samastipur bride had to walk 2 kms: ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ।ਕਿਸਾਨਾਂ ਦੇ ਸਮਰਥਨ ‘ਚ ਬੁਲਾਏ ਗਏ ਭਾਰਤ ਬੰਦ ਦੇ ਚਲਦਿਆਂ ਦੇਸ਼ ‘ਚ ਵੱਖ ਵੱਖ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਤਾਂ ਦੂਜੇ ਪਾਸੇ ਇਸਦੇ ਚਲਦਿਆਂ ਆਮ ਲੋਕਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।ਅਜਿਹੇ ਹੀ ਬਿਹਾਰ ਦੇ ਸਮਸਤੀਪੁਰ ‘ਚ ਦੁਲਹਨ ਦੇ ਜੋੜੇ ‘ਚ ਪਹੁੰਚੀ ਇੱਕ ਲਾੜੀ ਨੂੰ ਵੀ ਭਾਰਤ ਬੰਦ ਦੇ ਚਲਦਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਦਰਅਸਲ ,ਮੰਦਰਾਂ ‘ਚ ਪੂਜਾ ਕਰਨ ਲਈ ਨਿਕਲੀ ਨਵੀਂ ਦੁਲਹਨ ਨੂੰ ਦੋ ਕਿਲੋਮੀਟਰ ਪਹਿਲਾਂ ਦੀ ਆਪਣੀ
ਗੱਡੀ ਛੱਡ ਕੇ ਦੁਲਹਨ ਦੇ ਜੋੜੇ ‘ਚ ਪੈਦਲ ਚਲਣ ਲਈ ਮਜ਼ਬੂਰ ਹੋਣਾ ਪਿਆ।ਭਾਰਤ ਬੰਦ ਨੂੰ ਲੈ ਕੇ ਸਮਸਤੀਪੁਰ ‘ਚ ਓਵਰਬ੍ਰਿਜ਼ ਅਤੇ ਪਟੇਲ ਮੈਦਾਨ ਦੇ ਕੋਲ ਗੋਲੰਬਰ ਨੂੰ ਮਹਾਗਠਬੰਧਨ ਦੇ ਬੰਦ ਸਮਰਥਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ ਸੀ।ਸੜਕ ‘ਤੇ ਧਰਨਾ ਲੱਗਾ ਹੋਣ ਕਾਰਨ ਬੈਠੇ ਲੋਕਾਂ ਅਤੇ ਸੜਕ ‘ਤੇ ਆਗਜ਼ਨੀ ਦੇ ਵਿੱਚ ਇੱਕ ਗੱਡੀ ‘ਚ ਵਿਆਹ ਤੋਂ ਪਹਿਲਾਂ ਮੰਦਰਾਂ ‘ਚ ਪੂਜਾ ਅਤੇ ਰਸਮ
ਅਦਾ ਕਰਨ ਲਈ ਇੱਕ ਲੜਕੀ ਦੁਲਹਨ ਦੇ ਜੋੜੇ ‘ਚ ਪਹੁੰਚੀ ਸੀ।ਜਾਮ ਨੂੰ ਦੇਖ ਕੇ ਦੁਲਹਨ ਦੇ ਨਾਲ ਹੋਰ ਔਰਤਾਂ 3 ਕਿਮੀ ਦੂਰ ਪ੍ਰਸਿਧ ਮਨੀਪੁਰ ਮੰਦਰ ਲਈ ਪੈਦਲ ਹੀ ਚਲ ਪਈਆਂ।ਦੁਲਹਨ ਨੂੰ ਪਟੇਲ ਚੌਕ ਤੋਂ ਮਥੁਰਾਪੁਰ ਘਾਟ ਤੱਕ ਕਰੀਬ 2 ਕਿਮੀ ਤੱਕ ਪੈਦਲ ਚੱਲਣ ਤੋ ਬਾਅਦ ਈ ਰਿਕਸ਼ਾ ਮਿਲ ਸਕਿਆ ਜਿਸ ਰਾਹੀ ਉਹ ਪੂਜਾ ਕਰਨ ਲਈ ਮਨੀਪੁਰ ਮੰਦਰ ਵੱਲ ਜਾ ਸਕੀ।
ਇਹ ਵੀ ਦੇਖੋ:ਚੰਦ ਸਿੱਕਿਆਂ ਤੇ ਚੰਦ ਮੈਡਲਾਂ ਤੇ ਵਿਕਣ ਵਾਲੀ ਕੌਮ ‘ਚ ਮੈਂ ਸ਼ਾਮਲ ਨਹੀਂ ਹੋਣਾ ਚਾਹੁੰਦਾ