farmers protest cm yogi targets parties: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵਿਰੋਧੀਆਂ ‘ਤੇ ਜਮ ਕੇ ਨਿਸ਼ਾਨਿਆ ਸਾਧਿਆ ਹੈ।ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਜੋ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।ਮੁੱਖ ਮੰਤਰੀ ਯੋਗੀ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮੁੱਦੇ ‘ਤੇ ਸਿਆਸੀ ਦਲਾਂ
ਵਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਾਂਗਰਸ ਅਗਵਾਈ ਦੀ ਯੂਪੀਏ ਸਰਕਾਰ ਨੇ ਸਾਲ 2010-11 ‘ਚ ਵੱਖ-ਵੱਖ ਸੂਬਿਆਂ ਨੂੰ ਪੱਤਰ ਭੇਜੇ ਸਨ।ਉਸ ਸਮੇਂ ਖੇਤੀ ਮੰਤਰੀ ਸ਼ਰਦ ਪਵਾਰ ਨੇ ਸੂਬਿਆਂ ਨੂੰ ਪੱਤਰ ਭੇਜੇ ਸਨ।ਉਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਏਪੀਐੱਮਸੀ ਐਕਟ ‘ਚ ਵਿਆਪਕ ਸੋਧ ਦੀ ਜ਼ਰੂਰਤ ਹੈ ਅਤੇ ਮਾਡਲ ਐਕਟ ਭਾਰਤ ਸਰਕਾਰ ਤਿਆਰ ਕਰ ਰਹੀ ਹੈ।
ਇਹ ਵੀ ਦੇਖੋ:ਕਿਸਾਨਾਂ ਘੋਲ ਨੇ ਭਰਿਆ ਨੋਜਵਾਨਾ ਵਿੱਚ ਜੋਸ਼, ਹੁਣ ਪੰਜਾਬ ਦੇ ਨੋਜਵਾਨ ਸਾਈਕਲ ਚਲਾ ਪਹੁੰਚ ਰਹੇ ਕੁੰਡਲੀ ਬਾਰਡਰ