Kim Jong Un gave coronavirus vaccine: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੇ ਕੋਰੋਨਾ ਟੀਕਾ ਲਗਵਾ ਲਿਆ ਹੈ । ਜਾਪਾਨ ਦੇ ਦੋ ਖੁਫੀਆ ਸੂਤਰਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਗਿਆ ਹੈ । ਰਿਪੋਰਟ ਅਨੁਸਾਰ ਕਿਮ ਜੋਂਗ ਦੇ ਨਾਲ-ਨਾਲ ਉੱਤਰੀ ਕੋਰੀਆ ਵਿੱਚ ਕਈ ਹੋਰ ਉੱਚ-ਉੱਚ ਅਧਿਕਾਰੀਆਂ ਅਤੇ ਕਿਮ ਦੇ ਪਰਿਵਾਰ ਦੇ ਲੋਕਾਂ ਨੂੰ ਵੀ ਕੋਰੋਨਾ ਟੀਕਾ ਲਗਾਇਆ ਗਿਆ ਹੈ । ਰਿਪੋਰਟ ਅਨੁਸਾਰ, ਚੀਨੀ ਸਰਕਾਰ ਨੇ ਉੱਤਰੀ ਕੋਰੀਆ ਨੂੰ ਗੁਪਤ ਕੋਰੋਨਾ ਟੀਕਾ ਸਪਲਾਈ ਕੀਤਾ ਸੀ । ਪਿਛਲੇ ਦੋ ਤਿੰਨ ਹਫ਼ਤਿਆਂ ਦੇ ਅੰਦਰ ਹੀ ਕਿਮ ਜੋਂਗ ਅਤੇ ਹੋਰਾਂ ਨੂੰ ਟੀਕਾ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਐਸਟਰਾਜ਼ੇਨੇਕਾ ਕੰਪਨੀ ਦੀ ਕੋਰੋਨਾ ਵੈਕਸੀਨ ਦਾ ਡਾਟਾ ਹੈਕ ਕਰਨ ਪਿੱਛੇ ਉੱਤਰੀ ਕੋਰੀਆ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਉੱਥੇ ਹੀ ਉੱਤਰ ਕੋਰੀਆ ਕੋਰੋਨਾ ਵਾਇਰਸ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਹੈ। ਹਾਲਾਂਕਿ, ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਿੰਨੀ ਹੈ ਇਹ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤਾ ਗਿਆ ਹੈ।
ਕੋਰੋਨਾ ਤੋਂ ਬਚਣ ਲਈ ਉੱਤਰੀ ਕੋਰੀਆ ਨੇ ਜਨਵਰੀ ਵਿੱਚ ਆਪਣੀ ਸਰਹੱਦ ਬੰਦ ਕਰ ਦਿੱਤੀ ਸੀ । ਹਾਲਾਂਕਿ, ਇਸਦੇ ਬਾਵਜੂਦ ਉੱਤਰੀ ਕੋਰੀਆ ਵਿੱਚ ਕੋਰੋਨਾ ਦੇ ਕੁਝ ਕੇਸ ਕਥਿਤ ਤੌਰ ‘ਤੇ ਪਹੁੰਚੇ। ਪਿਛਲੇ ਮਹੀਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉੱਤਰੀ ਕੋਰੀਆ ਨੇ ਕੋਰੋਨਾ ਪੀੜਤਾਂ ਨੂੰ ਆਪਣੇ ਦੇਸ਼ ਵਿੱਚ ਗੁਪਤ ਕੈਂਪਾਂ ਵਿੱਚ ਭੁੱਖੇ ਮਰਨ ਲਈ ਛੱਡ ਦਿੱਤਾ ਹੈ ।
ਦੱਸ ਦੇਈਏ ਕਿ ਦੁਨੀਆ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 6.35 ਕਰੋੜ ਨੂੰ ਪਾਰ ਕਰ ਗਈ ਹੈ। 4 ਕਰੋੜ 39 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 14 ਲੱਖ 73 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਹ ਅੰਕੜੇ www.worldometers.info/coronavirus ਦੇ ਅਨੁਸਾਰ ਹਨ। ਵੀਅਤਨਾਮ ਵਿੱਚ ਲਗਭਗ ਤਿੰਨ ਮਹੀਨਿਆਂ ਬਾਅਦ ਸਥਾਨਕ ਸੰਕ੍ਰਮਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਵੀਅਤਨਾਮ ਉਨ੍ਹਾਂ ਦੇਸ਼ਾਂ ਵਿਚੋਂ ਵੀ ਮਹੱਤਵਪੂਰਣ ਸੀ ਜਿਨ੍ਹਾਂ ਨੇ ਪਹਿਲੀ ਲਹਿਰ ਵਿੱਚ ਕੋਰੋਨਾ ਵਾਇਰਸ ਨੂੰ ਪਛਾੜਿਆ ਸੀ।
ਇਹ ਵੀ ਦੇਖੋ: Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…