Pakistan woman gets $1.5 million: ਪਾਕਿਸਤਾਨ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ, ਇੱਕ ਮਹਿਲਾ ਨੇ ਜਾਅਲੀ ਮੌਤ ਦਾ ਸਰਟੀਫਿਕੇਟ ਬਣਾ ਕੇ ਕੰਪਨੀ ਤੋਂ 1.5 ਮਿਲੀਅਨ ਡਾਲਰ (ਲਗਭਗ 11 ਕਰੋੜ ਰੁਪਏ) ਦਾ ਜੀਵਨ ਬੀਮਾ ਹਾਸਿਲ ਕਰ ਲਿਆ । ਅਜਿਹਾ ਕਰਨ ਲਈ ਉਸਨੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ । ਇਹ ਮਾਮਲਾ ਸਾਲ 2011 ਦਾ ਸੀ ਜਦੋਂ ਮਹਿਲਾ ਨੇ ਪਾਕਿਸਤਾਨ ਵਿੱਚ ਇੱਕ ਡਾਕਟਰ ਸਮੇਤ ਕੁਝ ਸਥਾਨਕ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਅਤੇ ਉਸ ਦੇ ਨਾਮ ‘ਤੇ ਮੌਤ ਦਾ ਸਰਟੀਫਿਕੇਟ ਬਣਵਾ ਲਿਆ । ਦਸਤਾਵੇਜ਼ਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਹਿਲਾ ਨੂੰ ਦਫ਼ਨਾਇਆ ਵੀ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਸਰਟੀਫਿਕੇਟ ਦੀ ਵਰਤੋਂ ਕਰਦਿਆਂ ਉਸਦੇ ਬੱਚਿਆਂ ਨੇ 1.5 ਮਿਲੀਅਨ ਡਾਲਰ (ਲਗਭਗ 23 ਕਰੋੜ ਪਾਕਿਸਤਾਨੀ ਰੁਪਏ) ਦੇ ਦੋ ਜੀਵਨ ਬੀਮੇ ਦਾ ਭੁਗਤਾਨ ਕਰਨ ਦਾ ਦਾਅਵਾ ਪੇਸ਼ ਕੀਤਾ । ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਖਾਰਬੇ ਨਾਮ ਦੀ ਇਸ ਮਹਿਲਾ ਨੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਘੱਟੋ-ਘੱਟ 10 ਵਾਰ ਵਿਦੇਸ਼ ਯਾਤਰਾ ਕੀਤੀ । ਜ਼ਾਹਿਰ ਹੈ ਕਿ ਉਸਨੇ ਅਜਿਹਾ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਹੈ, ਪਰ ਕੋਈ ਵੀ ਏਅਰਲਾਈਨ ਧੋਖਾਧੜੀ ਦਾ ਪਤਾ ਲਗਾਉਣ ਦੇ ਯੋਗ ਨਹੀਂ ਹੋ ਸਕੀ।
ਇਸ ਤੋਂ ਅੱਗੇ ਅਧਿਕਾਰੀ ਨੇ ਕਿਹਾ ਕਿ ਉਸਨੇ ਕੁਝ ਪੰਜ ਦੇਸ਼ਾਂ ਦਾ ਦੌਰਾ ਕੀਤਾ, ਪਰ ਹਰ ਵਾਰ ਉਹ ਪਾਕਿਸਤਾਨ ਵਾਪਸ ਆ ਗਈ । ਉਨ੍ਹਾਂ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਸਾਨੂੰ ਇਸ ਮਹਿਲਾ ਪ੍ਰਤੀ ਸੁਚੇਤ ਕੀਤਾ ਅਤੇ ਅਸੀਂ ਇਸ ਵੱਡੇ ਪੱਧਰ ਦੀ ਧੋਖਾਧੜੀ ਦੀ ਜਾਂਚ ਸ਼ੁਰੂ ਕੀਤੀ । ਐਫਆਈਏ ਹਿਊਮਨ ਟ੍ਰੈਫਿਕਿੰਗ ਸੈੱਲ ਨੇ ਹੁਣ ਮਹਿਲਾ, ਉਸਦੇ ਬੇਟੇ ਤੇ ਬੇਟੀ ਸਣੇ ਇੱਕ ਡਾਕਟਰ ਤੇ ਸਥਾਨਕ ਸਰਕਾਰ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤੇ ਹਨ।
ਇਹ ਵੀ ਦੇਖੋ: ਅੱਜ ਹੋਵੇਗਾ ਕਿਸਾਨਾਂ ਦੇ ਸੰਘਰਸ਼ ਨੂੰ ਲੈਕੇ ਵੱਡਾ ਫੈਸਲਾ? ਹੁਣ ਗੱਲ ਆਰ ਜਾਂ ਪਾਰ ਦੀ ਐ…