pm modi wishes birthday sharad pawar: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਸ਼ਰਦ ਪਵਾਰ ਦਾ ਅੱਜ ਜਨਮਦਿਨ ਹੈ।ਪਵਾਰ ਦੇ 80ਵੇਂ ਜਨਮਦਿਨ ਦੇ ਮੌਕੇ ‘ਤੇ ਭਾਰਤੀ ਰਾਜਨੀਤੀ ਦੇ ਕਈ ਵੱਡੇ ਨਾਮੀ ਦਿੱਗਜ਼ਾਂ ਨੇ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੌਜੂਦਾ ਸੀਐੱਮ ਊਧਵ ਠਾਕਰੇ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਵਿਰੋਧੀ ਨੇਤਾਵਾਂ ‘ਚੋਂ ਇੱਕ ਹਨ ਅਤੇ ਉਨ੍ਹਾਂ ਨੇ ਦੇਸ਼ ‘ਚ ਭਾਜਪਾ ਵਿਰੋਧੀ ਮੋਰਚੇ ਦਾ ਪ੍ਰਮੁੱਖ ਚਿਹਰਾ ਮੰਨਿਆ ਜਾਂਦਾ ਹੈ।ਪੀਐੱਮ ਮੋਦੀ ਨੇ ਟਵੀਟ ਰਾਂਹੀ ਪਵਾਰ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨੇ ਟਵੀਟ ‘ਚ ਲਿਖਿਆ ਹੈ, ” ਪਵਾਰ ਜੀ ਨੂੰ ਜਨਮਦਿਨ ਦੀ ਵਧਾਈ।ਕਾਮਨਾ ਹੈ ਕਿ ਪ੍ਰਮਾਤਮਾ ਉਨ੍ਹਾਂ ਨੂੰ ਲੰਬੀ ਅਤੇ ਸਿਹਤਮੰਦ ਜੀਵਨ ਪ੍ਰਦਾਨ ਕਰੇ।ਦੂਜੇ ਪਾਸੇ ਸੀਐੱਮ ਊਧਵ ਠਾਕਰੇ ਨੇ ਪਵਾਰ ਨੂੰ ਸੂਬੇ ‘ਚ
ਮਹਾਵਿਕਾਸ ਐੱਮਵੀਏ ਸਰਕਾਰ ਦਾ ਸਤੰਭ ਦੱਸਿਆ।ਠਾਕਰੇ ਦਾ ਕਹਿਣਾ ਹੈ ਕਿ ਪਵਾਰ ਦੀ ਊਰਜਾ ਅਤੇ ਉਤਸਾਹ ਸਾਰਿਆਂ ਲਈ ਪ੍ਰੇਰਨਾਸ੍ਰੋਤ ਹੈ।ਉਨ੍ਹਾਂ ਨੇ ਇੱਕ ਬਿਆਨ ‘ਚ ਕਿਹਾ, ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ‘ਚ ਇਹੀ ਊਰਜਾ ਅਤੇ ਉਤਸਾਹ ਭਰਿਆ ਰਹੇਗਾ।ਅਸੀਂ ਸ਼ਰਦ ਪਵਾਰ ਸਾਹਿਬ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ।ਉਹ ਸਰਕਾਰ ਦੇ ਸਤੰਭ ਅਤੇ ਸੀਨੀਅਰ ਅਤੇ ਮਾਰਗਦਰਸ਼ਕ ਹਨ।ਪਵਾਰ ਨੇ ਪਿਛਲੇ ਸਾਲ ਰਾਕਾਂਪਾ-ਕਾਂਗਰਸ ਦਾ ਸ਼ਿਵਸੈਨਾ ਦੇ ਨਾਲ ਗਠਬੰਧਨ ਕਰਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਨੇ ਆਪਣੇ ਸੁਪਰੀਮੋ ਦੇ ਜਨਮਦਿਨ ਨੂੰ ਵਿਸ਼ੇਸ਼ ਬਣਾਉਣ ਲਈ ਰਾਜ ਵਿੱਚ 400 ਤੋਂ 500 ਵਰਚੁਅਲ ਰੈਲੀਆਂ ਕਰਨ ਦੀ ਯੋਜਨਾ ਦੱਸੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਰੈਲੀਆਂ ਵਿਚ ਰਾਜ ਭਰ ਤੋਂ 3 ਲੱਖ ਲੋਕ ਸ਼ਾਮਲ ਹੋਣਗੇ। ਪਾਰਟੀ ਨੇ 13 ਦਸੰਬਰ ਤੋਂ 20 ਦਸੰਬਰ ਤੱਕ ਖੂਨਦਾਨ ਕੈਂਪ ਵੀ ਤਿਆਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਕੈਂਪ ਦੇ ਪਹਿਲੇ ਦਿਨ ਪਵਾਰ ਦੀ ਬੇਟੀ ਅਤੇ ਸੰਸਦ ਮੈਂਬਰ ਸੁਪ੍ਰੀਆ ਸੁਲੇ ਖੂਨਦਾਨ ਕਰਨਗੇ। ਇਸ ਤੋਂ ਇਲਾਵਾ ਪਾਰਟੀ ਰਾਜ ਵਿਚ ਰੁਜ਼ਗਾਰ ਮੇਲਾ ਵੀ ਆਯੋਜਿਤ ਕਰੇਗੀ। ਪਾਰਟੀ ਨੇ ਰਾਜ ਦੇ ਹੁਨਰ ਵਿਕਾਸ ਅਤੇ ਉੱਦਮ ਵਿਭਾਗ ਨਾਲ ਮਿਲ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ 80 ਹਜ਼ਾਰ ਨੌਕਰੀਆਂ ਦੇਣ ਦਾ ਟੀਚਾ ਮਿੱਥਿਆ ਹੈ।