Weather Updates: ਦਿੱਲੀ-ਐੱਨਸੀਆਰ ਤੋਂ ਇਲਾਵਾ ਉੱਤਰਾਖੰਡ ‘ਚ ਵੀ ਮੌਸਮ ਦੇ ਮਿਜ਼ਾਜ਼ ‘ਚ ਬਦਲਾਅ ਦੇਖਣ ਨੂੰ ਮਿਲਿਆ।ਉੱਤਰਾਖੰਡ ਦੇ ਦੇਹਰਾਦੂਨ, ਰਿਸ਼ੀਕੇਸ਼, ਪੌੜੀ, ਉਤਰਕਾਸ਼ੀ ‘ਚ ਭਾਰੀ ਬਾਰਿਸ਼ ਹੋਈ।ਅਲਮੋੜਾ ‘ਚ ਵੀ ਅੱਜ ਬੱਦਲ ਛਾਏ ਹੋਏ ਹਨ।ਇਸ ਤੋਂ ਇਲਾਵਾ ਉਚਾਈ ਵਾਲੇ ਇਲਾਕਿਆਂ ‘ਚ ਭਾਰੀ ਬਰਫਬਾਰੀ ਵੀ ਹੋ ਰਹੀ ਹੈ।ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਨੇ ਮੈਦਾਨ ‘ਚ ਠੰਡ ਵਧਾ ਦਿੱਤੀ ਹੈ।ਮੌਸਮ ਵਿਭਾਗ ਨੇ ਉਤਰਾਖੰਡ ‘ਚ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ।ਮੌਸਮ ਵਿਭਾਗ ਨੇ ਕੁਝ ਇਲਾਕਿਆਂ ‘ਚ ਬਰਫਬਾਰੀ ਅਤੇ ਬਿਜਲੀ ਡਿੱਗਣ ਦੀ ਆਸ਼ੰਕਾ ਜਤਾਈ ਹੈ।ਚਾਰ ਧਾਮਾਂ ‘ਚੋਂ ਇੱਕ
ਬਦਰੀਨਾਥ ਧਾਨ ‘ਚ ਸ਼ਨੀਵਾਰ ਨੂੰ ਜਮ ਕੇ ਬਰਫਬਾਰੀ ਵੀ ਹੋਈ।ਬਦਰੀਨਾਥ ਧਾਮ ਬਰਫ ਦੀ ਚਾਦਰ ਨਾਲ ਲਿਪਟਿਆ ਦਿਸਿਆ।ਧਾਮ ਦੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਬਰਫਬਾਰੀ ਹੋਈ ਹੈ।ਕਈ ਇਲਾਕਿਆਂ ‘ ਅੱਧੀ ਰਾਤ ਤੋਂ ਹੋ ਰਹੀ ਬਰਫਬਾਰੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।ਕਈ ਇਲਾਕਿਆਂ ‘ਚ ਇੱਕ ਫੁੱਟ ਤੱਕ ਬਰਫ ਡਿੱਗ ਚੁੱਕੀ ਹੈ।ਬਰਫਬਾਰੀ ਨਾਲ ਸਾਰੇ ਰਸਤੇ ਬੰਦ ਹੋ ਗਏ ਹਨ।ਇਸ ਤੋਂ ਇਲਾਵਾ ਬਰਫਬਾਰੀ ਵਾਲੇ ਇਲਾਕਿਆਂ ‘ਚ ਬਿਜਲੀ ਵਿਵਸਥਾ ਵੀ ਠੱਪ ਹੋ ਗਈ ਹੈ।ਉਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਪੈਦਾ ਹੋ ਗਈ।ਬਰਫਬਾਰੀ ਨਾਲ ਪਾਈਪ ਲਾਈਨਾਂ ‘ਚ ਪਾਣੀ ਜਮ ਗਿਆ ਹੈ।
ਇਹ ਵੀ ਦੇਖੋ:ਲੱਖਾ ਸਿਧਾਨਾ ਨੇ ਕਿਸਾਨਾਂ ਦੀ ਸਟੇਜ ਤੋਂ Live ਹੋ ਕੀਤਾ ਐਲਾਨ, ਕੱਲ ਲਈ ਖਿੱਚ ਲਓ ਤਿਆਰੀ