bjp president jp adda visit west bengal: ਪੱਛਮੀ ਬੰਗਾਲ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਅਜਿਹੇ ‘ਚ ਬੀਜੇਪੀ ਅਤੇ ਤ੍ਰਿਣਮੂਲ ਸਮੇਤ ਹੋਰ ਸਿਆਸੀ ਦਲਾਂ ਨੇ ਚੋਣਾਵੀ ਤਿਆਰੀਆਂ ਨੂੰ ਲੈ ਕੇ ਕਰਮ ਕੱਸਣ ਸ਼ੁਰੂ ਕਰ ਦਿੱਤੀ ਹੈ।ਇਸ ਦੇ ਤਹਿਤ ਬੀਜੇਪੀ ਪ੍ਰਧਾਨ ਜੇਪੀ ਨੱਡਾ ਬੁੱਧਵਾਰ ਤੋਂ ਪੱਛਮੀ ਬੰਗਾਲ ਦੇ ਦੋ ਦਿਨੀਂ ਦੌਰੇ ‘ਤੇ ਰਹਿਣਗੇ।ਦਰਅਸਲ ਬੀਜੇਪੂ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੱਛਮੀ ਬੰਗਾਲ ਦਾ ਦੌਰਾ ਤੈਅ ਕੀਤਾ ਹੈ।ਜੇਪੀ ਨੱਡਾ ਵੀ ਆਪਣੇ ਦੋ ਦਿਨੀ ਦੌਰੇ ਦੌਰਾਨ ਮੁੱਖ ਮੰਤਰੀ ਅਤੇ ਟੀਐੱਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਗੜ ‘ਚ ਪ੍ਰੋਗਰਾਮ ਵੀ ਕਰਨਗੇ।ਬੀਜੇਪੀ ਪ੍ਰਧਾਨ ਜੇਪੀ ਨੱਡਾ ਪੱਛਮੀ ਬੰਗਾਲ ਦੇ ਦੌਰੇ ਦੌਰਾਨ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ‘ਚ ਹਿੱਸਾ ਲੈਣਗੇ।ਬੀਜੇਪੀ ਪ੍ਰਧਾਨ ਨੱਡਾ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ‘ਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਵੱਖ ਵੱਖ ਪ੍ਰੋਗਰਾਮ ‘ਚ ਹਿੱਸਾ ਲੈਣਗੇ।ਬੀਜੇਪੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਨੱਡਾ 120 ਦਿਨਾਂ ਦਾ ਦੇਸ਼ ਵਿਆਪੀ ਦੌਰਾ ਕਰ ਰਹੇ ਹਨ।
ਇਸਦੀ ਸ਼ੁਰੂਆਤ ਉਨ੍ਹਾਂ ਨੇ ਚਾਰ ਦਸੰਬਰ ਨੂੰ ਉਤਰਾਖੰਡ ਤੋਂ ਕੀਤੀ ਸੀ।ਆਪਣੇ ਦੋ ਦਿਨੀਂ ਦੌਰੇ ਦੇ ਦੌਰਾਨ ਨੱਡਾ ਕੋਲਕਾਤਾ ਦੇ ਹੈਸਿਟੰਗਸ ‘ਚ ਪਾਰਟੀ ਦੀਆਂ ਚੋਣਾਂ ਪ੍ਰਚਾਰ ਅਤੇ ਨੌ ਜ਼ਿਲਿਆਂ ‘ਚ ਪਾਰਟੀ ਦਫਤਰਾਂ ਦਾ ਉਦਘਾਟਨ ਕਰਨਗੇ।ਹੋਰ ਅੱਤਿਆਚਾਰ ਨਹੀਂ ਅਭਿਆਨ ਤਹਿਤ ਨੱਡਾ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।ਬੀਜੇਪੀ ਪ੍ਰਧਾਨ ਝੁੱਗੀ -ਝੌਂਪੜੀਆਂ ‘ਚ ਰਹਿਣ ਵਾਲੇ ਲੋਕਾਂ ਦੇ ਪ੍ਰਤੀਨਿਧੀਆਂ ਤੋਂ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ‘ਤੇ ਉਨ੍ਹਾਂ ਨਾਲ ਚਰਚਾ ਕਰਨਗੇ।ਇਸ ਤੋਂ ਪਹਿਲਾਂ ਜੇਪੀ ਨੱਡਾ 8 ਦਸੰਬਰ ਤੋਂ ਪੱਛਮੀ ਬੰਗਾਲ ਦਾ ਦੌਰਾ ਕਰਨ ਵਾਲੇ ਸਨ।ਪਰ ਇਸ ਨੂੰ ਇੱਕ ਦਿਨ ਲਈ ਟਾਲ ਦਿੱਤਾ ਗਿਆ ਸੀ।ਬੀਜੇਪੀ ਦੀ ਸੂਬਾ ਇਕਾਈ ਦੇ ਇੱਕ ਨੇਤਾ ਨੇ ਕਿਹਾ ਸੀ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂਵਾਂ ਦੇ ਮੱਦੇਨਜ਼ਰ ਨੱਡਾ 9 ਅਤੇ 10 ਦਸੰਬਰ ਨੂੰ ਕੋਲਕਾਤਾ ਅਤੇ ਦੱਖਣ 24 ਪਰਗਨਾ ਜ਼ਿਲਿਆਂ ‘ਚ ਪਾਰਟੀ ਦੀ ਯੋਜਨਾਵਾਂ ਅਤੇ ਤਿਆਰੀਆਂ ਦਾ ਜਾਇਜਾ ਲੈਣਗੇ।
ਬਾਬਾ ਲਾਡੀ ਦੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ, ਉੱਠ ਖੜੀ ਕੌਮ, ਹੰਕਾਰ ਵੀ ਟੁੱਟੂ, ਜਿੱਤ ਵੀ ਯਕੀਨੀ