IND Vs AUS 3rd ODI: ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ 303 ਦੌੜਾਂ ਦਾ ਟੀਚਾ ਰੱਖਿਆ ਹੈ। ਕਪਤਾਨ ਵਿਰਾਟ ਕੋਹਲੀ ਦੀਆ 63, ਹਾਰਦਿਕ ਪਾਂਡਿਆ ਦੇ ਅਜੇਤੂ 92 ਅਤੇ ਰਵਿੰਦਰ ਜਡੇਜਾ ਦੀਆ ਅਜੇਤੂ 66 ਦੌੜਾਂ ਦੇ ਅਧਾਰ ‘ਤੇ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 302 ਦੌੜਾਂ ਬਣਾਈਆਂ ਹਨ। ਭਾਰਤੀ ਬੱਲੇਬਾਜ਼ਾਂ ਨੇ ਆਖਰੀ ਸੱਤ ਓਵਰਾਂ ਵਿੱਚ 93 ਦੌੜਾਂ ਬਣਾਈਆਂ ਅਤੇ ਭਾਰਤ ਲਈ ਵਨਡੇ ਵਿੱਚ ਆਸਟ੍ਰੇਲੀਆ ਖ਼ਿਲਾਫ਼ ਛੇਵੇਂ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਦਾ ਰਿਕਾਰਡ ਵੀ ਬਣਾਇਆ ਹੈ। ਕਪਤਾਨ ਨੇ ਆਪਣੇ ਅਰਧ ਸੈਂਕੜੇ ਵਿੱਚ 78 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਪੰਜ ਚੌਕੇ ਲਗਾਏ। ਪਾਂਡਿਆ ਅਤੇ ਜਡੇਜਾ ਨੇ ਛੇਵੇਂ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਹੈ।
ਆਸਟ੍ਰੇਲੀਆ ਦੇ ਸਪਿਨ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਜੈਂਪਾ ਨੇ 10 ਓਵਰਾਂ ਵਿੱਚ ਸਿਰਫ 45 ਦੌੜਾਂ ਦਿੱਤੀਆਂ ਹਨ, ਜਦਕਿ ਏਗਰ ਨੇ ਆਪਣੇ 10 ਓਵਰਾਂ ਵਿੱਚ 44 ਦੌੜਾਂ ਦਿੱਤੀਆਂ ਹਨ। ਐਸਟਨ ਏਗਰ ਨੇ ਆਸਟ੍ਰੇਲੀਆ ਲਈ ਦੋ, ਜੋਸ਼ ਹੇਜ਼ਲਵੁੱਡ, ਸੀਨ ਐਬੋਟ, ਐਡਮ ਜੈਂਪਾ ਨੇ ਇੱਕ-ਇੱਕ ਵਿਕਟ ਲਿਆ ਹੈ। 3 ਮੈਚਾਂ ਦੀ ਸੀਰੀਜ਼ ਵਿੱਚ ਆਸਟ੍ਰੇਲੀਆ 2-0 ਨਾਲ ਪਹਿਲਾ ਹੀ ਲੜੀ ‘ਤੇ ਕਬਜ਼ਾ ਕਰ ਚੁੱਕੀ ਹੈ।
ਇਹ ਵੀ ਦੇਖੋ : ਸਾਡਾ ਇਤਿਹਾਸ ਗਵਾਹ ਹੈ, ਅਸੀਂ ਜਿੱਤੇ ਬਿਨਾਂ ਵਾਪਸ ਨੀ ਮੁੜਦੇ