“Sikhs live in Chaddi Kala”: ਸਿੱਖ ਸਦਾ ਚੜਦੀ ਕਲਾ ‘ਚ ਰਹਿੰਦੇ ਹਨ।ਇਹ ਕਿਸਾਨ ਅੰਦੋਲਨ ‘ਚ ਬੈਠੇ ਸਿੱਖਾਂ ਨੇ ਸਾਬਤ ਕਰ ਦਿੱਤਾ ਹੈ।ਕੜਾਕੇ ਦੀ ਠੰਡ ‘ਚ ਬੈਠੇ ‘ਚ ਸਾਡੇ ਬਜ਼ੁਰਗ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੈਂਟਰ ਸਰਕਾਰ ਵਿਰੁੱਧ ਛਿੜੀ ਜੰਗ ‘ਚ ਖਿੜੇ ਮੱਥੇ ਸ਼ਾਮਲ ਹੋ ਰਹੇ ਹਨ, ਅਤੇ ਕਈ ਸਾਡੇ ਸਿੱਖ ਵੀਰ ਸ਼ਹੀਦੀ ਪਾ ਚੁੱਕੇ ਹਨ।ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਇੱਕ ਵੱਖਰੀ ਮਿਸਾਲ ਪੇਸ਼ ਕਰਦੀਆਂ ਹਨ।ਸਦੀਆਂ ਤੋਂ ਸਿੱਖਾਂ-ਸਰਦਾਰਾਂ ਦੀ ਬਹਾਦੁਰੀ ਦੇ ਗੁਣਗਾਏ ਜਾਂਦੇ ਹਨ, ਸਿੱਖ ਅਜਿਹੀ ਕੌਮ ਹੈ ਜੋ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਆਪਣੀ ਜਾਨਾਂ ਤੱਕ ਹੱਸ ਕੇ ਕੁਰਬਾਨ ਕਰ ਜਾਂਦੀ ਹੈ।ਸਿੱਖ ਕੌਮ ਯੋਧਿਆਂ ਦੀ ਕੌਮ ਹੈ।ਇਸ ਲਈ ਤਾਂ ਕਿਹਾ ਜਾਂਦਾ ਹੈ ਸਿੱਖ ਚੜਦੀ ਕਲਾ ‘ਚ ਰਹਿੰਦੇ ਹਨ, ਇਹ ਜ਼ਾਲਮ ਕੋਲੋਂ ਵੀ ਨਹੀਂ ਡਰਦੇ।ਸਿੱਖ ਕਦੇ ਵੀ ਢਹਿੰਦੀ ਕਲਾ ਨੂੰ ਪ੍ਰਵਾਨ ਨਹੀਂ ਕਰਦੇ, ਇਸ ਲਈ ਹੱਸ-ਹੱਸ ਦੁੱਖ ਵੀ ਝੱਲ ਲੈਂਦੇ ਹਨ।
ਉਹ ਉਸ ਅਕਾਲ ਪੁਰਖ ਦਾ ਮਿੱਠਾ ਭਾਣਾ ਮੰਨ ਕੇ ਇਸ ਨੂੰ ਸਵੀਕਾਰ ਕਰਦੇ ਹਨ ਅਤੇ ਉਸੇ ਦੀ ਰਜ਼ਾ ‘ਚ ਰਾਜ਼ੀ ਰਹਿੰਦੇ ਹਨ।ਸਿੱਖਾਂ ਦੀ ਵੱਡੀ ਖੂਬਸੂਰਤੀ ਇਸ ਗੱਲ ‘ਚ ਹੈ ਕਿ ਉਹ ਨਾ ਕਿਸੇ ਨੂੰ ਦੁੱਖ ਦਿੰਦੇ ਹਨ ਅਤੇ ਨਾ ਹੀ ਕਿਸੇ ਦਾ ਦੁੱਖ ਸਹਿੰਦੇ ਹਨ।ਉਹ ਸਦਾ ਹੀ ਬੁਲੰਦ ਹੌਂਸਲਿਆਂ ਨਾਲ ਜਿਊਂਦੇ ਹਨ, ਉਹ ਕਦੇ ਵੀ ਰੋ-ਰੋ ਕੇ ਹੌਕੇ ਨਹੀਂ ਭਰਦੇ।ਬੜੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਸ਼ਾਜਿਸ਼ਾਂ ਰਚੀਆਂ, ਸਿੱਖ ਮੁਕਾਇਆ ਨਾ ਮੁੱਕੇ ਪਰ ਸਰਕਾਰਾਂ ਮੁੱਕ ਗਈਆਂ।