impact kisan andolan vegetables price hike esstential: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਰਕਾਰ ਨਾਲ ਪਹਿਲੇ ਰਾਉਂਡ ਦੀ ਗੱਲਬਾਤ ਬੇਸਿੱਟਾ ਰਹੀ ਹੈ।ਬੇਸ਼ੱਕ ਕੱਲ੍ਹ ਸਰਕਾਰ ਨਾਲ ਹੋਈ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਹੈ ਜੋ ਕਿ ਇੱਕ ਫਿਕਰ ਕਰਨ ਵਾਲੀ ਗੱਲ ਹੈ।ਪਰ ਦਿੱਲੀ ਦੀਆਂ ਮੰਡੀਆਂ ‘ਚ ਬੈਠੇ ਕਾਰੋਬਾਰੀਆਂ ਦੀਆਂ ਧੜਕਣਾਂ ਵੀ ਵੱਧਣ ਲੱਗੀਆਂ ਹਨ। ਜੇਕਰ ਇਹ ਅੰਦੋਲਨ ਲੰਬਾ ਚੱਲਿਆ ਤਾਂ ਆਟਾ, ਦਾਲ-ਚਾਵਲ ਅਤੇ ਤੇਲ-ਮਸਾਲੇ ਕਿਸ ਰਸਤਿਓਂ ਆਉਣਗੇ।ਕਿਸਾਨ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।ਜਦੋਂ ਕਿ ਦਿੱਲੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਿਰਫ 15 ਦਿਨ ਦਾ ਹੀ ਰਾਸ਼ਂ ਬਚਿਆ ਹੈ।ਖਾਰੀ ਬਾਵਲੀ ਮੰਡੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ,”ਆਟਾ, ਦਾਲ, ਚਾਵਲ ਤੋਂ ਲੈ ਕੇ ਮਸਾਲਿਆਂ ਤੱਕ ਦਾ ਅਜੇ 15 ਦਿਨ ਦਾ ਸਟਾਕ ਹੈ।
ਪਰ ਜੇਕਰ ਇਹ ਅੰਦੋਲਨ ਜਲਦ ਹੀ ਖਤਮ ਨਹੀਂ ਹੋਇਆ ਤਾਂ ਸਾਮਾਨ ਦੀ ਕਿੱਲਤ ਸ਼ੁਰੂ ਹੋ ਜਾਵੇਗੀ।ਕਿਉਂਕਿ ਦਿੱਲੀ ‘ਚ ਆਟਾ ਦਾਲ-ਚਾਵਲ ਤੋਂ ਲੈ ਕੇ ਸਬਜ਼ੀਆਂ ਤੱਕ ਕਿਸੇ ਦਾ ਵੀ ਉਤਪਾਦਨ ਨਹੀਂ ਹੁੰਦਾ।ਹਰ ਸਾਮਾਨ ਬਾਹਤ ਤੋਂ ਆਉਂਦਾ ਹੈ।ਦਿੱਲੀ ਸਿਰਫ ਇੱਕ ਡਿਸਟ੍ਰੀਬਿਊਸ਼ਂ ਪਲੇਟਫਾਰਮ ਹੈ।ਜਿਆਦਾਤਰ ਮਸਾਲੇ ਰਾਜਸਥਾਨ ਤੋਂ ਆੳਂੁਦੇ ਹਨ ਅਤੇ ਖਬਰਾਂ ਇਹ ਆ ਰਹੀਆਂ ਹਨ ਕਿ ਰਾਜਸਥਾਨ ਦੇ ਕਿਸਾਨ ਵੀ ਵੱਡੇ ਅੰਦੋਲਨ ਦੇ ਮੂਡ ‘ਚ ਹਨ।4 ਤੋਂ 5 ਦਿਨ ਦਾ ਆਲੂ ਹੈ ਦਿੱਲੀ ਦੀਆਂ ਮੰਡੀਆਂ ‘ਚ, ਆਲੂ ਕਿਸਾਨ ਅਤੇ ਥੋਕ ਕਾਰਬਾਰੀ ਦੱਸਦੇ ਹਨ ਕਿ ਇਹ ਮੌਸਮ ਨਵੇਂ ਆਲੂਆਂ ਦਾ ਹੈ।ਪੰਜਾਬ ਤੋਂ ਦਿੱਲੀ ‘ਚ 250 ਗੱਡੀਆਂ ਤੱਕ ਆਲੂ ਰੋਜ਼ਾਨਾ ਆਉਂਦਾ ਸੀ।ਪਰ ਅੰਦੋਲਨ ਦੇ ਚਲਦਿਆਂ ਇਹ ਸੰਖਿਆ ਹੌਲੀ-ਹੌਲੀ ਘੱਟ ਕੇ 50 ਰਹਿ ਗਈ ਹੈ।ਪੰਜਾਬ ਤੋਂ ਬਾਅਦ ਸਭ ਤੋਂ ਜਿਆਦਾ ਆਲੂ ਯੂਪੀ ਤੋਂ ਦਿੱਲੀ ‘ਚ ਆਉਂਦਾ ਹੈ।ਨੋਇਡਾ ਅਤੇ ਬਦਲਪੁਰ ਦੇ ਰਸਤਿਓਂ ਇਹ ਗੱਡੀਆਂ ਦਿੱਲੀ ‘ਚ ਦਾਖਲ ਹੁੰਦੀਆਂ ਹਨ।ਕਿਸੇ ਵੀ ਸ਼ਹਿਰ ਦੀ ਮੰਡੀ ‘ਚ 4-5 ਦਿਨ ਤੋਂ ਜਿਆਦਾ ਆਲੂ ਦਾ ਸਟਾਕ ਨਹੀਂ ਕੀਤਾ ਜਾਂਦਾ ਹੈ।
ਮੀਟਿੰਗ ‘ਚ ਪੁੱਜੇ ਕਿਸਾਨਾਂ ਨੇ ਮੋਦੀ ਦਾ ਪਾਣੀ ਨਹੀਂ ਪੀਤਾ, ਕਾਨੂੰਨ ਰੱਦ ਕਰ ਦਿਓ ਵਾਪਸ ਚਲੇ ਜਾਵਾਂਗੇ