delhi farmers protest agriculture bill singhu border: ਖੇਤੀ ਕਾਨੂੰਨਾਂ ਵਿਰੁੱਧ ਸਿੰਘੂ ਬਾਰਡਰ ‘ਤੇ ਡਟੇ ਕਿਸਾਨਾਂ ਨੇ ਟ੍ਰੈਕਟਰ ਟ੍ਰਾਲੀ ਨੂੰ ਹੀ ਆਪਣਾ ਅਸਥਾਈ ਘਰ ਬਣਾ ਰੱਖਿਆ ਹੈ ਅਤੇ ਸੜਕਾਂ ਨੂੰ ਹੀ ਆਪਣਾ ਬਿਸਤਰਾ।ਖੁੱਲੇ ਆਸਮਾਨ ‘ਚ ਸੜਕਾਂ ‘ਤੇ ਤਲਾਈਆਂ ਵਿਛਾ ਕੇ ਅਤੇ ਕੰਬਲ ਰਜਾਈਆਂ ਲੈ ਕੇ ਸੌਂਦੇ ਹਨ ਅਤੇ ਸਵੇਰੇ ਜਲਦੀ ਉੱਠ ਕੇ ਖੇਤੀ ਸੰਬੰਧੀ ਕਾਨੂੰਨਾਂ ਦੇ ਬਾਰੇ ‘ਚ ਕੇਂਦਰ ਸਰਕਾਰ ਨੂੰ ਕੋਸਨਾ ਸ਼ੁਰੂ ਕਰ ਦਿੱਤਾ ਹੈ।ਕਿਸਾਨ ਟ੍ਰੈਕਟਰ ਟ੍ਰਾਲੀ ‘ਚ ਰਾਸ਼ਨ-ਪਾਣੀ ਲੈ ਕੇ ਲੰਬੀ ਲੜਾਈ ਲਈ ਪਹੁੰਚੇ ਹਨ।ਘਰ ਵਾਲਿਆਂ ਨੂੰ ਵੀ ਆਸਵੰਦ ਕਰ ਕੇ ਆਏ ਹਨ ਕਿ ਸਾਡੀ ਚਿੰਤਾ ਨਾ ਕਰਨਾ, ਜਦੋਂ ਵੀ ਜ਼ਰੂਰਤ ਹੋਵੇਗੀ ਅਸੀਂ ਖੁਦ ਤੁਹਾਨੂੰ ਫੋਨ ਕਰਾਂਗੇ।ਇਸ ਤੋਂ ਇਲਾਵਾ ਦਿੱਲੀ ਦੇ ਸਮਾਜਿਕ ਸੰਗਠਨ ਅਤੇ ਐੱਨਜੀਓ ਅੰਦੋਲਨਕਾਰੀ ਕਿਸਾਨਾਂ ਦੀ ਰਾਸ਼ਨ ਤੋਂ ਲੈ ਕੇ ਖਾਣ-ਪੀਣ ਅਤੇ ਦਵਾਈਆਂ ਤੱਕ ਸਭ ਤਰਾਂ ਦੀ ਮੱਦਦ ਕਰ ਰਹੇ ਹਨ।ਇਨ੍ਹਾਂ ਸੰਗਠਨਾਂ ‘ਚ ਸਠਖੰਡ ਸੇਵਾ ਸੋਸਾਇਟੀ
ਅਤੇ ਯੂਨਾਈਟਡ ਸਿੱਖ ਆਰਗੇਨਾਈਜੇਸ਼ਨ ਵਰਗੇ ਐੱਨਜੀਓ ਸ਼ਾਮਲ ਹਨ।ਇਸ ਤੋਂ ਇਲਾਵਾ ਵੀ ਵੱਖ-ਵੱਖ ਲੋਕ ਸਥਾਨਕ ਪੱਧਰ ‘ਤੇ ਆਪਣੀਆਂ ਸੇਵਾਵਾਂ ਇਨਾਂ ਅੰਦੋੋਲਨਕਾਰੀ ਕਿਸਾਨਾਂ ਨੂੰ ਦੇ ਰਹੇ ਹਨ।ਕੋਈ ਬਿਸਕੁਟ ਭੇਜ ਰਿਹਾ ਹੈ, ਤਾਂ ਕੋਈ ਪਾਣੀ ਦੇ ਰਿਹਾ ਹੈ।ਤਾਂ ਕੋਈ ਫਲ਼ ਸਬਜ਼ੀਆਂ ਪਹੁੰਚਾ ਰਿਹਾ ਹੈ।