Bibi Jagir Kaur : ਚੰਡੀਗੜ੍ਹ : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਬੰਦਕ ਢਾਂਚੇ ‘ਚ ਵਾਧਾ ਕਰਦੇ ਹੋਏ ਮਹਿਲਾ ਵਿੰਗ ਨਾਲ ਜੁੜੀਆਂ ਹੋਰ ਸੀਨੀਅਰ ਬੀਬੀਆਂ ਨੂੰ ਜਥੇਬੰਦਕ ਢਾਂਚੇ ‘ਚ ਅਤੇ 5 ਜਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ।
ਅੱਜ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਿਨ੍ਹਾਂ ਬੀਬੀਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਅਤੇ ਉਨ੍ਹਾਂ ‘ਚ ਬੀਬੀ ਨਵਦੀਪ ਕੌਰ ਸੰਧੂ ਸ੍ਰੀ ਮੁਕਤਸਰ ਸਾਹਿਬ, ਬੀਬੀ ਨਿਰਮਲ ਕੌਰ ਸੇਖੋਂ ਚੰਡੀਗੜ੍ਹ ਅਤੇ ਬੀਬੀ ਹਰਭਜਨ ਕੌਰ ਪਟਿਆਲਾ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਬੀਬੀ ਹਰਜੀਤ ਕੌਰ ਹਰਿਆਉ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਸੁਰਜੀਤ ਕੌਰ ਲੁਧਿਆਣਾ, ਦਵਿੰਦਰ ਕੌਰ ਗਿੱਲ ਬਟਾਲਾ, ਬੀਬੀ ਦਰਸ਼ਨ ਕੌਰ ਬਰਾੜ ਮੋਗਾ ਅਤੇ ਬੀਬੀ ਮਹਿੰਦਰ ਕੌਰ ਪਟਿਆਲਾ ਨੂੰ ਸਕੱਤਰ ਬਣਾਇਆ ਗਿਆ ਹੈ। ਬੀਬੀਆਂ ਜਿਨ੍ਹਾਂ ਨੂੰ ਇਸਤਰੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ, ‘ਚ ਬੀਬੀ ਸਵਰਨਲਤਾ ਪਟਿਆਲਾ, ਬੀਬੀ ਬਲਬੀਰ ਕੌਰ ਪਟਿਆਲਾ, ਬੀਬੀ ਸੁਰਿੰਦਰ ਕੌਰ ਧਾਲੀਵਾਲ ਲੁਧਿਆਣਾ, ਬੀਬੀ ਮਨਜੀਤ ਕੌਰ ਬਸਰਾ ਲੁਧਿਆਣਾ, ਬੀਬੀ ਕੁਲਬੀਰ ਕੌਰ ਪੰਚਕੂਲਾ, ਬੀਬੀ ਗੁਰਵਿੰਦਰ ਕੌਰ ਜਲਾਲ ਉਸਮਾਂ, ਬੀਬੀ ਤਮਨਰੀਤ ਕੌਰ ਕੌਂਸਲਰ ਜਲੰਧਰ ਅਤੇ ਬੀਬੀ ਸੁਖਵਿੰਦਰ ਕੌਰ ਪਟਿਆਲਾ ਦੇ ਨਾਂ ਸ਼ਾਮਲ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਨ੍ਹਾਂ ਬੀਬੀਆਂ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ‘ਚ ਬੀਬੀ ਪਰਮਜੀਤ ਕੌਰ ਬਰਾੜ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬੀਬੀ ਬੇਅੰਤ ਕਾਰ ਨੂੰ ਜ਼ਿਲ੍ਹਾ ਬਰਨਾਲਾ ਦਿਹਾਤੀ, ਪ੍ਰੋਫੈਸਰ ਜਸਵਿੰਦਰ ਕੌਰ ਗਿੱਲ ਰਮਦਾਸ ਨੂੰ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦਾ ਪ੍ਰਧਾਨ ਬਣਾਇਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਸੇਵਾਮੁਕਤ ਐਸਜੀਪੀਸੀ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ। ਬੀਬੀ ਜਗੀਰ ਕੌਰ ਨੇ ਐਸਜੀਪੀਸੀ ਅਧਿਕਾਰੀਆਂ ਦੀ ਵੱਡੀ ਫੌਜ ਨੂੰ ਉਨ੍ਹਾਂ ਨੂੰ ਵਿਸ਼ੇਸ਼ ਆਨ ਡਿਊਟੀ (ਓਐਸਡੀ) ਵਜੋਂ ਨਿਯੁਕਤ ਕਰਕੇ ਕੰਟਰੋਲ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਬੀ ਜਗੀਰ ਕੌਰ ਤਿੰਨ ਤੋਂ ਚਾਰ ਓਐਸਡੀ ਨਿਯੁਕਤ ਕਰਨਾ ਚਾਹੁੰਦੀ ਹੈ।