Delhi Traffic Police Issues: ਦਿੱਲੀ ਬਾਰਡਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦਾ 12 ਵਾਂ ਦਿਨ ਹੈ । ਇਸ ਦੌਰਾਨ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਹੁਣ 9 ਤਰੀਕ ਨੂੰ ਸਰਕਾਰ-ਕਿਸਾਨ ਮੁੜ ਆਹਮੋ ਸਾਹਮਣੇ ਹੋਣਗੇ । ਕਿਸਾਨ ਜਥੇਬੰਦੀਆਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਸਰਕਾਰ ਦੇ ਫਾਰਮੂਲੇ ਕਿਸਾਨਾਂ ਨੂੰ ਪ੍ਰਵਾਨ ਨਹੀਂ ਹਨ । ਹੁਣ ਇੰਤਜ਼ਾਰ 9 ਦਸੰਬਰ ਦਾ ਹੈ । ਦਿੱਲੀ ਦੀ ਸਰਹੱਦ ‘ਤੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਅੱਜ ਦਿੱਲੀ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ-24 ‘ਤੇ ਗਾਜ਼ੀਆਬਾਦ ਤੋਂ ਦਿੱਲੀ ਦਾ ਟ੍ਰੈਫਿਕ ਅੰਦੋਲਨ ਦੇ ਚੱਲਦਿਆਂ ਬੰਦ ਰਹੇਗਾ । ਦਿੱਲੀ ਆਉਣ ਲਈ ਲੋਕਾਂ ਨੂੰ ਅਪਸਰਾ ਜਾਂ ਭੋਪੁਰਾ ਜਾਂ ਡੀਐਨਡੀ ਤੋਂ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਸਿੰਘੁ ਬਾਰਡਰ ‘ਤੇ ਕਿਸਾਨ ਡਟੇ ਹੋਏ ਹਨ । ਇਸ ਕਾਰਨ ਸਿੰਘੁ, ਔਚੰਡੀ, ਪਿਓ ਮਨਿਆਰੀ, ਮੰਗੇਸ਼ ਸਰਹੱਦ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ NH-44 ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ । ਲੋਕਾਂ ਨੂੰ ਲਾਮਪੁਰ, ਸਫਿਆਬਾਦ, ਸਾਬੋਲੀ ਬਾਰਡਰ ਤੋਂ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ । ਟ੍ਰੈਫਿਕ ਨੂੰ ਮੁਕਰਬਾ ਅਤੇ ਜੀਟੀਕੇ ਰੋਡ ਵੱਲ ਮੋੜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਟਿਕਰੀ, ਝਾਰੌਦਾ ਬਾਰਡਰ ਨੂੰ ਕਿਸੇ ਵੀ ਟ੍ਰੈਫਿਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ । ਬਦੁਸਰਾਏ ਬਾਰਡਰ ਨੂੰ ਛੋਟੀਆਂ ਗੱਡੀਆਂ ਜਿਵੇਂ ਕਾਰਾਂ ਅਤੇ ਦੋਪਹੀਆ ਵਾਹਨਾਂ ਲਈ ਖੋਲ੍ਹਿਆ ਗਿਆ ਹੈ. ਝਟਿਕਰਾ ਬਾਰਡਰ ਸਿਰਫ ਦੋਪਹੀਆ ਵਾਹਨ ਚਾਲਕਾਂ ਲਈ ਖੋਲ੍ਹਿਆ ਗਿਆ ਹੈ। ਹਰਿਆਣਾ ਲਈ ਧਨਸਾ, ਦੌਰਾਲਾ, ਕਪਾਸਹੇਦਾ, ਰਾਜੋਕਰੀ NH-8, ਬਿਜਵਾਸਨ / ਬਾਜਘੇਰਾ, ਪਾਲਮ ਵਿਹਾਰ ਅਤੇ ਦੁੰਦਾਹੇੜਾ ਬਾਰਡਰ ਨੂੰ ਖੋਲ੍ਹਿਆ ਗਿਆ ਹੈ।
ਦੱਸ ਦੇਈਏ ਕਿ ਨੋਇਡਾ ਤੋਂ ਦਿੱਲੀ ਆਉਣ ਵਾਲਿਆਂ ਨੂੰ ਨੋਇਡਾ ਲਿੰਕ ਰੋਡ ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ । ਇਸ ਸੜਕ ‘ਤੇ ਕਿਸਾਨ ਡਟੇ ਹੋਏ ਹਨ । ਇਸ ਕਾਰਨ ਗੌਤਮ ਬੁੱਧ ਦਰਵਾਜ਼ਸੇ ਨੇੜੇ ਸਥਿਤ ਚਿੱਲਾ ਬਾਰਡਰ ‘ਤੇ ਦਿੱਲੀ ਜਾਣ ਵਾਲੀ ਲੇਨ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਦਿੱਲੀ ਜਾਣ ਲਈ DND ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਦੇਖੋ: ਬੁਜ਼ਰਗਾਂ ਦੇ ਕਿਵੇਂ ਠੰਢ ਚ ਵੀ ਹੌਸਲੇ ਬੁਲੰਦ ,ਦੇਖੋ ਕਿਸਾਨ ਅੰਦੋਲਨ ਦੀਆਂ ੜਕਸਾਰ ਦੀ ਤਸਵੀਰਾਂ