ਸਠਖੰਡ ਸੋਸਾਇਟੀ ਦੇ ਚੇਅਰਮੈਨ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਅਸੀਂ ਲੋਕ ਤਿੰਨਾਂ ਸਮੇਂ ਕਿਸਾਨਾਂ ਲਈ ਕੁਝ ਨਾ ਕੁਝ ਜ਼ਰੂਰ ਲਿਆਉਂਦੇ ਹਨ।ਚਾਹੇ ਚਾਹ-ਨਾਸ਼ਤਾ ਲਿਆਈਏ, ਲੰਚ ਜਾਂ ਰਾਤ ਦਾ ਖਾਣਾ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੁਆਇੰਟ ਸੈਕਟਰੀ ਸੁਖਬੀਰ ਸਿੰਘ ਸਮਰਾ ਦਾ ਕਹਿਣਾ ਹੈ ਕਿ ਸਾਨੂੰ ਖਾਣ ਪੀਣ ਦੀ ਜਾਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ।ਸੁਖਬੀਰ ਸਿੰਘ ਨੇ ਕਿਹਾ ਕਿ ਅਸੀਂ ਇੱਥੇ ਸ਼ੰਘਰਸ਼ ਕਰਨ ਲਈ ਆਏ ਹਾਂ, ਆਪਣੀਆਂ ਮੰਗਾਂ ਮੰਨਵਾਉਣ ਲਈ ਆਏ ਹਾਂ।ਅਸੀਂ 6 ਮਹੀਨਿਆਂ ਦਾ ਰਾਸ਼ਨ
ਆਪਣੇ ਟ੍ਰੈਕਟਰ ਟ੍ਰਾਲੀ ‘ਚ ਭਰ ਕੇ ਲਿਆਏ ਹਾਂ।ਸੁੱਕਾ ਰਾਸ਼ਨ ਭਾਵੇਂ ਦਾਲਾਂ ਹੋਣ, ਆਟਾ, ਚਾਵਲ, ਪਿਆਜ਼ ਹੋਣ।ਸਾਰੀਆਂ ਵਿਵਸਥਾ ਸਾਡੇ ਕੋਲ ਹਨ।ਗੈਸ ਸਿਲੈਂਡਰ ਚੁੱਲਾ ਅਸੀਂ ਲੋਕ ਲੈ ਆਏ ਹਾਂ। ਜਿਥੇ ਅਸੀਂ ਲੋਕ ਲੰਗਰ ਬਣਾਉਂਦੇ ਹਾਂ ਅਤੇ ਸਥਾਨਕ ਲੋਕ ਵੀ ਖਾਣੇ ‘ਚ ਮੱਦਦ ਕਰਦੇ ਹਨ।ਸੁਖਬੀਰ ਸਿੰਘ ਦੱਸਦੇ ਹਨ ਕਿ ਅਸੀਂ ਸਵੇਰੇ ਚਾਹ ਬਣਾਉਂਦੇ ਹਾਂ।ਚਾਹ ਨਾਲ ਬਿਸਕੁਟ ਪਰੌਂਠੇ ਵਗੈਰਾ ਆਦਿ ਅਤੇ ਦੁਪਹਿਰ ਦੇ ਖਾਣੇ ‘ਚ ਹਲਵਾ ਖੀਰ ਦਾਲ ਚਾਵਲ ਕਦੇ ਕਦੇ ਛੋਲੇ ਭਟੂਰੇ ਕੁਲਚੇ ਆਦਿ।ਇਸ ਤੋਂ ਇਲਾਵਾ ਰਾਤ ਦੇ ਖਾਣੇ ‘ਚ ਪ੍ਰਸ਼ਾਦ ਹਲਵਾ ਦਾਲ।ਰਾਤ ਨੂੰ ਸੌਂਦੇ ਸਮੇਂ ਦੁੱਧ ਸਾਨੂੰ ਸਾਰਿਆਂ ਨੂੰ ਦਿੱਤਾ ਜਾਂਦਾ ਹੈ।ਸੁਖਬੀਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰਤ ਪੈਣ ‘ਤੇ ਲੋਕ ਚੰਦਾ ਵੀ ਦਿੰਦੇ ਹਨ।
