Historian VN Dutta dies: ਆਧੁਨਿਕ ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਅਤੇ ‘ਜਲ੍ਹਿਆਂਵਾਲਾ ਬਾਗ਼’ ਪੁਸਤਕ ਦੇ ਲੇਖਕ ਵਿਸ਼ਵ ਨਾਥ ਦੱਤਾ ਦਾ ਸੋਮਵਾਰ ਨੂੰ ਉਨ੍ਹਾਂ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ’ਤੇ ਦਿਹਾਂਤ ਹੋ ਗਿਆ । ਉਨ੍ਹਾਂ ਦੀ 94 ਸਾਲ ਸੀ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕਾਰੋਬਾਰੀ ਪਰਿਵਾਰ ਵਿੱਚ ਹੋਇਆ ਸੀ। ਦੱਸ ਦੇਈਏ ਕਿ ਸ੍ਰੀ ਦੱਤਾ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਬਾਰੇ ਪੁਸਤਕ ਲਿਖੀ । ਸ੍ਰੀ ਦੱਤਾ ਦੇ ਪਿਤਾ ਬ੍ਰਹਮ ਨਾਥ ਦੱਤਾ ਉਰਦੂ-ਫਾਰਸੀ ਦੇ ਮੰਨੇ-ਪ੍ਰਮੰਨੇ ਕਵੀ ਅਤੇ ‘ਪਦਮਸ੍ਰੀ ਅਵਾਰਡੀ’ ਸਨ।
ਦਰਅਸਲ, ਸ੍ਰੀ ਦੱਤਾ ਨੇ ਸਰਕਾਰੀ ਕਾਲਜ, ਲਾਹੌਰ, ਲਖਨਊ ਯੂਨੀਵਰਸਿਟੀ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਸ੍ਰੀ ਦੱਤਾ ਨੇ ਲਾਹੌਰ ਵਿੱਚ ਪੜ੍ਹਾਈ ਕਰਦਿਆਂ ਲਿਖਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਕਈ ਸਾਲਾਂ ਤੱਕ ਇੱਕ ਮਸ਼ਹੂਰ ਕਾਲਮ ਵੀ ਲਿਖਿਆ,ਜਿਸਦਾ ਨਾਂ ‘ਆਫ਼ ਦਿ ਸ਼ੈਲਫ’ ਸੀ ।
ਦੱਸ ਦੇਈਏ ਕਿ ਸ੍ਰੀ ਦੱਤਾ ਦੀਆਂ ਮਸ਼ਹੂਰ ਲਿਖਤਾਂ ਵਿੱਚ ‘ਮੌਲਾਨਾ ਆਜ਼ਾਦ’; ‘ਗਾਂਧੀ ਐਂਡ ਭਗਤ ਸਿੰਘ’ ਅਤੇ ‘ਸਤੀ: ਏ ਹਿਸਟੌਰੀਕਲ, ਸੋਸ਼ਲ ਐਂਡ ਫਿਲਸਾਫੀਕਲ ਇਨਕੁਆਰੀ ਇਨ ਟੂ ਹਿੰਦੂ ਰਾਈਟ ਆਫ਼ ਵਿਡੋ ਬਰਨਿੰਗ’ ਸ਼ਾਮਿਲ ਹਨ। ਸ੍ਰੀ ਦੱਤਾ ਦੀ ਧੀ ਨੋਨਿਕਾ ਨੇ ਆਪਣੇ ਪਿਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਮੁਕੰਮਲ ਨਾ ਹੋ ਸਕਣ ਵਾਲੇ ਕੰਮਾਂ ਬਾਰੇ ਦੱਸਿਆ । ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਨੇ 1960 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਕੰਮ ਕਰਨ ਲਈ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ । ਜ਼ਿਕਰਯੋਗ ਹੈ ਕਿ ਸ੍ਰੀ ਦੱਤਾ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਕਮਲਾ, ਧੀਆਂ- ਨੋਨਿਕਾ, ਪੂਨਮ ਅਤੇ ਅਨੂ ਤੇ ਦੋ ਪੋਤੇ ਛੱਡ ਗਏ ਹਨ । ਸ੍ਰੀ ਦੱਤਾ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਐਮੀਰੇਟਸ ਅਤੇ ਇੰਡੀਅਨ ਹਿਸਟਰੀ ਕਾਂਗਰਸ ਦੇ ਸਾਬਕਾ ਜਨਰਲ ਪ੍ਰਧਾਨ ਵੀ ਸਨ ।
ਇਹ ਵੀ ਦੇਖੋ: Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…