Strictness on small borders: ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਾਰਡਰਾਂ ‘ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਪ੍ਰਮੁੱਖ ਤੋਂ ਇਲਾਵਾ ਛੋਟੇ ਬਾਰਡਰਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਹੈ । ਜੰਤਰ-ਮੰਤਰ ਅਤੇ ਵੀਆਈਪੀ ਲੋਕਾਂ ਦੀ ਰਿਹਾਇਸ਼ ਤੱਕ ਕਿਸਾਨਾਂ ਨੂੰ ਰੋਕਣ ਲਈ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਜ਼ਬਰਦਸਤ ਸਨ।
ਦਰਅਸਲ, ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਵੱਲੋਂ ਪੁਲਿਸ ਮੁਲਾਜ਼ਮ ਇਸ ਲਈ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਦਾਖਲ ਹੋ ਕੇ ਸ਼ਰਾਰਤ ਨਾ ਕਰ ਸਕੇ । ਪ੍ਰਦਰਸ਼ਨ ਵਾਲਿਆਂ ਥਾਵਾਂ ‘ਤੇ ਸਪੈਸ਼ਲ ਬ੍ਰਾਂਚ ਦੇ ਪੁਲਿਸ ਮੁਲਾਜ਼ਮ ਸਾਦੀ ਵਰਦੀ ਵਿੱਚ ਤਾਇਨਾਤ ਹਨ । ਵਿਸ਼ੇਸ਼ ਸ਼ਾਖਾ ਨੂੰ ਦਿੱਲੀ ਪੁਲਿਸ ਦੀ ਖੁਫੀਆ ਸ਼ਾਖਾ ਮੰਨਿਆ ਜਾਂਦਾ ਹੈ । ਇਸ ਸਬੰਧੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਜਫਗੜ੍ਹ ਖੇਤਰ ਵਿੱਚ ਹਰਿਆਣੇ ਤੋਂ ਲਗਭਗ ਸੱਤ ਬਾਰਡਰ ਹਨ।
ਇਨ੍ਹਾਂ ਤੋਂ ਇਲਾਵਾ ਧਨਸਾ, ਦੌਰਾਲਾ, ਕਪਾਸਹੇਡਾ, ਬਿਜਵਾਸਨ, ਪਾਲਮ ਵਿਹਾਰ, ਝੁੰਡਾਹੇੜਾ, ਫਤਿਹਪੁਰਬੇਰੀ ਬਾਰਡਰ ਯੂਪੀ ਦੀ ਸਰਹੱਦ ‘ਤੇ ਪੈਂਦੇ ਕਲਿੰਦੀ ਕੁੰਜ ਦੇ ਬਰਡਰਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ । ਇੱਥੇ ਪੁਲਿਸ ਕਰਮਚਾਰੀਆਂ ਅਤੇ ਪੈਰਾ ਮਿਲਟਰੀ ਫੋਰਸ ਤੋਂ ਇਲਾਵਾ ਜਰਸੀ ਬੈਰੀਅਰ ਰੱਖੇ ਗਏ ਹਨ। ਇਸ ਦੇ ਨਾਲ ਇੱਕ ਕ੍ਰੇਨ ਵੀ ਖੜ੍ਹੀ ਕੀਤੀ ਗਈ ਹੈ। ਜੇ ਕਿਸਾਨ ਇਨ੍ਹਾਂ ਬਾਰਡਰਾਂ ਨਾਲ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕ੍ਰੇਨਾਂ ਰਾਹੀਂ ਰੁਕਾਵਟਾਂ ਪਾ ਕੇ ਰਸਤੇ ਬੰਦ ਕਰ ਦਿੱਤੇ ਜਾਣਗੇ।
ਦੱਸ ਦੇਈਏ ਕਿ ਦਿੱਲੀ-ਗੁਰੂਗ੍ਰਾਮ ਹਾਈਵੇਅ NH-8 ‘ਤੇ ਰਾਜੋਕਰੀ ਬਾਰਡਰ ਅਤੇ ਕਪਸਹੇਡਾ ਸਰਹੱਦ ‘ਤੇ ਪੁਲਿਸ ਨੇ ਟਰੈਕਟਰ-ਟਰਾਲੀਆਂ ਸਮੇਤ ਕਿਸਾਨਾਂ ਨੂੰ ਰੋਕਣ ਲਈ ਡੰਪਰ ਖੜ੍ਹੇ ਕੀਤੇ ਗਏ ਹਨ । ਲੋੜ ਪੈਣ ‘ਤੇ ਇਹ ਡੰਪਰ ਸੜਕਾਂ ‘ਤੇ ਖੜੇ ਕੀਤੇ ਜਾ ਸਕਦੇ ਹਨ, ਤਾਂ ਜੋ ਟਰੈਕਟਰ ਵੀ ਇਨ੍ਹਾਂ ਡੰਪਰਾਂ ਨੂੰ ਹਟਾ ਨਾ ਸਕਣ । ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨਵੀਂ ਦਿੱਲੀ ਜਾਣ ਵਾਲੇ ਰੂਟਾਂ ਦੇ ਨਾਲ-ਨਾਲ ਹੋਰਨਾਂ ਦਿਨਾਂ ਦੀ ਤਰ੍ਹਾਂ ਜਗ੍ਹਾ ‘ਤੇ ਪਿਕੇਟ ਲਗਾ ਕੇ ਚੈਕਿੰਗ ਕੀਤੀ ਗਈ।
ਇਹ ਵੀ ਦੇਖੋ: ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੇ ਵਿਚਾਲੋਂ ਖਾਸ ਰਿਪੋਰਟ ਦੇਖੋ ਕੀ ਐ ਮੌਕੇ ਦੇ ਤਾਜ਼ਾ ਹਾਲਾਤ…