Pakistan PM Imran Khan unfollows: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਅਜਿਹਾ ਕੁਝ ਕੀਤਾ ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ । ਇਮਰਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਰਿਆਂ ਨੂੰ ਅਨਫਾਲੋ ਕਰ ਦਿੱਤਾ ਹੈ। ਇਸ ਸੂਚੀ ਵਿੱਚ ਉਨ੍ਹਾਂ ਦੀ ਸਾਬਕਾ ਪਤਨੀ ਜੇਮੀਮਾ ਗੋਲਡਸਮਿੱਥ ਵੀ ਸ਼ਾਮਿਲ ਹਨ। ਇਮਰਾਨ ਖਾਨ ਦੇ ਇਸ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਹਲਚਲ ਦੇਖਣ ਨੂੰ ਮਿਲੀ । ਯੂਜ਼ਰ ਇਮਰਾਨ ਖਾਨ ਨੂੰ ਟਵਿੱਟਰ ‘ਤੇ ਸਾਰਿਆਂ ਨੂੰ Unfollow ਕਰਨ ਨੂੰ ਲੈ ਕੇ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ । ਕੁਝ ਉਪਭੋਗਤਾਵਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਉਹ ਆਪਣੇ ਪੂਰਵਜ ਨਵਾਜ਼ ਸ਼ਰੀਫ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਟਵਿੱਟਰ ‘ਤੇ ਕਿਸੇ ਨੂੰ ਵੀ Follow ਨਹੀਂ ਕਰਦੇ।
ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਾਮਿਦ ਮੀਰ ਨੂੰ ਅਨਫਾਲੋ ਕੀਤਾ ਸੀ। ਉਸ ਸਮੇਂ ਇਹ ਕਿਹਾ ਜਾ ਰਿਹਾ ਸੀ ਕਿ ਸਰਕਾਰ ਦੀ ਆਲੋਚਨਾ ਕਰਨ ਕਾਰਨ ਇਮਰਾਨ ਖਾਨ ਹਾਮਿਦ ਮੀਰ ਤੋਂ ਨਾਰਾਜ਼ ਹੋ ਗਏ ਸਨ ਅਤੇ ਇਸੇ ਕਾਰਨ ਉਨ੍ਹਾਂ ਨੇ ਹਾਮਿਦ ਨੂੰ ਅਨਫਾਲੋ ਕਰ ਦਿੱਤਾ । ਇਮਰਾਨ ਖਾਨ ਨੇ ਸਾਲ 2010 ਵਿੱਚ ਆਪਣੀ ਟਵਿੱਟਰ ਪ੍ਰੋਫਾਈਲ ਬਣਾਈ ਸੀ ਅਤੇ ਵੱਖ ਹੋਣ ਤੋਂ ਬਾਅਦ ਵੀ ਉਹ ਟਵਿੱਟਰ ‘ਤੇ ਜੈਮੀਮਾ ਨੂੰ ਫਾਲੋ ਕੇ ਰਹੇ ਸੀ। ਦੱਸ ਦੇਈਏ ਕਿਮ ਇਮਰਾਨ ਖਾਨ ਜੈਮੀਮਾ ਤੋਂ ਬਾਅਦ ਦੋ ਹੋਰ ਵਿਆਹ ਕਰਵਾ ਚੁੱਕੇ ਹਨ ।
ਇਸ ਮਾਮਲੇ ਵਿੱਚ ਇੱਕ ਟਵਿੱਟਰ ਉਪਭੋਗਤਾ ਨੇ ਲਿਖਿਆ, ਇਮਰਾਨ ਖਾਨ ਆਪਣੇ ਪੁਰਾਣੇ ਨਵਾਜ਼ ਸ਼ਰੀਫ ਦੇ ਟਵਿੱਟਰ ਅਕਾਊਂਟ ‘ਤੇ ਜ਼ਰੂਰ ਗਏ ਹੋਣਗੇ, ਉਨ੍ਹਾਂ ਨੇ ਜ਼ਰੂਰ ਦੇਖਿਆ ਹੋਵੇਗਾ ਕਿ ਉਹ ਕਿਸੇ ਨੂੰ ਫਾਲੋ ਨਹੀਂ ਕਰਦੇ । ਇਸ ਨਾਲ ਉਨ੍ਹਾਂ ਨੂੰ ਜ਼ਰੂਰ ਗੁੱਸਾ ਆਇਆ ਹੋਣਾ ਅਤੇ ਉਨ੍ਹਾਂ ਨੇ ਆਪਣੇ ਅਕਾਊਂਟ ਤੋਂ ਹਰ ਕਿਸੇ ਨੂੰ ਅਨਫਾਲੋ ਕਰ ਦਿੱਤਾ।