Farmers Protest Delhi: ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਅੰਦੋਲਨ ਕਰਨ ਵਾਲੇ ਕਿਸਾਨਾਂ ਦਾ ਅੱਜ 15ਵਾਂ ਦਿਨ ਹੈ । 3 ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਕਿਸਾਨ ਸੜਕਾਂ ‘ਤੇ ਡਟੇ ਹੋਏ ਹਨ । ਇਹ ਕਿਸਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਹੋਰ ਰਾਜਾਂ ਤੋਂ ਆਏ ਹੋਏ ਹਨ। ਬਰਡਰਾਂ ‘ਤੇ ਡਟੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸਦੇ ਲਈ ਲੋਕਾਂ ਨੇ ਉਨ੍ਹਾਂ ਲਈ ਵਾਈ-ਫਾਈ, ਵਾਸ਼ਿੰਗ ਮਸ਼ੀਨ, ਗੀਜ਼ਰ ਤੋਂ ਲੈ ਕੇ ਰੋਟੀ ਮਸ਼ੀਨ ਤੱਕ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ।
ਸਿੰਘੂ ਬਾਰਡਰ ‘ਤੇ ਕਿਸਾਨ ਰੋਜ਼ਾਨਾ ਸਵੇਰੇ ਅੰਦੋਲਨ ਵਿੱਚ ਹਿੱਸਾ ਲੈਂਦੇ ਹਨ ਤੇ ਫਿਰ ਸ਼ਾਮ ਦੇ ਸਮੇਂ ਉਹ ਧਰਨੇ ਵਾਲੀ ਥਾਂ’ ਤੇ ਪੰਜਾਬੀ ਗੀਤ ਗਾ ਕੇ ਅਤੇ ਫਿਲਮਾਂ ਵੇਖ ਕੇ ਆਪਣੀ ਥਕਾਵਟ ਦੂਰ ਕਰਦੇ ਹਨ। ਇਸ ਦੇ ਲਈ ਬਾਰਡਰ ‘ਤੇ ਟਰੈਕਟਰ ਟਰਾਲੀ ‘ਤੇ ਵੱਡੇ ਸਪੀਕਰ ਵੀ ਲਗਾਏ ਗਏ ਹਨ । ਕਿਸਾਨ ਆਪਣੇ ਅੰਦੋਲਨ ਲਈ ਹਫ਼ਤਿਆਂ ਦੀ ਤਿਆਰੀ ਕਰ ਕੇ ਆਏ ਹਨ। ਬਾਰਡਰ ‘ਤੇ ਡਟੇ ਇਹ ਕਿਸਾਨ ਆਪਣੇ ਨਾਲ ਭਾਰੀ ਮਾਤਰਾ ਵਿੱਚ ਰਾਸ਼ਨ ਲੈ ਕੇ ਆਏ ਹਨ । ਇਨ੍ਹਾਂ ਨੂੰ ਰੋਟੀ ਬਣਾਉਣ ਵਿੱਚ ਮੁਸ਼ਕਿਲ ਨਾ ਹੋਵੇ, ਇਸ ਦੇ ਲਈ ਉੱਥੇ ਇੱਕ ਵੱਡੀ ਰੋਟੀਆਂ ਬਣਾਉਣ ਵਾਲੀ ਮਸ਼ੀਨ ਲਗਾਈ ਗਈ ਹੈ। ਇਹ ਇੱਕ ਘੰਟੇ ਵਿੱਚ 2000 ਰੋਟੀਆਂ ਬਣਾ ਸਕਦੀ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਮੋਬਾਇਲ ਵਿੱਚ ਇੰਟਰਨੈਟ ਦੀ ਸਹੂਲਤ ਮਿਲਦੀ ਰਹੇ, ਇਸਦੇ ਲਈ ਪ੍ਰਦਰਸ਼ਨ ਵਾਲੀ ‘ਤੇ ਬਹੁਤ ਸਾਰੇ ਵਾਈ-ਫਾਈ ਲਗਾਏ ਗਏ ਹਨ। ਇਸਦੇ ਨਾਲ ਹੀ ਇਨ੍ਹਾਂ ਦਾ ਉਪਭੋਗਤਾ ਨਾਮ ਦਾ ਪਾਸਵਰਡ ਲਿਖਿਆ ਹੋਇਆ ਹੈ। ਪੰਜਾਬੀ ਗਾਇਕਾਂ ਵੱਲੋਂ ਵੀ ਕਿਸਾਨ ਅੰਦੋਲਨ ਦਾ ਸਮਰਥ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਕਬੱਡੀ ਖਿਡਾਰੀਆਂ ਵੱਲੋਂ ਬਾਰਡਰ ‘ਤੇ ਡਟੇ ਕਿਸਾਨਾਂ ਦੇ ਕਪੜੇ ਵੀ ਧੋਣ ਲਈ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਜੇਕਾਰ ਬਿਜਲੀ ਨਾਲ ਜੁੜੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸਦੇ ਲਈ ਇਨਵਰਟਰਾਂ ਅਤੇ ਸੋਲਰ ਪੈਨਲਾਂ ਤੋਂ ਇਲਾਵਾ ਵੱਡੀਆਂ ਬੈਟਰੀਆਂਵੀ ਲਗਾਈਆਂ ਗਈਆਂ ਹਨ।
ਇਹ ਵੀ ਦੇਖੋ: ਸੁਣੋ ਦਿੱਲੀ ਦੇ ਮੰਚ ਤੋਂ ਕਿਸਾਨ ਆਗੂਆਂ ਦੀਆਂ ਧੂੰਆਂਧਾਰ ਤਕਰੀਰਾਂ