farmers protest update: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।ਹੁਣ ਵੱਖ-ਵੱਖ ਸੂਬਿਆਂ ‘ਚ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ।ਲਖਨਊ ‘ਚ ਅਖਿਲੇਸ਼ ਯਾਦਵ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਮੋਰਚਾ ਸੰਭਾਲਿਆ, ਤਾਂ ਉਥੇ ਦੂਜੇ ਪਾਸੇ ਬੰਗਾਲ ‘ਚ ਮਮਤਾ ਬੈਨਰਜੀ ਨੇ ਖੇਤੀ ਕਾਨੂੰਨ ਦਾ ਵਿਰੋਧ ਕੀਤਾ।ਪੱਛਮੀ ਬੰਗਾਲ ਦੇ ਮਿਦਾਨਪੁਰ ‘ਚ ਸਭਾ ਦੇ ਦੌਰਾਨ ਮਮਤਾ ਬੈਨਰਜੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।ਮਮਤਾ ਨੇ
ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਲਵੋ ਨਹੀਂ ਅਸਤੀਫਾ ਦੇ ਦਿਓ।ਦੂਜੇ ਪਾਸੇ ਖੇਤੀ ਕਾਨੂੰਨਾਂ ਵਿਰੁੱਧ ਲਖਨਊ ‘ਚ ਵੀ ਦੰਗਲ ਜਾਰੀ ਹੈ।ਕਿਸਾਨ ਯਾਤਰਾ ਦੀ ਸ਼ੁਰੂਆਤ ਕਰਨ ਕਨੌਜ ਜਾ ਰਹੇ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਯੂਪੀ ਦੇ ਸਾਬਕਾ ਮੰਤਰੀ ਅਖਿਲੇਸ਼ ਯਾਦਵ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।ਪ੍ਰਸ਼ਾਸਨ ਨੇ ਪਹਿਲਾਂ ਲਖਨਊ ‘ਚ ਉਨ੍ਹਾਂ ਦੇ ਘਰ ਦੇ ਬਾਹਰ ਬੈਰੀਕੇਡਿੰਗ ਕੀਤੀ ਸੀ, ਜਿਸਤੋਂ ਬਾਅਦ ਅਖਿਲੇਸ਼ ਕੋਲ ਹੀ ਧਰਨੇ ‘ਤੇ ਬੈਠ ਗਏ।
ਕਿਸਾਨਾਂ ਘੋਲ ਨੇ ਭਰਿਆ ਨੋਜਵਾਨਾ ਵਿੱਚ ਜੋਸ਼, ਹੁਣ ਪੰਜਾਬ ਦੇ ਨੋਜਵਾਨ ਸਾਈਕਲ ਚਲਾ ਪਹੁੰਚ ਰਹੇ ਕੁੰਡਲੀ ਬਾਰਡਰ