UN health chief says: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਸਫਲ ਪ੍ਰੀਖਣਾਂ ਦੇ ਮੱਦੇਨਜ਼ਰ ਅਸੀਂ ਹੁਣ ਇਸ ਮਹਾਂਮਾਰੀ ਨੂੰ ਜਲਦੀ ਖਤਮ ਕਰਨ ਦਾ ਸੁਪਨਾ ਲੈਣਾ ਸ਼ੁਰੂ ਕਰ ਸਕਦੇ ਹਾਂ । ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਕਤੀਸ਼ਾਲੀ ਅਤੇ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਦੌਰਾਨ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਦੇਸ਼ ਦੇ ਸਾਰੇ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਨੂੰ ਵੀ ਇਸ ਦੇ ਲਾਭ ਆਸਾਨੀ ਨਾਲ ਮਿਲ ਸਕਣ ।
ਕੋਵਿਡ-19 ‘ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ WHO ਦੇ ਡਾਇਰੈਕਟਰ ਜਨਰਲ ਟੇਡਰੋਸ ਐਧਨੋਮ ਨੇ ਚੇਤਾਵਨੀ ਦਿੱਤੀ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ, ਪਰ ਅੱਗੇ ਦਾ ਰਸਤਾ ਅਜੇ ਵੀ ਅਵਿਸ਼ਵਾਸ ਨਾਲ ਭਰਿਆ ਹੋਇਆ ਹੈ। ਸੰਕਰਮਣ ਅਤੇ ਮੌਤਾਂ ਨੂੰ ਲੈ ਕੇ ਟੇਡਰੋਸ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨ੍ਹਾਂ ਕਿਹਾ, “ਜਿੱਥੇ ਵਿਗਿਆਨ ਨੂੰ ਸਾਜ਼ਿਸ਼ਾਂ ਤਹਿਤ ਬਾਹਰ ਕਰ ਦਿੱਤਾ ਗਿਆ, ਜਿੱਥੇ ਏਕਤਾ ਦੀ ਬਜਾਏ ਵੰਡ ‘ਤੇ ਜ਼ੋਰ ਦਿੱਤਾ ਗਿਆ, ਉੱਥੇ ਵਾਇਰਸ ਫੈਲਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਵੈਕਸੀਨ ਉਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗੀ ਜਿਨ੍ਹਾਂ ਨੇ ਆਪਣੀਆਂ ਜੜ੍ਹਾਂ ਇੱਥੇ ਬਣਾਈਆਂ ਹਨ, ਜਿਵੇਂ ਕਿ ਗਰੀਬੀ, ਭੁੱਖ, ਅਸਮਾਨਤਾ ਅਤੇ ਮੌਸਮ ਵਿੱਚ ਤਬਦੀਲੀ।
ਟੇਡਰੋਸ ਨੇ ਮੀਟਿੰਗ ਵਿੱਚ ਕਿਹਾ ਕਿ ਸਾਨੂੰ ਤਿਆਰੀਆਂ ਲਈ ਗਲੋਬਲ ਸਿਸਟਮ ‘ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ । ਸਤੰਬਰ ਵਿੱਚ ਸਥਾਪਿਤ ਕੀਤਾ ਗਿਆ WHO ਕਮਿਸ਼ਨ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੀ ਸਮੀਖਿਆ ਕਰ ਰਿਹਾ ਹੈ। WHO ਕਈ ਦੇਸ਼ਾਂ ਦੇ ਸਹਿਯੋਗ ਨਾਲ ਇੱਕ ਪਾਇਲਟ ਪ੍ਰੋਗਰਾਮ ‘ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਸਾਰੇ ਦੇਸ਼ ਆਪਣੀ ਸਿਹਤ ਤਿਆਰੀ ਦੀ ਨਿਯਮਤ ਅਤੇ ਪਾਰਦਰਸ਼ੀ ਸਮੀਖਿਆ ਕਰਨ ਲਈ ਸਹਿਮਤ ਹੋਏ ਹਨ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਮਹਾਂਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਸਾਰੇ ਦੇਸ਼ ਮੁੱਢਲੀਆਂ ਜਨਤਕ ਸਿਹਤ ਸੇਵਾਵਾਂ ਵੱਲ ਧਿਆਨ ਦੇਣ, ਨਾਲ ਹੀ ਮੁੱਢਲੇ ਸਿਹਤ ਸੰਭਾਲ ਵਿੱਚ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੁਬਾਰਾ ਸ਼ੋਸ਼ਣ ਦੇ ਤਰੀਕਿਆਂ ਵੱਲ ਨਹੀਂ ਵਧਣਾ ਚਾਹੀਦਾ । ਅਸੀਂ ਸਾਰੇ ਟੀਕੇ ਦੇ ਬਹੁਤ ਨੇੜੇ ਹਾਂ, ਪਰ ਟੀਕੇ ਦੀ ਵਰਤੋਂ ਇੱਕ ਜਨਤਕ ਵਸਤੂ ਵਜੋਂ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਕਿਸੇ ਨਿੱਜੀ ਵਸਤੂ ਦੇ ਰੂਪ ਵਿੱਚ।
ਇਹ ਵੀ ਦੇਖੋ: ਅੱਜ ਹੋਵੇਗਾ ਕਿਸਾਨਾਂ ਦੇ ਸੰਘਰਸ਼ ਨੂੰ ਲੈਕੇ ਵੱਡਾ ਫੈਸਲਾ? ਹੁਣ ਗੱਲ ਆਰ ਜਾਂ ਪਾਰ ਦੀ ਐ…