Pfizer BioNTech Covid vaccine approved: UK ਨੇ ਫਾਈਜ਼ਰ ਅਤੇ ਬਾਇਓਨੋਟੈਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਅਤੇ ਯੂਰਪੀਅਨ ਸੰਘ ਦੇ ਫੈਸਲਿਆਂ ਤੋਂ ਪਹਿਲਾਂ ਫਾਈਜ਼ਰ ਅਤੇ ਬਾਇਓਨਟੈਕ ਦੀ ਕੋਰੋਨਾ ਟੀਕਾ ਨੂੰ ਮਨਜ਼ੂਰੀ ਦੇਣ ਵਾਲਾ UK ਪਹਿਲਾ ਪੱਛਮੀ ਦੇਸ਼ ਬਣ ਗਿਆ ਹੈ। ਇਹ ਵੈਕਸੀਨ ਅਗਲੇ ਹਫਤੇ ਤੋਂ ਬ੍ਰਿਟੇਨ ਵਿੱਚ ਉਪਲੱਬਧ ਹੋਵੇਗੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਾਈਜ਼ਰ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਲੈਬ ਵਿੱਚ COVID-19 ਦੀ ਅਜਿਹੀ ਵੈਕਸੀਨ ਬਣਾਉਣ ਵਿੱਚ ਸਫਲ ਹੋਈ ਹੈ, ਜੋ ਵਾਇਰਸ ਦੇ ਵਿਰੁੱਧ 96% ਪ੍ਰਭਾਵਸ਼ਾਲੀ ਹੈ ।
ਬ੍ਰਿਟੇਨ ਦੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (HMRA) ਨੇ ਫਾਈਜ਼ਰ ਅਤੇ ਬਾਇਓਨਟੈਕ ਕੋਰੋਨਾ ਵਾਇਰਸ ਟੀਕੇ ਦੇ ਮੁਲਾਂਕਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਏਜੰਸੀ ਇਹ ਵੀ ਨਿਰਧਾਰਤ ਕਰਨ ਦੀ ਪ੍ਰਕਿਰਿਆ ਵਿੱਚ ਹੈ ਕਿ ਕੀ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਵੈਕਸੀਨ ਸਖਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ?
ਇਸ ਸਬੰਧੀ ਬ੍ਰਿਟੇਨ ਦੇ ਮੰਤਰੀ ਨਦੀਮ ਜਹਾਵੀ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ ਅਤੇ ਫਾਈਜ਼ਰ ਅਤੇ ਬਾਇਓਨਟੈਕ ਵੱਲੋਂ ਵਿਕਸਤ ਵੈਕਸੀਨ ਨੂੰ ਅਧਿਕਾਰ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਸ ਤੋਂ ਕੁਝ ਘੰਟਿਆਂ ਵਿੱਚ ਹੀ ਵੈਕਸੀਨ ਦੀ ਵੰਡ ਤੇ ਟੀਕਾਕਰਣ ਸ਼ੁਰੂ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਫਾਈਜ਼ਰ ਦੇ ਪ੍ਰਧਾਨ ਅਤੇ ਸੀਈਓ ਡਾ. ਐਲਬਰਟ ਬੋਰਲਾ ਨੇ ਕਿਹਾ ਸੀ ਕਿ ਇਹ ਵਿਗਿਆਨ ਅਤੇ ਮਨੁੱਖਤਾ ਲਈ ਇਕ ਵੱਡਾ ਦਿਨ ਹੈ। ਤੀਜੇ ਪੜਾਅ ਦੇ ਟ੍ਰਾਇਲ ਦੇ ਨਤੀਜਿਆਂ ਦੇ ਪਹਿਲੇ ਸੈੱਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਡੀ ਵੈਕਸੀਨ ਕੋਰੋਨਾ ਵਾਇਰਸ ਨਾਲ ਲੜਨ ਲਈ ਪ੍ਰਭਾਵਸ਼ਾਲੀ ਹੈ। ਅਸੀਂ ਵੈਕਸੀਨਦੀ ਖੋਜ ਵਿੱਚ ਇੱਕ ਨਵਾਂ ਪਹਿਲੂ ਸਥਾਪਤ ਕਰ ਰਹੇ ਹਾਂ। ਇਹ ਉਹ ਸਮਾਂ ਹੈ ਜਦੋਂ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਵੈਕਸੀਨ ਚਾਹੀਦੀ ਹੈ।
ਦੱਸ ਦੇਈਏ ਕਿ ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਫਾਈਜ਼ਰ ਵੈਕਸੀਨ ਕੋਰੋਨਾ ਨੂੰ ਰੋਕਣ ਵਿੱਚ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਦਿਖਾਈ ਦਿੱਤੀ ਹੈ । ਇਸ ਟ੍ਰਾਇਲ ਵਿੱਚ ਕੋਰੋਨਾ ਦੇ 94 ਮਾਮਲਿਆਂ ਦੀ ਪੁਸ਼ਟੀ ਹੋਈ । ਇਸ ਅਧਿਐਨ ਵਿੱਚ 43,538 ਭਾਗੀਦਾਰ ਸ਼ਾਮਿਲ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 42 ਪ੍ਰਤੀਸ਼ਤ ਉਹ ਲੋਕ ਸਨ ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਲਿਹਾਜ ਤੋਂ ਜ਼ਿਆਦਾ ਸਾਵਧਾਨੀ ਨਹੀਂ ਵਰਤਦੇ।
ਇਹ ਵੀ ਦੇਖੋ: Neetu Shatran Wala ਤੇ ਭਾਬੀ Ranjit Kaur ਵੀ ਪਹੁੰਚੇ Delhi, ਕਿਹਾ ‘ਬਿੱਲ ਰੱਦ ਕਰੋ ਨਹੀਂ ਤਾਂ !