Cardamom water benefits: ਛੋਟੀ ਇਲਾਇਚੀ ਦੀ ਵਰਤੋਂ ਹਰੇਕ ਘਰ ‘ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਲਾਇਚੀ ‘ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਭਰਪੂਰ ਖਣਿਜ ਪਦਾਰਥ ਹੁੰਦੇ ਹਨ, ਜੋ ਪਾਚਨ ‘ਚ ਸੁਧਾਰ ਕਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਹਨ। ਛੋਟੀ ਇਲਾਇਚੀ ਸੁਆਦ ਦੇ ਨਾਲ-ਨਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਲੋਕਾਂ ਦੇ ਮਨ ‘ਚ ਇਹ ਸਵਾਲ ਉੱਠਦਾ ਕਿ ਇਸ ਦੀ ਤਾਸੀਰ ਗਰਮ ਹੈ ਜਾਂ ਠੰਡੀ। ਸੱਚਾਈ ਇਹ ਹੈ ਕਿ ਛੋਟੀ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ। ਛੋਟੀ ਇਲਾਇਚੀ ਦਾ ਪਾਣੀ ਵੀ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸੇ ਲਈ ਆਓ ਜਾਣਦੇ ਹਾਂ ਇਲਾਇਚੀ ਦੇ ਪਾਣੀ ਤੋਂ ਹੋਣ ਵਾਲੇ ਬੇਮਿਸਾਲ ਫਾਇਦਿਆਂ ਬਾਰੇ।
- ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਲਾਇਚੀ ਦਾ ਸੇਵਨ ਕਰਨ ਨਾਲ ਪੱਥਰੀ ਜਲਦੀ ਖੁਰ ਕੇ ਮਲ-ਮੂਤਰ ਦੇ ਰਸਤੇ ਬਾਹਰ ਆ ਜਾਂਦੀ ਹੈ। ਇਸ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦੀ ਹੈ।
- ਜੇਕਰ ਤੁਹਾਡੇ ਗਲੇ ‘ਚ ਤਕਲੀਫ ਰਹਿੰਦੀ ਹੈ ਜਾਂ ਗਲਾ ਦਰਦ ਹੋ ਰਿਹਾ ਹੈ ਤਾਂ ਸਵੇਰੇ ਉੱਠਦੇ ਅਤੇ ਰਾਤ ਨੂੰ ਸੌਣ ਸਮੇਂ ਇਚਾਇਚੀ ਚਬਾ ਕੇ ਖਾਣ ਤੋਂ ਬਾਅਦ ਖੋੜ੍ਹਾ ਗਰਮ ਪਾਣੀ ਪੀਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
- ਜੇਕਰ ਤੁਸੀਂ ਆਪਣੇ ਵਧੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ-1, ਬੀ-6ਅਤੇ ਵਿਟਾਮਿਨ-ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ ‘ਚ ਮਦਦ ਕਰਦਾ ਹੈ।
- ਆਯੁਰਵੇਦ ਮੁਤਾਬਕ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਸਰੀਰ ‘ਚ ਗਰਮਾਹਟ ਬਣੀ ਰਹਿੰਦੀ ਹੈ। ਸਰਦੀ ਦੇ ਮੌਸਮ ‘ਚ ਠੰਡ ਦਾ ਪ੍ਰਭਾਵ ਘੱਟ ਕਰਨ ਲਈ ਇਸ ਦਾ ਸੇਵਨ ਜ਼ਰੂਰ ਕਰੋ। ਰੋਜ਼ਾਨਾ ਰਾਤ ਨੂੰ 1 ਗਲਾਸ ਕੋਸੇ ਪਾਣੀ ਨਾਲ 2 ਇਲਾਇਚੀ ਜ਼ਰੂਰ ਖਾਓ।
- ਕਈ ਵਾਰ ਮੂੰਹ ‘ਚੋਂ ਬਦਬੂ ਆਉਣ ਕਰਕੇ ਕਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰੀ ਇਲਾਇਚੀ ਦਾ ਪਾਣੀ ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਖ਼ਤਮ ਕਰਨ ਦਾ ਕੰਮ ਕਰਦਾ ਹੈ। ਰੋਜ਼ਾਨਾ ਸਵੇਰ ਦੇ ਸਮੇਂ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ। ਅਜਿਹਾ ਕਰਨ ਨਾਲ ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਰਾਹਤ ਮਿਲੇਗੀ।
- ਇਲਾਇਚੀ ਵਾਲਾ ਪਾਣੀ ਕਬਜ਼ ਤੋਂ ਰਾਹਤ ਦਿਵਾਉਣ ‘ਚ ਬੇਹੱਦ ਫ਼ਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਬਜ਼ ਰਹਿੰਦੀ ਹੈ ਤਾਂ ਰੋਜ਼ਾਨਾ ਇਲਾਇਚੀ ਵਾਲੇ ਗਰਮ ਪਾਣੀ ਦੀ ਵਰਤੋਂ ਕਰੋ।
- ਇਲਾਇਚੀ ਵਾਲਾ ਪਾਣੀ ਭੁੱਖ ਵਧਾਉਣ ‘ਚ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਰੋਜ਼ਾਨਾ 1 ਗਿਲਾਸ ਇਲਾਇਚੀ ਵਾਲਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਲਾਇਚੀ ਵਾਲਾ ਪਾਣੀ ਮੂੰਹ ਦੇ ਛਾਲੇ ਵੀ ਠੀਕ ਕਰ ਦਿੰਦਾ ਹੈ।
- ਪ੍ਰਦੂਸ਼ਣ, ਤਣਾਅ ਅਤੇ ਭੋਜਨ ਦੀ ਗਲਤ ਆਦਤ ਤੁਹਾਡੇ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਵਾਲ ਝੜਣ ਲੱਗਦੇ ਹਨ। ਇਹ ਉਪਾਅ ਵਾਲਾਂ ਨੂੰ ਝੜਣ ਤੋਂ ਰੋਕਣ ‘ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋ ਸਕਦਾ ਹੈ। ਨਾਲ ਹੀ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
- ਬਦਲਦੇ ਮੌਸਮ ‘ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ। ਅਜਿਹੇ ‘ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ ‘ਚ ਦੋ ਵਾਰ ਲਗਾਓ। ਸੱਤ ਦਿਨਾਂ ‘ਚ ਹੀ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗ ਜਾਵੇਗਾ।