kissan andolan in delhi modi govt new updates: ਹੁਣ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 3 ਦਸੰਬਰ ਨੂੰ ਹੋਵੇਗੀ।ਇਸ ਦੌਰਾਨ ਅੱਜ ਕਿਸਾਨ ਦਿੱਲੀ ਕੂਚ ਕਰਨ ਵਾਲੇ ਹਨ।ਅੱਜ ਪੰਜਾਬ ਅਤੇ ਹਰਿਆਣਾ ਤੋਂ ਵੀ ਟ੍ਰੈਕਟਰ ਰਵਾਨਾ ਹੋਣਗੇ।ਇਸ ਦੌਰਾਨ ਪੁਲਸ ਨੇ ਦਿੱਲੀ-ਨੋਇਡਾ ਦੇ ਚਿੱਲਾ ਬਾਰਡਰ ਬੰਦ ਕਰ ਦਿੱਤਾ ਹੈ।ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।ਰਾਲੋਦ ਨੇਤਾ ਜਯੰਤ ਚੌਧਰੀ ਵੀ ਹੁਣ ਸਿੰਘੂ ਬਾਰਡਰ ਪਹੁੰਚੇ ਹਨ।ਇੱਥੇ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਹੈ।ਇਸ ਤੋਂ ਬਾਅਦ ਕਿਸਾਨ ਨੇਤਾ ਨੂੰ ਨਵੇਂ ਖੇਤੀ ਕਾਨੂੰਨਾਂ ‘ਤੇ ਸਰਕਾਰ ਨੂੰ ਲਿਖਿਤ ‘ਚ ਆਪਣੀਆਂ ਆਪੱਤੀਆਂ ਭੇਜਣਗੇ।
ਇਸ ਦੌਰਾਨ ਜਯੰਤ ਚੌਧਰੀ ਦਾ ਕਹਿਣਾ ਹੈ ਕਿ ਉਹ ਇੱਕ ਕਿਸਾਨ ਦੇ ਨਾਤੇ ਇਥੇ ਆਏ ਹਨ।ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਕਿਸਾਨਾਂ ਨਾਲ ਚਰਚਾ ਕਰਨੀ ਚਾਹੀਦੀ ਹੈ।ਸਰਕਾਰ ਨਾਲ 35 ਕਿਸਾਨ ਸੰਗਠਨਾਂ ਦੀ 3 ਘੰਟਿਆਂ ਦੀ ਬੈਠਕ ਬੇਸਿੱਟਾ ਰਹੀ ਹੈ।ਮੀਟਿੰਗ ‘ਚ ਸਰਕਾਰ ਕਾਨੂੰਨਾਂ ‘ਤੇ ਪ੍ਰਜੈਂਟੇਸ਼ਨ ਦਿਖਾ ਕੇ ਫਾਇਦੇ ਗਿਣਾਉਂਦੀ ਰਹੀ, ਪਰ ਕਿਸਾਨ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਰਹੇ।ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਡੇਥ ਵਾਰੰਟ ਦੱਸਿਆ।ਮੀਟਿੰਗ ‘ਚ ਸਰਕਾਰ ਵਲੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਇਲਾਵਾ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰਾਜ ਮੰਤਰੀ ਸੋਮਪ੍ਰਕਾਸ਼ ਮੌਜੂਦ ਰਹੇ।ਤਿੰਨੇ ਅੱਜ ਗ੍ਰਹਿਮੰਤਰੀ ਸ਼ਾਹ ਨਾਲ ਮੁਲਾਕਾਤ ਕਰਨਗੇ।