12638 diamonds studded in this ring: ਉੱਤਰ-ਪ੍ਰਦੇਸ਼ ‘ਚ ਮੇਰਠ ਦੇ ਜਿਵੈਲਰੀ ਡਿਜ਼ਾਇਨਰ ਹਰਸ਼ਿਤ ਨੇ 12638 ਹੀਰੇ ਇੱਕ ਅੰਗੂਠੀ ‘ਚ ਜੜ ਕੇ ਗਿਨੀਜ਼ ਬੁੱਕ ‘ਚ ਆਪਣਾ ਨਾਮ ਦਰਜ ਕਰਾਇਆ ਹੈ।ਨੌਜਵਾਨ ਹਰਸ਼ਿਤ ਨੇ ਹਜ਼ਾਰਾਂ ਹੀਰੇ ਤਰਾਸ਼ ਕੇ ਇਸ ਅੰਗੂਠੀ ਨੂੰ ਤਿਆਰ ਕੀਤਾ ਹੈ।ਵਿਸ਼ਵ ਦੀ ਇਸ ਇਕਲੌਤੀ ਅਨੋਖੀ ਅੰਗੂਠੀ ਨੂੰ ਜੋ ਵੀ ਦੇਖਦਾ ਹੈ, ਉਹ ਹੈਰਾਨ ਰਹਿ ਜਾਂਦਾ ਹੈ।ਮੇਰਠ ਦੇ ਗਹਿਣਾ ਵਪਾਰੀ ਅਤੇ ਡਿਜਾਈਨਰ ਹਰਸ਼ਿਤ ਬਾਂਸਲ ਨੇ 12638 ਹੀਰਿਆਂ ਨੂੰ ਤਰਾਸ਼ ਕੇ ਗੇਂਦੇ ਦੇ ਫੁੱਲ ਦੀ ਆਕ੍ਰਿਤੀ ਦੀ ਇਹ ਅਨੋਖੀ ਅੰਗੂਠੀ ਤਿਆਰ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਮੇਰਠ ਦੇ ਗਹਿਣਾ ਕਾਰੋਬਾਰੀ ਦੀ ਧਾਕ ਵਿਸ਼ਵ ਪਟਲ ‘ਤੇ ਜਮਾ ਕਰ ਦਿੱਤੀ ਹੈ।ਉਨ੍ਹਾਂ ਨੇ
12638 ਹੀਰਿਆਂ ਤੋਂ ਅੰਗੂਠੀ ਤਿਆਰ ਕਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਾਇਆ ਹੈ।ਸ਼ਹਿਰ ਸਰਾਫਾ ਸਥਿਤ ਰੇਨਾਨੀ ਜਿਵੈਲਰ ਦੇ ਪ੍ਰਬੰਧ ਨਿਰਦੇਸ਼ਕ ਹਰਸ਼ਿਤ ਨੇ ਦੱਸਿਆ ਕਿ ਉਹ ਤਿੰਨ ਸਾਲਾਂ ਤੋਂ ਇਸ ਨੂੰ ਤਿਆਰ ਕਰਨ ‘ਚ ਲੱਗੇ ਹੋਏ ਹਨ।ਹਰਸ਼ਿਤ ਦੁਨੀਆ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੇ ਇੰਨੇ ਹੀਰੇ ਇੱਕ ਅੰਗੂਠੀ ‘ਚ ਸਜਾਏ ਹਨ।
30 ਨਵੰਬਰ ਨੂੰ ਹਰਸ਼ਿਤ ਨੇ ਇਹ ਵਿਸ਼ਵ ਰਿਕਾਰਡ ਬਣਾਇਆ।ਇਸ ਅੰਗੂਠੀ ਦੀ ਸੁਰੱਖਿਆ ਨੂੰ ਲੈ ਕੇ ਹਰਸ਼ਿਤ ਨੇ ਖਾਸ ਪ੍ਰਬੰਦ ਕੀਤੇ ਹਨ।ਹਰਸ਼ਿਤ ਕਸਟਮਾਈਜ਼ ਜਿਵੈਲਰੀ ‘ਚ ਡੀਲ ਕਰਦੇ ਹਨ।ਸੂਰਤ ਅਤੇ ਮੁੰਬਈ ਤੋਂ ਡਾਇਮੰਡ ਜਿਵੈਲਰੀ ਡਿਜ਼ਾਇਨਿੰਗ ਸਿੱਖੀ ਹੈ।
ਹਨੀਮੂਨ ‘ਤੇ ਜਾਣ ਦੀ ਬਜਾਏ, ਕਿਸਾਨੀ ਸੰਘਰਸ਼ ‘ਚ ਪਹੁੰਚੇ ਗਾਇਕ ‘ਜੱਸ ਬਾਜਵਾ’, ਸੁਣੋ ਕੀ ਕਹਿ ਰਹੇ ਨੇ…