10 year service mandatory pg medical students: ਉੱਤਰ-ਪ੍ਰਦੇਸ਼ ‘ਚ ਪੋਸਟ-ਗ੍ਰੈਜ਼ੂਏਟ ਮੈਡੀਕਲ ਕੋਰਸ ਦੇ ਵਿਦਿਆਰਥੀਆਂ ਨੂੰ 10 ਸਾਲ ਤੱਕ ਸੂਬੇ ਦੇ ਹਸਪਤਾਲਾਂ ‘ਚ ਸੇਵਾ ਨਿਭਾਉਣੀ ਪਵੇਗੀ।ਜੇਕਰ ਕੋਈ ਵਿਦਿਆਰਥੀ ਅਜਿਹਾ ਕਰਨ ਤੋਂ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਇੱਕ ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਯੂਪੀ ਸਰਕਾਰ ਨੇ ਸ਼ਨੀਵਾਰ ਨੂੰ ਪੀਜੀ ਮੈਡੀਕਲ ਪਾਠਕ੍ਰਮ ਦੇ ਵਿਦਿਆਰਥੀਆਂ ਲਈ
10 ਸਾਲ ਦੀ ਸੇਵਾ ਜ਼ਰੂਰੀ ਕਰਨ ਦੀ ਘੋਸ਼ਣਾ ਕਰਨਗੀਆਂ।ਪ੍ਰਮੁੱਖ ਸਕੱਤਰ ਸਿਹਤ ਅਮਿਤ ਮੋਹਨ ਪ੍ਰਸ਼ਾਦ ਨੇ ਕਿਹਾ ਕਿ, ਸਰਕਾਰ ਨੇ ਸੂਬੇ ‘ਚ ਪੋਸਟ-ਗ੍ਰੈਜ਼ੂਏਟ ਕੋਰਸ ਕਰ ਰਹੇ ਮੈਡੀਕਲ ਵਿਦਿਆਰਥੀਆਂ ਲਈ ਵਿਭਾਗ ‘ਚ 10 ਸਾਲ ਦੀ ਸੇਵਾ ਦੇਣ ਦਾ ਆਦੇਸ਼ ਦਿੱਤਾ ਹੈ।ਅਜਿਹਾ ਕਰਨ ‘ਚ ਅਸਫਲ ਰਹਿਣ ਵਾਲਿਆਂ ਨੂੰ 1 ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।ਵਿਚਾਲੇ ਕੋਰਸ ਛੱਡਣ ਵਾਲਿਆਂ ਨੂੰ ਅਗਲੇ 3 ਸਾਲ ਤੱਕ ਪੀਜੀ ਡਿਗਰੀ ਕੋਰਸ ਤੋਂ ਕੱਢ ਦਿੱਤਾ ਜਾਵੇਗਾ।ਅੰਡਰਗ੍ਰੈਜੁਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਮੈਡੀਕਲ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਸੰਚਾਲਿਤ ਹਸਪਤਾਲਾਂ ‘ਚ ਸੇਵਾ ਪ੍ਰਦਾਨ ਕਰਨਾ ਜ਼ਰੂਰੀ ਹੈ।ਉਤਰ ਪ੍ਰਦੇਸ਼ ਕੈਬਿਨੇਟ ਨੇ ਸੂਬੇ ‘ਚ 14 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ।ਸੂਬੇ ਦੇ 75 ਜ਼ਿਲਿਆਂ ‘ਚ ਘੱਟ ਤੋਂ ਘੱਟ 45 ‘ਚੋਂ ਇੱਕ ਸਰਕਾਰੀ ਮੈਡੀਕਲ ਕਾਲਜ ਹੋਵੇਗਾ।
ਇਹ ਵੀ ਦੇਖੋ:ਗੋਦੀ ਮੀਡੀਆ ਖਿਲਾਫ 10,000 ਸ਼ਿਕਾਇਤਾਂ ਕਰਵਾਉਣਗੇ ਕਿਸਾਨ, Balbir Singh Rajewal ਦਾ ਵੱਡਾ ਬਿਆਨ