vijay mallya requested london court: ਕਦੇ ਆਪਣੀ ਸ਼ਾਨਦਾਰ ਏਸ਼ੋ ਆਰਾਮ ਅਤੇ ਖਰਚੀਲੀ ਜ਼ਿੰਦਗੀ ਜਿਊਣ ਲਈ ਜਾਣਿਆ ਜਾਣ ਵਾਲਾ ਭਗੌੜਾ ਕਾਰੋਬਾਰੀ ਵਿਜੇ ਮਾਲੀਆ ਇਸ ਸਮੇਂ ਪੈਸਿਆਂ ਦੀ ਤੰਗੀ ਨਾਲ ਜੂਝ ਰਿਹਾ ਹੈ।ਹਾਲਤ ਇਹ ਹੈ ਕਿ ਲੰਦਨ ‘ਚ ਸ਼ਰਨ ਲਈ ਹੋਏ ਮਾਲੀਆ ਦੇ ਕੋਲ ਕੇਸ ਲੜਨ ਲਈ ਆਪਣੇ ਵਕੀਲ ਤੱਕ ਨੂੰ ਦੇਣ ਲਈ ਪੈਸੇ ਨਹੀਂ ਹੈ।ਉਸਨੇ ਹੁਣ ਆਪਣੇ ਨਿੱਜੀ ਖਰਚਿਆਂ ‘ਚ ਵੀ ਕਮੀ ਕਰ ਦਿੱਤੀ ਹੈ।ਨਾਲ ਹੀ ਲੰਦਨ ਕੋਰਟ ‘ਚ ਪੈਸਿਆਂ ਲਈ ਵੀ ਐਪਲੀਕੇਸ਼ਨਦਿੱਤੀ ਹੈ।ਅਜਿਹਾ ‘ਚ ਕਿਹਾ ਜਾ ਸਕਦਾ ਹੈ ਕਿ ਵਿਜੇ ਮਾਲੀਆ ਹੁਣ ‘ਭੁੱਖਮਰੀ’ ਵੀ ਵੱਲ ਵੱਧ ਰਿਹਾ ਹੈ।ਦਰਅਸਲ ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਕਰਕੇ ਭੱਜਿਆ ਕਾਰੋਬਾਰੀ ਵਿਜੇ ਮਾਲੀਆ ਲੰਦਨ ‘ਚ ਲੁਕਿਆ ਹੋਇਆ ਹੈ।ਭਾਰਤੀ ਏਜੰਸੀਆਂ ਉਸਦੇ ਭਾਰਤ ਹਵਾਲਗੀ ਦੀ ਕੋਸਿਸ ਕਰ ਰਹੀ ਹੈ।ਉਸ ‘ਤੇ ਲੰਦਨ ਦੀ ਕੋਰਟ
‘ਚ ਦੀਵਾਲੀਆ ਮਾਮਲੇ ‘ਚ ਕੇਸ ਚੱਲ ਰਿਹਾ ਹੈ।ਹੁਣ ਵਿਜੇ ਮਾਲੀਆ ਨੇ 11 ਦਸੰਬਰ ਨੂੰ ਬ੍ਰਿਟੇਨ ਦੀ ਕੋਰਟ ‘ਚ ਐਪਲੀਕੇਸ਼ਨ ਦੇ ਕੇ ਆਪਣੇ ਰਹਿਣ ਸਹਿਣ ਦੇ ਖਰਚ ਅਤੇ ਕਾਨੂੰਨੀ ਫੀਸ ਦਾ ਭੁਗਤਾਨ ਕਰਨ ਲਈ ਉਥੋਂ ਦੇ ਕਾਨੂੰਨੀ ਨਿਯੰਤਰਨ ‘ਚ ਪਏ ਹਜ਼ਾਰਾਂ ਪਾਉਂਡ ਦੀ ਰਾਸ਼ੀ ਤੋਂ ਕੁਝ ਪੈਸੇ ਕੱਢਵਾਉਣ ਦੀ ਛੂਟ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ।ਮਾਲੀਆ ਦੇ ਵਿਰੁੱਧ ਕੀਤੀ ਗਈ ਦਿਵਾਲੀਆ ਕਾਰਵਾਈ ਦੇ ਚਲਦਿਆਂ ਇਹ ਪੈਸਾ ਅਦਾਲਤ ਦੇ ਕਬਜ਼ੇ ‘ਚ ਹੈ।ਮਾਲੀਆ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਸਦੇ ਮੁਵੱਕਲ ਨੂੰ ਧੰਨਰਾਸ਼ੀ ਦੀ ਜ਼ਰੂਰਤ ਹੈ।ਉਸੇ ਅਦਾਲਤ ਦੇ ਕੋਲ ਜਮਾ ਧੰਨਰਾਸ਼ੀ ਤੱਕ ਪਹੁੰਚ ਮਿਲਣੀ ਚਾਹੀਦੀ ਤਾਂ ਕਿ ਉਹ ਆਪਣੇ ਰੋਜ਼ਾਨਾ ਦੇ ਖਰਚ ਅਤੇ ਕਾਨੂੰਨੀ ਖਰਚ ਉਠਾ ਸਕਣ।ਉਸਦੇ ਵਕੀਲ ਨੇ ਕੋਰਟ ਨੂੰ ਇਹ ਤੱਕ ਕਹਿ ਦਿੱਤਾ ਹੈ ਕਿ ਜਲਦ ਹੀ ਉਸ ਨੂੰ ਜੇਕਰ ਉਸਦੀ ਫੀਸ ਨਹੀਂ ਮਿਲੀ ਤਾਂ ਅਗਲੀ ਸੁਣਵਾਈ ਤੋਂ ਉਹ ਮਾਲੀਆ ਦਾ ਕੇਸ ਨਹੀਂ ਲੜੇਗਾ।