ਸਿੱਖ ਕਿਸੇ ਦੇ ਝੁਕਾਇਆ ਨਹੀਂ ਝੁਕਦੇ, ਇਨ੍ਹਾਂ ਨੂੰ ਝੁਕਾ ਲਈ ਜਾਬਰ ਸਰਕਾਰਾਂ ਥੱਕ ਗਈਆਂ, ਢਹਿ ਢੇਰੀ ਹੋ ਗਈਆਂ।ਸਿੰਘ ਕਦੇ ਵੀ ਕਿਸੇ ਨੂੰ ਡਰਾਉਂਦੇ ਨਹੀਂ ਅਤੇ ਨਾ ਕਿਸੇ ਕੋੋਲੋਂ ਡਰਦੇ।ਸਿੱਖ ਸਦਾ ਚੜਦੀ ਕਲਾ ‘ਚ ਰਹਿੰਦੇ ਹਨ।ਸਿੱਖਾਂ ਨੇ ਪੰਜਾਬ ਨਹੀਂ ਸਗੋਂ ਪੂਰੇ ਦੇਸ਼-ਵਿਦੇਸ਼ਾਂ ‘ਚ ਹਰ ਖੇਤਰ ‘ਚ ਮੱਲਾਂ ਮਾਰੀਆਂ ਹਨ।ਇਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ, ਸਿੱਖਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ ਭਾਵੇਂ ਸਿੱਖ 2 ਫੀਸਦੀ ਹਨ।
ਸਿੱਖ ਜਿਥੇ ਵੀ ਜਾਂਦੇ ਹਨ ਖੁਸ਼ੀਆਂ ਖੰਡੇਰ ਦਿੰਦੇ ਹਨ ਕਹਿਣ ਦਾ ਭਾਵ ਇਹ ਜੰਗਲ ‘ਚ ਮੰਗਲ ਕਰ ਦਿੰੰਦੇ ਹਨ।ਸਿੱਖਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਹ ਹਰ ਸਮੇਂ ਸਰਬੱਤ ਦਾ ਭਲਾ ਮੰਗਦੇ ਹਨ ਨਿੱਤ ਅਰਦਾਸਾਂ ਕਰਦੇ ਹਨ ਕਿ ਹੇ! ਵਾਹਿਗੁਰੂ ਸਭ ਦਾ ਭਲਾ ਕਰੀਂ, ਸਭ ਦੇ ਅੰਗ-ਸੰਗ ਸਹਾਈ ਹੋਈਂ।ਸਿੱਖ ਸਵੇਰੇ ਸ਼ਾਮ ਬਾਣੀ ਪੜਦੇ ਪ੍ਰਭੂ ਦੇ ਰੰਗਾਂ ‘ਚ ਰੰਗੇ ਰਹਿੰਦੇ ਹਨ, ਆਪਣੀ ਜ਼ਿੰਦ ਜਾਨ ਉਸ ਅਕਾਲ ਪੁਰਖ ਦੇ ਲੇਖੇ ਲਾ ਦਿੰਦੇ ਹਨ।ਦੁੱਖ-ਸੁੱਖ ‘ਚ ਹਮੇਸ਼ਾਂ, ਗੁਰੂ ਦਾ ਸ਼ੁਕਰਾਨਾ ਕਰਦੇ ਹਨ।ਦਿੱਲੀ ਧਰਨੇ ‘ਤੇ ਬੈਠੇ ਵੀ ਸਿੱਖ ਕਿਸਾਨ ਲੱਖਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਆਪਣੇ ਹੱਕਾਂ ਲਈ ਡਟੇ ਹੋਏ ਹਨ ਅਤੇ ਕੜਾਕੇ ਦੀ ਠੰਡ ‘ਚ ਵੀ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰ ਰਹੇ ਹਨ।ਹਰ ਦੁੱਖ ਨੂੰ ਹੱਸ ਕੇ ਸਹਾਰ ਰਹੇ ਹਨ।ਸਿੱਖ ਸਦਾ ਚੜਦੀਕਲਾ ‘ਚ ਰਹਿੰਦੇ ਹਨ।
ਇਹ ਵੀ ਦੇਖੋ:ਕਿਸਾਨਾਂ ਦਾ ਵੱਡਾ ਇਕੱਠ ਪਹੁੰਚਿਆ ਹਰਿਆਣਾ ਰਾਜਸਥਾਨ ਬਾਰਡਰ