Robbers broke into the Gold Lab : ਚੰਡੀਗੜ੍ਹ ਵਿੱਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਦੋਂ ਦਿਨ-ਦਿਹਾੜੇ ਨਕਾਬਪੋਸ਼ ਬਦਮਾਸ਼ ਲੁੱਟ ਦੀ ਨੀਅਤ ਨਾਲ ਚੰਡੀਗੜ੍ਹ ਦੇ ਸੈਕਟਰ-23 ਸੀ ਜਵੈਲਰਜ਼ ਮਾਰਕੀਟ ਦੇ ਅੰਦਰ ਗੋਲਡ ਲੈਬ ਵਿੱਚ ਦਾਖਲ ਹੋਏ। ਇਸ ਸਮੇਂ ਦੌਰਾਨ ਬਦਮਾਸ਼ਾਂ ਨੇ ਸੋਨਾ ਲੁੱਟਣ ਲਈ ਚਾਕੂ ਨਾਲ ਹਮਲਾ ਕੀਤਾ ਪਰ ਜਦੋਂ ਉਹ ਆਪਣੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕੇ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਗੋਲੀ ਲੈਬ ਓਪਰੇਟਰ ਸੰਜੂ ਦੀ ਬਾਂਹ ’ਤੇ ਲੱਗੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਅਣਪਛਾਤੇ ਹਮਲਾਵਰਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੈਕਟਰ -23 ਸਥਿਤ ਸੋਨੇ ਦੀ ਲੈਬ ਵਿਚ ਸੋਨੇ ਦੀ ਚੈਕਿੰਗ ਅਤੇ ਪਾਲਿਸ਼ਿੰਗ ਦਾ ਕੰਮ ਹੁੰਦਾ ਹੈ। ਇਸ ਦੌਰਾਨ ਉਥੇ ਬਹੁਤ ਸਾਰਾ ਸੋਨਾ ਵੀ ਹੁੰਦਾ ਹੈ। ਬੁੱਧਵਾਰ ਦੀ ਦੁਪਹਿਰ ਨੂੰ ਨਕਾਬਪੋਸ਼ ਬਦਮਾਸ਼ ਦੁਕਾਨ ਦੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਆਇਆ ਬਿਨਾਂ ਕੁਝ ਕਹੇ ਸੰਜੂ ‘ਤੇ ਹਮਲਾ ਕਰ ਦਿੱਤਾ ਅਤੇ ਸੋਨਾ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਸੰਜੂ ਵੱਲੋਂ ਲੁਟੇਰਿਆਂ ਦਾ ਵਿਰੋਧ ਕੀਤਾ ਗਿਆ ਅਤੇ ਉਸ ਅਪਰਾਧ ਨੂੰ ਅੰਜਾਮ ਦੇਣ ਦੀ ਉਨ੍ਹਾਂ ਦੀ ਕੋਸ਼ਿਸ਼ ਅਸਫਲ ਕਰ ਦਿੱਤੀ। ਇਸ ’ਤੇ ਬਦਮਾਸ਼ ਉਸ ਨੂੰ ਗੋਲੀ ਮਾਰ ਕੇ ਤੁਰੰਤ ਉਥੋਂ ਫਰਾਰ ਹੋ ਗਏ।