Russian teen motorist dies: ਰਸਤਾ ਭੁੱਲਣ ਤੋਂ ਬਾਅਦ ਤਕਰੀਬਨ ਇੱਕ ਹਫ਼ਤੇ ਤੋਂ ਕਾਰ ਵਿੱਚ ਰਹਿ ਰਹੇ ਇੱਕ ਨੌਜਵਾਨ ਦੀ ਠੰਡ ਕਾਰਨ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਤਾਪਮਾਨ ਮਾਇਨਸ 50 ਡਿਗਰੀ ਸੈਲਸੀਅਸ ਪਹੁੰਚਣ ਕਾਰਨ ਨੌਜਵਾਨ ਆਪਣੀ ਜਾਨ ਗੁਆ ਬੈਠਾ । ਹਾਲਾਂਕਿ, ਉਸਦੇ ਇੱਕ ਸਾਥੀ ਨੇ ਆਪਣੇ ਆਪ ਨੂੰ ਬਚਾਉਣ ਵਿੱਚ ਸਫਲਤਾ ਹਾਸਿਲ ਕੀਤੀ, ਪਰ ਉਸਦੀ ਹਾਲਤ ਨਾਜ਼ੁਕ ਹੈ। ਇੱਕ ਰਿਪੋਰਟ ਅਨੁਸਾਰ, ਕਾਰ ਵਿੱਚ ਠੰਢ ਕਾਰਨ ਮੌਤ ਦਾ ਇਹ ਮਾਮਲਾ ਰੂਸ ਦੇ ਯਕੁਤਿਆ ਖੇਤਰ ਦਾ ਹੈ । ਇਸ ਖੇਤਰ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਉੱਥੇ ਹੀ ਲਗਭਗ ਇੱਕ ਹਫਤੇ ਤੋਂ 18 ਸਾਲਾਂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੰਤ ਵਿੱਚ ਸਰਚ ਪਾਰਟੀ ਨੂੰ ਉਸ ਦੀ ਲਾਸ਼ ਮਿਲੀ।
ਰਿਪੋਰਟ ਅਨੁਸਾਰ ਦੋ ਕਿਸ਼ੋਰ ਮੁੰਡਿਆਂ ਨੇ 28 ਨਵੰਬਰ ਨੂੰ ਰੂਸ ਦੇ ਯਾਕੁਤਸਕ ਤੋਂ ਮਗਦਾਨ ਜਾਣ ਲਈ ਲਈ ਟੋਯੋਟਾ ਚੈਜ਼ਰ ਕਾਰ ਵਿੱਚ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚਕਾਰਲੀ ਸੜਕ ਕੋਲਿਮਾ ਹਾਈਵੇ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਸਨੂੰ Road of Bones ਵੀ ਕਿਹਾ ਜਾਂਦਾ ਹੈ।
ਇਸ ਮਾਮਲੇ ਵਿੱਚ ਜਾਂਚ ਟੀਮ ਅਨੁਸਾਰ ਇਲਾਕੇ ਵਿੱਚ ਰਾਤ ਦਾ ਤਾਪਮਾਨ ਮਾਇਨਸ 50 ਡਿਗਰੀ ਤੱਕ ਪਹੁੰਚ ਜਾਂਦਾ ਹੈ। ਜਾਂਚ ਦੌਰਾਨ ਨੌਜਵਾਨ ਦੀ ਕਾਰ ਦਾ ਰੇਡੀਏਟਰ ਵੀ ਟੁੱਟਿਆ ਹੋਇਆ ਮਿਲਿਆ । ਤਲਾਸ਼ੀ ਦੌਰਾਨ ਉਸ ਨੌਜਵਾਨ ਦੀ ਕਾਰ ਇੱਕ ਬੰਦ ਪਏ ਹਾਈਵੇ ‘ਤੇ ਮਿਲੀ । ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਨੌਜਵਾਨ ਕਿਵੇਂ ਮੁੱਖ ਸੜਕ ਤੋਂ ਸੜਕ ‘ਤੇ ਪਹੁੰਚਿਆ।
ਦੱਸ ਦੇਈਏ ਕਿ ਜਿਸ ਜਗ੍ਹਾ ਤੋਂ ਨੌਜਵਾਨ ਦੀ ਕਾਰ ਮਿਲੀ ਹੈ ਉਥੋਂ ਨਜ਼ਦੀਕੀ ਬਸਤੀ 120 ਕਿਲੋਮੀਟਰ ਦੀ ਦੂਰੀ ‘ਤੇ ਸੀ। ਜ਼ਿੰਦਾ ਬਚਿਆ ਨੌਜਵਾਨ ਵੀ ਠੰਢ ਕਾਰਨ ਬਿਮਾਰ ਹੋ ਗਿਆ ਸੀ । ਜਾਂਚ ਕਰ ਰਹੀ ਟੀਮ ਨੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਫਿਲਹਾਲ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।