farmer protest amit shah meeting with farmer: ਖੇਤੀ ਕਾਨੂੰਨਾਂ ਵਿਰੁੱਧ ਅੱਜ ਕਿਸਾਨਾਂ ਨੇ ਭਾਰਤ ਬੰਦ ਬੁਲਾਇਆ ਸੀ।ਜਿਵੇਂ ਹੀ ਭਾਰਤ ਬੰਦ ਦੀ ਮਿਆਦ ਖਤਮ ਹੋਈ, ਉੋਦੋਂ ਅੰਦੋਲਨ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਸ਼ਾਮ 7 ਵਜੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨਗੇ।ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਇਹ ਜਾਣਕਾਰੀ ਦਿੱਤੀ ਹੈ।ਇਹ ਮੁਲਾਕਾਤ ਉਦੋਂ ਹੋ ਰਹੀ ਹੈ ਜਦੋਂ ਬੁੱਧਵਾਰ ਭਾਵ ਕੱਲ ਕਿਸਾਨ ਨੇਤਾਵਾਂ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ਹੋਣੀ ਹੈ।ਰਾਕੇਸ਼ ਟਿਕੈਤ ਦੇ ਮੁਤਾਬਕ, ਅਜੇ ਸਾਰੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ਜਾ ਰਹੇ ਹਨ।ਉਸ ਤੋਂ ਬਾਅਦ ਸ਼ਾਮ ਨੂੰ 7 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।ਰਾਕੇਸ਼ ਟਿਕੈਤ ਨੇ ਦੱਸਿਆ ਕਿ ਇਸ ਬੈਠਕ ‘ਚ 14-15 ਕਿਸਾਨ ਨੇਤਾ ਸ਼ਾਮਲ ਹੋ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ‘ਤੇ ਅਜੇ ਵੀ ਟਿਕੇ ਹਾਂ ਅਤੇ ਗ੍ਰਹਿ ਮੰਤਰੀ ਨਾਲ ਉਨ੍ਹਾਂ ਹੀ ਮਸਲਿਆਂ ‘ਤੇ ਗੱਲਬਾਤ ਕਰਾਂਗੇ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਉਮੀਦ ਜਤਾਈ ਹੈ ਕਿ
ਗ੍ਰਹਿ ਮੰਤਰੀ ਦੇ ਨਾਲ ਬੈਠਕ ‘ਚ ਕੁਝ ਪਾਜ਼ੇਟਿਵ ਸਿੱਟਾ ਨਿਕਲੇਗਾ।ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਿਸਾਨਾਂ ਵਿਚਾਲੇ ਇਹ ਬੈਠਕ ਉਦੋਂ ਹੋ ਰਹੀ ਹੈ, ਜਦੋਂ ਬੁੱਧਵਾਰ ਨੂੰ ਕਿਸਾਨਾਂ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ਹੋਣੀ ਹੈ।ਕਿਸਾਨ ਸੰਗਠਨ ਪਹਿਲਾਂ ਵੀ ਕਈ ਵਾਰ ਮੰਗ ਕਰਦੇ ਆਏ ਹਨ ਕਿ ਖੇਤੀ ਕਾਨੂੰਨ ਦੇ ਮਸਲੇ ‘ਤੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੱਲ ਕਰਨੀ ਚਾਹੀਦੀ।ਹਾਲਾਂਕਿ, ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਚਰਚਾ ‘ਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਸਰਕਾਰ ਵਲੋਂ ਅਗਵਾਈ ਕਰ ਰਹੇ ਹਨ।ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਬਾਰਡਰ ‘ਤੇ ਪਿਛਲੇ 13 ਦਿਨਾਂ ਤੋਂ ਡਟੇ ਹੋਏ ਹਨ।ਕਿਸਾਨ ਲਗਾਤਾਰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਇਸ ਨੂੰ ਲੈ ਕੇ ਸਰਕਾਰ ਦੇ ਨਾਲ ਹੁਣ ਤਕ 5 ਦੌਰ ਦੀ ਗੱਲ ਹੋ ਗਈ ਹੈ।ਕਿਸਾਨਾਂ ਨੇ ਪਹਿਲਾਂ ਹੀ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਪਰ ਦਸੰਬਰ ਨੂੰ ਹੋਣ ਵਾਲੀ ਸਰਕਾਰ ਦੇ ਨਾਲ ਗੱਲਬਾਤ ‘ਚ ਸ਼ਾਮਲ ਹੋਣ ਦੀ ਸਹਿਮਤੀ ਵੀ ਜਤਾਈ ਸੀ।ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਅੱਜ ਭਾਰਤ ਬੰਦ ਬੁਲਾਇਆ ਸੀ।
ਇਹ ਵੀ ਦੇਖੋ:13ਵੇਂ ਦਿਨ ਟੁੱਟੇ ਦਿੱਲੀ ਬਾਰਡਰ ‘ਤੇ ਇਕੱਠੇ ਦੇ ਰਿਕਾਰਡ, ਸਟੇਜ਼ ਤੋਂ ਸੁਣੋ ਜੋਸ਼ੀਲੇ ਭਾਸ਼ਣ…