rajasthan cm ashok gehlot: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਸਰਕਾਰ ‘ਤੇ ਹਮਲਾ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਆਖਿਰ ਦਿੱਲੀ ‘ਚ ਬੈਠੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ।ਇਨ੍ਹਾਂ ਦੇ ਫੈਸਲੇ ਵਿਰੁੱਧ ਜਨਤਾ ਕਿਉਂ ਚਲੀ ਜਾਂਦੀ ਹੈ।ਕਿਉਂ ਪ੍ਰਦਰਸ਼ਨ ਹੋ ਰਹੇ ਹਨ।ਸਾਬਕਾ ਵਿੱਤ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਉਦਾਹਰਨ ਦਿੰਦਿਆਂ ਹੋਏ ਗਹਿਲੋਤ ਨੇ ਕਿਹਾ ਕਿ ਬਤੌਰ ਵਿੱਤ ਮੰਤਰੀ ਉਨ੍ਹਾਂ ਨੇ ਵੱਡਾ ਰਿਫਾਰਮ ਕੀਤਾ।ਪ੍ਰਧਾਨ ਮੰਤਰੀ ਰਹਿੰਦੇ ਹੋਏ ਵੀ ਉਨ੍ਹਾਂ ਨੇ ਕਈ ਫੈਸਲੇ ਲਏ ਪਰ ਉਸ ਸਮੇਂ ਨਾ ਤਾਂ ਲੋਕ ਸੜਕਾਂ ‘ਤੇ ਆਏ ਅਤੇ ਨਾ ਹੀ ਕਿਸੇ ਨੇ ਠੱਗਿਆ ਹੋਇਆ ਮਹਿਸੂਸ ਕੀਤਾ।ਅਸ਼ੋਕ ਗਹਿਲੋਤ ਨੇ ਖੇਤੀ ਕਾਨੂੰਨਾਂ ਵਿਰੁੱਧ ਹੋ ਰਹੇ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ‘ਚ ਬੈਠੇ ਅਧਿਕਾਰੀ ਕਹਿ ਰਹੇ ਹਨ ਕਿ ਭਾਰਤ ‘ਚ ਲੋਕਤੰਤਰ ਜਿਆਦਾ ਹੈ ਇਸ ਲਈ
ਇਥੇ ਰਿਫਾਰਮ ਸੰਭਵ ਨਹੀਂ ਹੈ।ਦੱਸਣਯੋਗ ਹੈ ਕਿ ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤ ‘ਚ ਕੁਝ ਜਿਆਦਾ ਹੀ ਲੋਕਤੰਤਰ ਹੈ ਇਸ ਕਾਰਨ ਇਥੇ ਸਖਤ ਸੁਧਾਰਾਂ ਨੂੰ ਲਾਗੂ ਕਰਨਾ ਕਠਿਨ ਹੁੰਦਾ ਹੈ।ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਕਹਿਣਾ ਹੈ ਕਿ ਇਹ ਬਿਆਨ ਸਿਰਫ ਸਰਕਾਰ ਨੂੰ ਖੁਸ਼ ਕਰਨ ਲਈ ਹੈ।ਹਕੀਕਤ ਇਹ ਹੈ ਕਿ ਇਥੇ ਲੋਕਤੰਤਰ ਦੀ ਆੜ ‘ਚ ਕੇਂਦਰ ਸਰਕਾਰ ਨੇ ਸਾਰੇ ਸੰਵਿਧਾਨਿਕ ਪ੍ਰਕਿਰਿਆ ਨੂੰ ਤਾਕ ‘ਤੇ ਰੱਖ ਕੇ ਕਈ ਕਾਨੂੰਨ ਪਾਸ ਕੀਤੇ ਹਨ। ਭਾਰਤ ‘ਚ ਉਦਾਰੀਕਰਨ ਦਾ ਉਦਾਹਰਨ ਦਿੰਦੇ ਹੋਏ ਅਸ਼ੋਕ ਗਹਿਲੋਤ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਉਦਾਰੀਕਰਨ ਹੋਏ ਅਤੇ ਕਈ ਵੱਡੇ ਫੈਸਲੇ ਲਏ ਗਏ।ਜਿਨ੍ਹਾਂ ਦੀ ਬੁਨਿਆਦ ‘ਤੇ ਦੇਸ਼ ਦੀ ਅਰਥਵਿਵਸਥਾ ਟਿਕੀ ਹੈ।ਪਰ ਉਦੋਂ ਨਾ ਹੀ ਲੋਕ ਸੜਕਾਂ ‘ਤੇ ਆਏ ਅਤੇ ਨਾ ਹੀ ਕਿਸੇ ਨੇ ਠੱਹ ਕਿਹਾ।ਹੁਣ ਅਜਿਹਾ ਕੀ ਕਾਰਨ ਹੈ ਕਿ ਲੋਕਾਂ ਨੂੰ ਸੜਕਾਂ ‘ਤੇ ਉਤਰ ਕੇ ਭਾਰਤ ਬੰਦ ਦਾ ਐਲਾਨ ਕਰਨਾ ਪਿਆ।