new corona cases in ludhiana: ਲੁਧਿਆਣਾ ਜ਼ਿਲੇ ਨੂੰ ਕੋਰੋਨਾ ਦਾ ਗੜ ਮੰਨਿਆ ਜਾਂਦਾ ਰਿਹਾ।ਪਿਛਲੇ 8 ਅੱਠ ਦਿਨਾਂ ਤੋਂ ਦਸੰਬਰ ‘ਚ ਦੂਜੀ ਵਾਰ ਰਾਹਤ ਭਰੇ ਦਿਨ ਹਨ ਜਦੋਂ ਕਿਸੇ ਵੀ ਕੋਰੋਨਾ ਮਰੀਜ਼ ਦੀ ਮੌਤ ਨਹੀਂ ਹੋਈ।ਦੂਜੇ ਪਾਸੇ ਸੋਮਵਾਰ ਨੂੰ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦੀ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।ਸੋਮਵਾਰ ਨੂੰ ਜ਼ਿਲੇ ‘ਚ 74 ਨਵੇਂ ਮਾਮਲੇ ਸਾਹਮਣੇ ਆਏ ਹਨ।ਇਨ੍ਹਾਂ ‘ਚ 65 ਮਰੀਜ਼ ