bharat bandh farmer protest big updates: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਅੱਜ ਭਾਵ 8 ਦਸੰਬਰ ਮੰਗਲਵਾਰ ਨੂੰ ਭਾਰਤ ਬੰਦ ਬੁਲਾਇਆ ਗਿਆ ਹੈ।ਕਿਸਾਨ ਸੰਗਠਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 12 ਦਿਨਾਂ ਤੋਂ ਡਟੇ ਹੋਏ ਹਨ ਅਤੇ ਇਸ ਦੌਰਾਨ ਕੱਲ ਹੋਣ ਵਾਲੀ ਸਰਕਾਰ ਨਾਲ ਬੈਠਕ ਤੋਂ ਪਹਿਲਾਂ ਦੇਸ਼ਵਿਆਪੀ ਚੱਕਾ ਜਾਮ ਕੀਤਾ ਜਾ ਰਿਹਾ ਹੈ।ਸਿਆਸੀ ਦਲ ਵੱਡੇ ਪੱਧਰ ‘ਤੇ ਭਾਰਤ ਬੰਦ ਦੇ ਸਮਰਥਨ ‘ਚ ਆਏ ਹਨ।ਜਿਸਦਾ ਅਸਰ ਦਿੱਲੀ ਤੋਂ ਯੂ.ਪੀ, ਰਾਜਸਥਾਨ, ਬੰਗਾਲ ਅਤੇ ਹੋਰ ਸੂਬਿਆਂ ‘ਚ ਦਿਸ ਰਹੇ ਹਨ।ਭਾਰਤ ਬੰਦ ਨੂੰ ਲੈ ਕੇ ਕੀ ਹੈ ਤਾਜਾ ਅਪਡੇਟ ਜਾਣੋ..
- ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਪਿਛਲੇ 13 ਦਿਨਾਂ ਤੋਂ ਡਟੇ ਹੋਏ ਹਨ।
ਇਥੇ ਕਿਸਾਨਾਂ ਨੇ ਅੱਜ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕਰ ਦਿੱਤਾ ਹੈ।ਗਾਜ਼ੀਪੁਰ-ਗਾਜ਼ੀਆਬਾਦ ਸੀਮਾ, ਸਿੰਘੂ ਬਾਰਡਰ ਸਮੇਤ, ਹੋਰ ਹਿੱਸਿਆਂ ‘ਤੇ ਕਿਸਾਨਾਂ ਨੇ ਮੋਰਚੇ ਸੰਭਾਲੇ ਹੋਏ ਹਨ।ਕਿਸਾਨ ਸਿਰਫ ਐਮਰਜੈਂਸੀ ਸੇਵਾ ਨਾਲ ਜੁੜੇ ਵਾਹਨਾਂ ਨੂੰ ਜਾਣ ਦੀ ਆਗਿਆ ਦੇ ਰਹੇ ਹਨ।
- ਦਿੱਲੀ ‘ਚ ਹੀ ਆਮ ਆਦਮੀ ਪਾਰਟੀ ਨੇ ਦਿੱਲੀ ਪੁਲਸ ‘ਤੇ ਵੱਡਾ ਦੋਸ਼ ਲਗਾਇਆ।ਆਪ ਨੇ ਕਿਹਾ ਕਿ ਕੱਲ ਤੋਂ ਹੀ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।ਹਾਲਾਂਕਿ ਪੁਲਸ ਨੇ ਇਸ ਦਾਅਵੇ ਨੂੰ ਗਲਤ ਕਰਾਰ ਦਿੱਤਾ।
3.ਰਾਜਸਥਾਨ ਦੇ ਜੈਪੁਰ ‘ਚ ਕਾਂਗਰਸ ਦੇ ਕਾਰਜਕਰਤਾ ਨੇ ਬੀਜੇਪੀ ਦਫਤਰ ‘ਤੇ ਪ੍ਰਦਰਸ਼ਨ ਕੀਤਾ।ਇਸ ਦੌਰਾਨ ਬੀਜੇਪੀ ਅਤੇ ਕਾਂਗਰਸ ਦੇ ਕਰਮਚਾਰੀਆਂ ‘ਚ ਝੜਪ ਹੋ ਗਈ ਅਤੇ ਪੱਥਰਬਾਜ਼ੀ ਵੀ ਹੋਈ।ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਸੁਰੱਖਿਆ ਨੂੰ ਵਧਾਇਆ ਗਿਆ ਹੈ। - ਬਿਹਾਰ ਦੇ ਪਟਨਾ ‘ਚ ਕਾਰਜਕਾਰੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਟਾਇਰਾਂ ਨੂੰ ਅੱਗ ਲਗਾਈ।ਪਟਨਾ ਤੋਂ ਇਲਾਵਾ ਮੁਜ਼ੱਫਰਪੁਰ, ਦਰਭੰਗਾ ਸਮੇਤ ਹੋਰ ਸ਼ਹਿਰਾਂ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
- ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ ਸਮੇਤ ਦੱਖਣ ਦੇ ਸੂਬਿਆਂ ‘ਚ ਵੀ ਭਾਰਤ ਬੰਦ ਦਾ ਅਸਰ ਦਿਸਿਆ।ਇਥੇ ਲੈਫਟ ਯੂਨੀਅਨਾਂ ਨੇ ਕਈ ਥਾਵਾਂ ‘ਤੇ ਟ੍ਰੇਨਾਂ ਨੂੰ ਰੋਕਿਆ।
- ਕਾਂਗਰਸ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆਂ ‘ਤੇ ਸਰਕਾਰ ‘ਤੇ ਨਿਸ਼ਾਨਾ ਸਾਧਿਆ।ਦਿੱਲੀ ‘ਚ ਕਾਂਗਰਸ ਦੇ ਕਾਰਜਕਾਰੀਆਂ ਨੇ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ।ਕਿਸਾਨਾਂ ਦਾ ਭਾਰਤ ਬੰਦ ਤਿੰਨ ਵਜੇ ਤੱਕ ਜਾਰੀ ਰਹੇਗਾ।ਉਸ ਤੋਂ ਬਾਅਦ ਕਿਸਾਨ ਕੱਲ ਨੂੰ ਹੋਣ ਵਾਲੀ ਸਰਕਾਰ ਦੇ ਨਾਲ ਬੈਠਕ ‘ਤੇ ਮੰਥਨ ਕਰਨਗੇ।ਬੁੱਧਵਾਰ ਨੂੰ ਕਿਸਾਨਾਂ ਅਤੇ ਸਰਕਾਰ ਦੌਰਾਨ 6ਵੇਂ ਦੌਰ ਦੀ ਗੱਲਬਾਤ ਹੋਵੇਗੀ।