agricultural law farmers protest day 17 round: ਕਿਸਾਨਾਂ ਵਲੋਂ ਅੰਦੋਲਨ ਹੋਰ ਤੇਜ ਕਰਨ ਅਤੇ ਜੈਪੁਰ ਦਿੱਲੀ ਅਤੇ ਦਿੱਲੀ-ਆਗਰਾ ਐਕਸਪੈ੍ਰੱਸ ਨੂੰ ਬਲੌਕ ਕਰਨ ਦੀ ਐਲਾਨ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ।ਦਿੱਲੀ-ਜੈਪੁਰ ਹਾਈਵੇ ਸਥਿਤ ਖੇੜਾ ਬਾਰਡਰ ‘ਤੇ ਰਾਜਸਥਾਨ ਦੇ ਕਿਸਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।ਕਿਸਾਨਾ ਦੇ ਅੰਦੋਲਨ ਨੂੰ ਦੇਖਦੇ ਹੋਏ ਪੁਲਸ ਨੇ ਹਾਈਵੇ ਨੂੰ ਟ੍ਰਾਲੀਆਂ ਲਗਾ ਕੇ ਬੰਦ ਕਰ ਦਿੱਤਾ ਹੈ।ਐਤਵਾਰ ਨੂੰ ਰਾਜਸਥਾਨ ਦੇ ਅਨੇਕ ਕਿਸਾਨ ਸੰਗਠਨਾਂ ਸਮੇਤ ਦੱਖਣ ਹਰਿਆਣਾ ਦੇ ਕਿਸਾਨਾਂ ਨੇ ਖੇੜਾ ਬਾਰਡਰ ਤੋਂ ਦਿੱਲੀ ਲਈ ਕੂਚ ਕਰਨ ਦਾ ਐਲਾਨ ਕੀਤਾ ਹੈ।ਇਥੇ ਆਉਣ ਵਾਲੇ ਵਾਹਨਾਂ ਨੂੰ ਡਾਇਵਰਟ ਕਰ ਕੇ ਦੂਜੇ ਰਸਤਿਉਂ
ਭੇਜਿਆ ਜਾ ਰਿਹਾ ਹੈ।ਦਿੱਲੀ ਟ੍ਰੈਫਿਕ ਪੁਲਸ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ।ਜੋ ਲੋਕ ਨੋਇਡਾ, ਗਾਜ਼ੀਆਬਾਦ ਤੋਂ ਦਿੱਲੀ ਵੱਲ ਜਾਣਾ ਚਾਹੁੰਦਾ ਹਨ ਉਨ੍ਹਾਂ ਨੂੰ ਗਾਜ਼ੀਪੁਰ ਬਾਰਡਰ ਤੋਂ ਜਾਣ ਦੀ ਸਲਾਹ ਦਿੱਤੀ ਗਈ ਹੈ।ਪੁਲਸ ਮੁਤਾਬਕ ਸਿੰਘੂ, ਔਚੰਦੀ, ਪਿਯੂ ਮਨਿਯਾਰੀ, ਮੰਗੇਸ਼ ਬਾਰਡਰ, ਟਿਕਰੀ ਅਤੇ ਧੰਸਾ ਬਾਰਡਰ ‘ਤੇ ਵੀ ਟ੍ਰੈਫਿਕ ਮੂਵਮੈਂਟ ਪੂਰੀ ਤਰ੍ਹਾਂ ਨਾਲ ਬੰਦ ਹੈ।ਸਿੰਘੂ ਬਾਰਡਰ ‘ਤੇ ਵੱਧ ਰਹੀ ਕਿਸਾਨਾਂ ਦੀ ਸੰਖਿਆ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਨਾਲ ਪਹੁੰਚ ਰਹੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ।ਜਾਣਕਾਰੀ ਮੁਤਾਬਕ 16 ਦਸੰਬਰ ਤਕ ਸਿੰਘੂ ਬਾਰਡਰ ‘ਤੇ 500 ਹੋਰ ਟ੍ਰਾਲੀਆਂ ਦੀ ਜ਼ਰੂਰਤ ਪੈ ਸਕਦੀ ਹੈ।
ਇਹ ਵੀ ਦੇਖੋ:ਦਿੱਲੀ ਘੇਰਨ ਦੀ ਕਿਸਾਨਾਂ ਦੇ ਖਿੱਚ ਲਈ ਤਿਆਰੀ, ਸੁਣੋ ਕਿਸਾਨ ਸਟੇਜ ਤੋਂ Live