ambulance covers 370 km in just 4 hrs: ਮੈਡੀਕਲ ਐਮਰਜੈਂਸੀ ਦੌਰਾਨ ਟ੍ਰੈਫਿਕ ਪੁਲਸ ਜੀਰੋ ਟ੍ਰੈਫਿਕ ਜੋਨ ਜਾਂ ਗ੍ਰੀਨ ਕਾਰੀਡੋਰ ਤਿਆਰ ਕਰਦੀ ਹੈ।ਇਸ ਨਾਲ ਗੰਭੀਰ ਰੂਪ ਤੋਂ ਬੀਮਾਰ ਮਰੀਜ਼ਾਂ ਨੂੰ ਘੱਟ ਤੋਂ ਘੱਟ ਸਮਾਂ ‘ਚ ਹਸਪਤਾਲ ਪਹੁੰਚਣ ‘ਚ ਮੱਦਦ ਮਿਲਦੀ ਹੈ।ਅਜਿਹਾ ਹੀ ਇੱਕ ਮਾਮਲਾ ਕਰਨਾਟਕ ‘ਚ ਸਾਹਮਣੇ ਆਇਆ ਹੈ।ਜਿਥੇ ਇਕ ਬੀਮਾਰ ਔਰਤ ਨੂੰ ਲੈ ਜਾ ਰਹੀ ਐਂਬੂਲੈਂਸ ਨੂੰ ਰਾਹ ਦੇਣ ਲਈ ਆਮ ਲੋਕਾਂ ਨੇ ਜਾਗਰੂਕਤਾ ਦਿਖਾਈ ਅਤੇ ਜ਼ੀਰੋ ਟ੍ਰੈਫਿਕ ਜੋਨ ਤਿਆਰ ਕੀਤਾ।ਜਾਣਕਾਰੀ ਮੁਤਾਬਕ ਸੁਹਾਨਾ ਨਾਮ ਦੀ ਇੱਕ 22 ਸਾਲਾਂ ਦੀ ਲੜਕੀ ਐਮਰਜੈਂਸੀ ਸਥਿਤੀ ‘ਚ ਫੇਫੜਿਆਂ ਦੀ ਸਰਜਰੀ ਹੋਣੀ ਸੀ।ਅਜਿਹੇ ‘ਚ ਹਨੀਫ ਨਾਮਕ ਇਕ ਨੌਜਵਾਨ ਨੇ ਸੁਹਾਨਾ ਨੂੰ ਨਜ਼ਦੀਕੀ ਹਸਪਤਾਲ ਸਥਿਤ ਮਹਾਂਵੀਰ ਕਾਲਜ ਤੋਂ ਬੈਂਗਲੁਰੂ ਦੇ ਵੈਦੇਹੀ ਹਸਪਤਾਲ ਤੱਕ ਤੇਜ ਰਫਤਾਰ ਐਂਬੂਲੈਂਸ ਰਾਹੀਂ ਪਹੁੰਚਾਇਆ।ਖਾਸ ਗੱਲ ਹੈ
ਕਿ ਕਰੀਬ 370 ਕਿਮੀ ਦੀ ਇਸ ਦੂਰੀ ਨੂੰ ਹਨੀਫ ਨੇ ਸਿਰਫ 4 ਘੰਟਿਆਂ ‘ਚ ਪੂਰਾ ਕੀਤਾ।ਇਸ ਕੰਮ ‘ਚ ਕਰਨਾਟਕ ਦੇ ਦੱਖਣ ਜ਼ਿਲੇ ਦੇ ਲੋਕਾਂ ਨੇ ਆਵਾਜਾਈ ਨੂੰ ਕਾਬੂ ਕਰ ਕੇ ਸਾਥ ਦਿੱਤਾ।ਮਰੀਜ਼ ਦੀ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਇਸ ਕਦਰ ਸੀ ਕਿ ਸਥਾਨਕ ਲੋਕਾਂ ਨੂੰ ਮਰੀਜ਼ ਬਾਰੇ ਜਾਣਕਾਰੀ ਸੀ।ਸਥਾਨਕ ਲੋਕ ਲਗਾਤਾਰ ਜ਼ੀਰੋ ਟ੍ਰੈਫਿਕ ਤਿਆਰ ਕਰਨ ‘ਚ ਪੁਲਸ ਦੀ ਮੱਦਦ ਕਰ ਰਹੇ ਸੀ।ਆਮ ਲੋਕਾਂ ਤੋਂ ਇਲਾਵਾ ਕਈ ਸੰਸਥਾਵਾਂ ਦੇ ਵਾਲੰਟੀਅਰਾਂ ਅਤੇ ਸਮਾਜਿਕ ਕਾਰਜਕਾਰੀਆਂ ਨੇ ਵੀ ਮੱਦਦ ਕੀਤੀ, ਇਹ ਸਾਰੀਆਂ ਲੋਕ ਮੈਸੇਜਿੰਗ ਐਪਸ ਦੇ ਰਾਹੀਂ ਆਪਸ ‘ਚ ਜੁੜੇ ਸੀ ਅਤੇ ਐਂਬੂਲੈਂਸ ਦੀ ਸਟੀਕ ਲੋਕੇਸ਼ਨ ਸ਼ੇਅਰ ਕਰ ਰਹੇ ਸੀ।ਇਨ੍ਹਾਂ ਕਾਰਜਕਾਰੀਆਂ ਦੇ ਜਰੀਏ ਜਾਣਕਾਰੀ ਰਾਹਾਂ ‘ਤੇ ਮੌਜੂਦ ਆਮ ਲੋਕਾਂ ਤੱਕ ਪਹੁੰਚ ਰਹੀ ਸੀ।ਸੁਹਾਨਾ ਨੂੰ ਘੱਟ ਤੋਂ ਘੱਟ ਸਮੇਂ ‘ਚ ਹਸਪਤਾਲ ਪਹੁੰਚਾਉਣ ਦਾ ਉਦੇਸ਼ ਰੱਖੇ ਹਨੀਫ ਨੇ ਦੱਸਿਆ ਕਿ ਉਨ੍ਹਾਂ ਦੇ ਲਈ ਜਾਨ ਜ਼ਰੂਰੀ ਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਮਰੀਜ਼ ਨੂੰ ਘੱਟ ਤੋਂ ਘੱਟ ਸਮੇਂ ‘ਚ ਹਸਪਤਾਲ ਪਹੁੰਚਾ ਕੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ।ਰਿਪੋਰਟ ਮੁਤਾਬਕ ਸਬ ਇੰਸਪੈਕਟਰ ਸ੍ਰੀਨਾਥ ਰੈਡੀ ਨੇ ਆਮ ਜਨਤਾ ਅਤੇ ਪੁਲਸ ਦੇ ਯਤਨਾਂ ਦੀ ਸਰਾਹਨਾ ਕੀਤੀ ਹੈ।
ਇਹ ਵੀ ਦੇਖੋ:ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਦੇ ਜੋਸ਼ੀਲੇ ਭਾਸ਼ਣ Live