ਇੱਕ ਹੋਰ ਕਿਸਾਨ ਨੇਤਾ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਖਾਣ-ਪੀਣ ਅਤੇ ਕਿਸੇ ਪ੍ਰਕਾਰ ਦੀ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ।ਕਿਸੇ ਵੀ ਕਾਰਨ ਸਾਡਾ ਅੰਦੋਲਨ ਨਹੀਂ ਰੁਕੇਗਾ, ਕਿਉਂਕਿ ਲੋਕ ਸੇਵਾ ਕਰਨ ਲਈ ਬਹੁਤ ਅੱਗੇ ਆ ਰਹੇ ਹਨ, ਦਿੱਲੀ ਦੇ ਲੋਕਲ ਲੋਕ ਵੀ ਅਤੇ ਆਸਪਾਸ ਦੇ ਲੋਕ ਵੀ ਅੰਦੋਲਨਕਾਰੀਆਂ ਨੂੰ ਖਾਣ ਤੋਂ ਲੈ ਕੇ ਹਰ ਸੁਵਿਧਾ ਚਾਹੇ, ਉਹ ਦਵਾਈਆਂ ਹੋਣ, ਪਾਣੀ ਹੋਵੇ ਸਾਰੀਆਂ ਵਿਵਸਥਾ ਕਰ ਰਹੇ ਹਨ।ਕਾਨੂੰਨ ਦੀ ਪੜਾਈ ਕਰ ਰਹੇ ਤਰਨਤਾਰਨ ਦੇ ਇੱਕ ਜਸਵਿੰਦਰ ਦਾ ਕਹਿਣਾ ਹੈ ਕਿ ਅਸੀਂ ਬੇਸ਼ੱਕ ਵਿਦਿਆਰਥੀ ਹਾਂ, ਪਰ ਕਿਸਾਨ ਦੇ ਪੁੱਤਰ ਹਾਂ।ਖੇਤੀ ਨਾਲ ਸਾਡੀ ਪੜਾਈ ਦਾ ਖਰਚਾ ਚੁੱਕਿਆ ਜਾਂਦਾ ਹੈ।ਇਸ ਲਈ ਮੈਂ ਇਥੇ ਇਸ ਅੰਦੋਲਨ ‘ਚ ਹਿੱਸਾ ਲੈਣ ਲਈ ਆਇਆ ਹਾਂ।ਕੁਝ ਸੰਸਥਾਵਾਂ ਨੇ ਸਿੰਘੂ ਬਾਰਡਰ ‘ਤੇ ਫਸਟ ਏਡ ਦੇਣ ਲਈ ਆਪਣੀਆਂ ਮੈਡੀਕਲ ਟੀਮਾਂ ਭੇਜੀਆ ਹਨ।ਭਾਵੇਂ ਉਹ ਦਿੱਲੀ ਸਰਕਾਰ ਹੋਵੇ ਜਾਂ ਫਿਰ ਗੁਰਦੁਆਰਾ ਪ੍ਰਬੰਧਨ ਕਮੇਟੀ ਹੋਵੇ।ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।ਅੰਦੋਲਨਕਾਰੀਆਂ ਕਿਸਾਨ ਵੀ ਆਪਣੇ ਨਾਲ ਦਵਾਈਆਂ ਲੈ ਕੇ ਆਏ ਹਨ।
ਇਹ ਵੀ ਦੇਖੋ:ਦਿੱਲੀ ‘ਚ 10 ਸਾਲ ਪੁਰਾਣੀ ਗੱਡੀ ਨਹੀਂ ਵੜ ਸਕਦੀ, ਬਾਬਿਆਂ ਨੇ 50 ਸਾਲ ਪੁਰਾਣੇ ਟਰੈਕਟਰ ਲਿਆ ਕੀਤੇ ਖੜ੍ਹੇ