Punjab truck operators : ਜਲੰਧਰ : ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਪਾਸੇ ਕਿਸਾਨ ਦਿੱਲੀ ਦੇ ਟੀਕਰੀ ਬਾਰਡਰ ’ਤੇ ਡਟੇ ਹੋਏ ਹਨ, ਉਥੇ ਹੀ ਪੰਜਾਬ ਤੋਂ ਵੀ ਉਨ੍ਹਾਂ ਨੂੰ ਲਗਾਤਾਰ ਸਮਰਥਨ ਮਿਲਣਾ ਜਾਰੀ ਹੈ। ਅੱਜ ਕਿਸਾਨਾਂ ਦੀ ਹਿਮਾਇਤ ਵਿੱਚ ਆਲ ਪੰਜਾਬ ਟਰੱਕ ਆਪਰੇਟਰਜ਼ ਯੂਨੀਅਨ ਨੇ ਐਲਾਨ ਕੀਤਾ ਕਿ ਉਹ ਮਾਧੋਪੁਰ ਵਿੱਚ 7 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਰੋਕੀ ਜਾਏਗੀ। ਜਦੋਂ ਤੱਕ ਖੇਤੀ ਸੁਧਾਰ ਬਿਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤਕ ਰੋਡ ਜਾਮ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਪਰੋਕਤ ਐਲਾਨ ਆਲ ਪੰਜਾਬ ਟਰੱਕ ਓਪਰੇਟਰਜ਼ ਯੂਨੀਅਨ ਦੇ ਪ੍ਰਧਾਨ ਅਤੇ ਮਿਲਦਾ ਨਕੋਦਰ ਦੇ ਸੀਨੀਅਰ ਆਗੂ ਹੈਪੀ ਸੰਧੂ ਨੇ ਸ਼ੁੱਕਰਵਾਰ ਨੂੰ ਮੀਡੀਆ ਸਾਹਮਣੇ ਕੀਤਾ।
ਹੈਪੀ ਸੰਧੂ ਨੇ ਕਿਹਾ ਹੈ ਕਿ ਪਹਿਲਾਂ ਉਹ ਦਿੱਲੀ ਵਿੱਚ ਕਿਸਾਨਾਂ ਨਾਲ ਧਰਨੇ ‘ਤੇ ਬੈਠੇ ਸੀ ਅਤੇ ਹੁਣ ਉਨ੍ਹਾਂ ਨੇ ਟਰੱਕ ਆਪ੍ਰੇਟਰਾਂ ਦੀ ਸਹਿਮਤੀ ਨਾਲ 7 ਦਸੰਬਰ ਤੋਂ ਮਾਧੋਪੁਰ ਸਰਹੱਦ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਹੈ। ਮਾਧੋਪੁਰ ਸਰਹੱਦ ਨੂੰ ਜੰਮੂ-ਕਸ਼ਮੀਰ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ। ਜੇ ਟਰੱਕ ਅਪਰੇਟਰ ਹੜਤਾਲ ‘ਤੇ ਬੈਠਦੇ ਹਨ ਤਾਂ ਜੰਮੂ-ਕਸ਼ਮੀਰ ਨੂੰ ਬਾਕੀ ਦੇਸ਼ ਤੋਂ ਕੱਟਿਆ ਜਾ ਸਕਦਾ ਹੈ।
ਹੈਪੀ ਸੰਧੂ ਨੇ ਕਿਹਾ ਕਿ ਇਸ ਸਮੇਂ ਸਥਿਤੀ ਇਹ ਬਣ ਗਈ ਹੈ ਕਿ ਪਾਰਟੀ ਅਤੇ ਰਾਜਨੀਤੀ ਤੋਂ ਉਪਰ ਉੱਠ ਕੇ ਕਿਸਾਨਾਂ ਦਾ ਸਮਰਥਨ ਕਰਨ ਅਤੇ ਖੇਤੀਬਾੜੀ ਸੁਧਾਰ ਬਿੱਲ ਵਾਪਸ ਕਰਵਾਉਣੇ ਚਾਹੀਦੇ ਹਨ। ਹੈਪੀ ਸੰਧੂ ਨੇ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਰਾਜ ਹੈ ਅਤੇ ਟਰਾਂਸਪੋਰਟ ਦਾ ਕਾਰੋਬਾਰ ਵੀ ਚੱਲ ਰਿਹਾ ਹੈ। ਜੇਕਰ ਕਿਸਾਨ ਨਹੀਂ ਹਨ ਤਾਂ ਪੰਜਾਬ ਨੂੰ ਬਚਾਉਣਾ ਸੰਭਵ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਕੇਂਦਰ ਕਾਨੂੰਨਾਂ ਵਿੱਚ ਕੁੱਝ ਸੁਧਾਰਾਂ ਲਈ ਸਹਿਮਤ ਹੈ, ਪਰ ਅਸੀਂ ਨਹੀਂ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਪੂਰੇ ਕਾਨੂੰਨ ਵਿੱਚ ਹੀ ਖਰਾਬੀ ਹੈ। ਅਸੀਂ ਅੱਜ ਇੱਕ ਦੂਜੇ ਨਾਲ ਗੱਲ ਕਰਾਂਗੇ ਅਤੇ ਕੱਲ ਦੀ ਬੈਠਕ ਤੋਂ ਪਹਿਲਾਂ ਆਪਣੀ ਰਣਨੀਤੀ ਤਿਆਰ ਕਰਾਂਗੇ। ਕਿਸਾਨ ਜਥੇਬੰਦੀਆਂ ਵਿਚਕਾਰ ਬੈਠਕ ਜਾਰੀ ਹੈ। ਕਿਸਾਨਾਂ ਨੇ ਕਿਹਾ- ਮੁੱਦਾ ਸਿਰਫ ਐਮਐਸਪੀ ਦਾ ਨਹੀਂ, ਬਲਕਿ ਪੂਰੀ ਤਰ੍ਹਾਂ ਕਾਨੂੰਨ ਵਾਪਿਸ ਲੈਣਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਿਰਫ ਇੱਕ ਹੀ ਨਹੀਂ, ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ। ਕੇਂਦਰ ਅਤੇ ਕਿਸਾਨਾਂ ਦਰਮਿਆਨ ਪੰਜਵਾਂ ਦੌਰ ਦੀ ਗੱਲਬਾਤ ਹੁਣ 5 ਦਸੰਬਰ ਨੂੰ ਹੋਵੇਗੀ।