weather update: ਬਾਰਿਸ਼ ਅਤੇ ਬਰਫਬਾਰੀ ਨਾਲ ਦੇਸ਼ ‘ਚ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ।ਤਿੰਨ ਦਿਨਾਂ ਤੱਕ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ।ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਸ਼ਨੀਵਾਰ ਨੂੰ ਬਰਫਬਾਰੀ ਹੋਈ ਹੈ।ਬਦਰੀਨਾਥ ਦਾ ਮੰਦਰ ਬਰਫ ਦੀ ਚਾਦਰ ਨਾਲ ਢੱਕ ਗਿਆ ਹੈ।ਇਸ ਨਾਲ ਤਾਪਮਾਨ ‘ਚ ਗਿਰਾਵਟ ਹੋਣ ਦੇ ਨਾਲ ਠੰਡ ਵੱਧ ਗਈ ਹੈ।ਉਧਰ ਉਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕਈ ਜ਼ਿਲਿਆਂ ‘ਚ ਛਿਪਪੁਟ ਬਾਰਿਸ਼ ਹੋਣ ਦੀ ਸੂਚਨਾ ਹੈ।ਇਸ ਦੌਰਾਨ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ‘ਚ ਤਿੰਨ ਤੋਂ ਨੌਂ ਇੰਚ ਤੱਕ ਬਰਫਬਾਰੀ ਹੋਈ ਹੈ।ਜੰਮੂ-ਸ਼੍ਰੀਨਗਰ
ਰਾਜਮਾਰਗ ਬਰਫਬਾਰੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ।ਉਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਕਿਤੇ ਸੰਘਣਾ ਕੋਹਰਾ ਛਾਇਆ ਰਹੇ ਤਾਂ ਕਿਤੇ ਹਲਕੀ ਬਾਰਿਸ਼ ਜਾਂ ਗਰਜ਼ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।ਉਤਰਾਖੰਡ ਦੀ ਉਚਾਈ ਵਾਲੇ ਖੇਤਰਾਂ ‘ਚ ਸ਼ਨੀਵਾਰ ਨੂੰ ਰੁਕ-ਰੁਕ ਕੇ ਬਰਫਬਾਰੀ ਦਾ ਦੌਰ ਜਾਰੀ ਰਿਹਾ।ਭਾਰੀ ਬਰਫਬਾਰੀ ਦੇ ਚਲਦਿਆਂ ਬਦਰੀਨਾਥ ਦਾ ਮੰਦਰ ਸ਼ਨੀਵਾਰ ਨੂੰ ਬਰਫ ਸ਼ਨੀਵਾਰ ਨੂੰ ਬਰਫ ਦੀ ਚਾਦਰ ਨਾਲ ਢੱਕ ਗਿਆ।ਚਮੋਲੀ ਜ਼ਿਲੇ ਦੇ ਔਲੀ, ਟਿਹਰੀ ਦੇ ਧਨੋਲਟੀ ਅਤੇ ਦੇਹਰਾਦੂਨ ਜ਼ਿਲੇ ‘ਚ ਚਕਰਾਤਾ ਦੀਆਂ ਚੋਟੀਆਂ ਨੇ ਵੀ ਬਰਫ ਦੀ ਸਫੇਦ ਚਾਦਰ ਔੜ ਲਈ।ਜਦੋਂ ਕਿ ਬਾਗੇਸ਼ਵਰ
ਜ਼ਿਲੇ ਦੇ ਕਪਕੋਟ, ਮੁਨਸਯਿਆਰੀ ਦੇ ਖਲੀਆ ਟਾਪ ਸਮੇਤ ਕਈ ਸਥਾਨਾਂ ‘ਤੇ ਬਰਫਬਾਰੀ ਹੋਈ।ਦੇਹਰਾਦੂਨ ਸਮੇਤ ਗੜਵਾਲ ਮੰਡਲ ਦੇ ਹੇਠਲੇ ਇਲਾਕਿਆਂ ‘ਚ ਬਾਰਿਸ਼ ਨਾਲ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ।ਇਸ ਨਾਲ ਠੰਡ ਵੱਧ ਗਈ।ਉੱਧਰ ਹਰੀਦੁਆਰ, ਨੈਨੀਤਾਲ ਅਤੇ ਯੂੈਐੱਸਨਗਰ ‘ਚ ਕਈ ਥਾਈਂ ਬਾਰਿਸ਼ ਨਾਲ ਤਾਪਮਾਨ ਡਿੱਗ ਗਿਆ।ਹਿਮਾਚਲ ਪ੍ਰਦੇਸ਼ ‘ਚ ਹਿਮਾਚਲ ਪ੍ਰਦੇਸ਼ ‘ਚ ਹਿਮਪਾਤ ਅਤੇ ਬਾਰਿਸ਼ ਦੇ ਕਾਰਨ ਮਨਾਲੀ ਜ਼ੀਰੋ ਡਿਗਰੀ, ਕਲਪਾ ਜ਼ੀਰੋ ਡਿਗਰੀ, ਸ਼ਿਮਲਾ ਤਿੰਨ ਡਿਗਰੀ, ਸੁੰਦਰਨਗਰ ਨੌਂ ਡਿਗਰੀ, ਨਾਹਨ 11 ਡਿਗਰੀ, ਉਨਾ ਨੌ ਡਿਗਰੀ, ਕਾਂਗੜਾ ਅੱਠ, ਧਰਮਸ਼ਾਲਾ ਚਾਰ ਡਿਗਰੀ ਅਤੇ ਕਲਪਾ ਦਾ ਪਾਰਾ ਜ਼ੀਰੋ ਤੋਂ ਘੱਟ ਰਹਿ ਗਿਆ ਹੈ।