budget 2021 finance minister nirmala sitharaman: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ 2021-22 ਨੂੰ ਲੈ ਕੇ ਕੱਲ ਭਾਵ 14 ਦਸੰਬਰ 2020 ਨੂੰ ਵੱਖ-ਵੱਖ ਸੈਕਟਰਾਂ ਦੇ ਦਿੱਗਜ਼ਾਂ ਦੇ ਨਾਲ ਬਜਟ ‘ਤੇ ਚਰਚਾ ਸ਼ੁਰੂ ਕਰਨਗੇ।ਵਿੱਤ ਮੰਤਰਾਲੇ ਦੇ ਮੁਤਾਬਕ, ਵਿੱਤ ਮੰਤਰੀ ਸੀਤਾਰਮਨ ਕੱਲ ਸਭ ਤੋਂ ਪਹਿਲਾਂ ਦੇਸ਼ ਦੇ ਚੋਟੀ ਦੇ ਉੱਦਮੀਆਂ ਨਾਲ ਬਜਟ ‘ਤੇ ਚਰਚਾ ਕਰਨਗੇ।ਦੱਸਣਯੋਗ ਹੈ ਕਿ ਇਸ ਵਾਰ ਕੋਰੋਨਾ ਸੰਕਟ ਦੇ ਕਾਰਨ ਸਾਰੇ ਬਜਟ ਬੈਠਕਾਂ ਆਨਲਾਈਨ ਹੋਣਗੀਆਂ।ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2021 ਨੂੰ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰੇਗੀ।ਵਿੱਤ ਮੰਤਰਾਲੇ ਬਜਟ ਤੋਂ ਪਹਿਲਾਂ ਵੱਖ-ਵੱਖ ਸੈਕਟਰਾਂ ਦੇ ਦਿੱਗਜ਼ਾਂ ਦੇ ਨਾਲ ਬੈਠਕ ਕਰਨਗੇ।ਬੈਠਕ ‘ਚ ਸ਼ਾਮਲ ਹੋਣ ਵਾਲੇ ਇਹ ਦਿੱਗਜ਼ ਵਿੱਤ ਮੰਤਰਾਲੇ ਨੂੰ ਬਜਟ ਲਈ ਸੁਝਾਅ ਦਿੰਦੇ ਹਨ।ਇਹੀ ਨਹੀਂ, ਕੇਂਦਰ ਸਰਕਾਰ ਨੇ ਆਮ ਲੋਕਾਂ ਤੋਂ
ਵੀ ਬਜਟ 2021 ਲਈ ਸੁਝਾਅ ਮੰਗਿਆ ਸੀ।ਇਸ ਲਈ 7 ਦਸੰਬਰ 2020 ਤੱਕ ਮੌਕਾ ਸੀ।ਬਜਟ 2021-22 ਦੀਆਂ ਚਰਚਾਵਾਂ ‘ਚ ਲੋਕਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਸੁਨਿਸ਼ਚਿਤ ਕਰਨ ਲਈ ਸਰਕਾਰ ਨੇ ਮਾਇਗਾਵ ਪਲੇਟਫਾਰਮ ‘ਤੇ ਸੁਵਿਧਾ ਦਿੱਤੀ ਸੀ।ਪਹਿਲਾਂ ਵਿੱਤ ਮੰਤਰਾਲੇ ਨੇ ਤੈਅ ਕੀਤਾ ਸੀ ਕਿ ਬਜਟ 2021 ਲਈ ਉਦਯੋਗ ਸੰਗਠਨਾਂ ਅਤੇ ਵਿਸ਼ੇਸ਼ਕਾਂ ਨਾਲ ਈਮੇਲ ਜ਼ਰੀਏ ਸੁਝਾਅ ਮੰਗਵਾਏ ਜਾਣਗੇ।ਵਿੱਤ ਮੰਤਰਾਲੇ ਬਜਟ 2021 ‘ਚ ਖਰਚ ਵਧਾਉਣ ਦਾ ਐਲਾਨ ਕਰ ਸਕਦਾ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਮੀਦ ਜਤਾਈ ਹੈ ਕਿ ਜਲਦ ਹੀ ਅਰਥਵਿਵਸਥਾ ‘ਚ ਸੁਧਾਰ ਹੋਵੇਗਾ।ਉਨਾਂ੍ਹ ਨੇ ਹਾਲ ‘ਚ ਕਿਹਾ ਸੀ ਕਿ ਘਾਟੇ ਤੋਂ ਬਾਅਦ ਵੀ ਸਰਕਾਰੀ ਖਰਚ ‘ਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਜਾਵੇਗੀ।ਨਾਲ ਹੀ ਕਿਹਾ ਸੀ ਕਿ ਸਰਕਾਰੀ ਕੰਪਨੀਆਂ ਤੋਂ ਪੂੰਜੀਗਤਖਰਚ ਵਧਾਉਣ ਨੂੰ ਕਿਹਾ ਜਾਵੇਗਾ।ਜੇਕਰ ਸਰਕਾਰ ਵੱਧ ਖਰਚ ਕਰਦੀ ਹੈ ਤਾਂ ਜੀਡੀਪੀ ‘ਚ ਮਜ਼ਬੂਤ ਵਾਧੇ ਦੀ ਜ਼ਮੀਨ ਤਿਆਰ ਹੋ ਜਾਵੇਗੀ।
ਇਹ ਵੀ ਦੇਖੋ:ਕਿਸਾਨਾਂ ਦਾ ਵੱਡਾ ਇਕੱਠ ਪਹੁੰਚਿਆ ਹਰਿਆਣਾ ਰਾਜਸਥਾਨ ਬਾਰਡਰ