Covid North Korea: ਉੱਤਰ ਕੋਰੀਆ ਦੇ ਤਾਨਾਸ਼ਾਹੀ ਸ਼ਾਸਕ ਕਿਮ ਜੋਂਗ ਉਨ ਆਪਣੀ ਬੇਰਹਿਮੀ ਵਾਲੀਆਂ ਹਰਕਤਾਂ ਲਈ ਮਸ਼ਹੂਰ ਹੈ । ਇੱਕ ਵਾਰ ਫਿਰ ਉਸ ਦੀ ਬੇਰਹਿਮੀ ਦੀ ਕਹਾਣੀ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਕਾਰਨ ਪੂਰੇ ਉੱਤਰ ਕੋਰੀਆ ਵਿੱਚ ਨਾ ਸਿਰਫ਼ ਸਖਤ ਪਾਬੰਦੀ ਲਗਾਈ ਗਈ ਹੈ, ਬਲਕਿ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾ ਰਹੀ ਹੈ । ਇਹ ਸਜ਼ਾ ਮੌਤ ਵੀ ਹੋ ਸਕਦੀ ਹੈ। ਹਾਲਾਂਕਿ, ਕਿਮ ਜੋਂਗ ਉਨ ਲਈ ਲੋਕਾਂ ਨੂੰ ਮੌਤ ਦੀ ਸਜ਼ਾ ਦੇਣਾ ਆਮ ਗੱਲ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਉੱਤਰੀ ਕੋਰੀਆ ਵਿੱਚ ਇੱਕ ਵਿਅਕਤੀ ਨੂੰ ਆਪਣੀ ਜਾਨ ਤੋਂ ਇਸ ਲਈ ਹੱਥ ਧੋਣਾ ਪੈ ਗਿਆ, ਕਿਉਂਕਿ ਉਸਨੇ ਕੋਰੋਨਾ ਨੂੰ ਲੈ ਕੇ ਦੇਸ਼ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਸੀ । ਕਿਮ ਜੋਂਗ-ਉਨ ਨੇ ਇਹ ਉਲੰਘਣਾ ਨਗਵਾਰ ਗੁਜਰੀ ਅਤੇ ਉਸਨੇ ਮੌਤ ਦੀ ਸਜ਼ਾ ਦਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ।
ਕਿਮ ਜੋਂਗ ਉਨ ਨੇ ਉੱਤਰੀ ਕੋਰੀਆ ਵਿੱਚ ਇੱਕ ਵਿਅਕਤੀ ਦੀ ਫਾਇਰਿੰਗ ਸਕਾਡ ਦੇ ਹੱਥੋਂ ਜਾਨ ਲੈ ਲਈ । ਉਸਨੇ ਜਨਤਕ ਤੌਰ ‘ਤੇ ਉਸਨੂੰ ਗੋਲੀਆਂ ਨਾਲ ਭੁੰਨਵਾ ਦਿੱਤਾ। ਮੀਡੀਆ ਰਿਪੋਰਟਾਂ ਇਹ ਵੀ ਦੱਸ ਰਹੀਆਂ ਹਨ ਕਿ ਕਿਮ ਜੋਂਗ ਉਨ ਨੇ ਆਪਣੇ ਨਾਗਰਿਕਾਂ ਨੂੰ ਡਰਾਉਣ ਲਈ ਚੀਨ ਦੀ ਸਰਹੱਦ ਦੇ ਕੋਲ ਐਂਟੀ-ਏਅਰਕਰਾਫਟ ਬੰਦੂਕਾਂ ਵੀ ਤਾਇਨਾਤ ਕੀਤੀਆਂ ਹਨ । ਇਨ੍ਹਾਂ ਹਥਿਆਰਾਂ ਨਾਲ ਸਰਹੱਦ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਕਿਸੇ ਵੀ ਵਿਅਕਤੀ ਨੂੰ ਗੋਲੀ ਮਾਰੀ ਜਾ ਸਕਦੀ ਹੈ, ਜਿਸਦੇ ਆਦੇਸ਼ ਕਿਮ ਜੋਂਗ ਉਨ ਨੇ ਦਿੱਤੇ ਹੋਏ ਹਨ।
ਦੱਸ ਦੇਈਏ ਕਿ ਇੱਕ ਰਿਪੋਰਟ ਅਨੁਸਾਰ ਕਿਮ ਜੋਂਗ ਉਨ ਨੇ 28 ਨਵੰਬਰ ਨੂੰ ਆਪਣੀ ਫੌਜ ਨੂੰ ਇੱਕ ਵਿਅਕਤੀ ਨੂੰ ਕੋਰੋਨਾ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਜਨਤਕ ਤੌਰ ‘ਤੇ ਗੋਲੀ ਮਾਰਨ ਦਾ ਆਦੇਸ਼ ਦਿੱਤਾ । ਇਸ ਵਿਅਕਤੀ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਉੱਤਰ ਕੋਰੀਆ ਵਿੱਚ ਚੀਨੀ ਸਮਾਨ ਦੀ ਤਸਕਰੀ ਕਰ ਰਿਹਾ ਸੀ । ਅਜਿਹਾ ਕਰਦਿਆਂ ਉਸ ਨੂੰ ਸਥਾਨਕ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ । ਇਸ ਤੋਂ ਬਾਅਦ ਉਸਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
ਇਹ ਵੀ ਦੇਖੋ: ਅੱਜ ਹੋਵੇਗਾ ਕਿਸਾਨਾਂ ਦੇ ਸੰਘਰਸ਼ ਨੂੰ ਲੈਕੇ ਵੱਡਾ ਫੈਸਲਾ? ਹੁਣ ਗੱਲ ਆਰ ਜਾਂ ਪਾਰ ਦੀ ਐ…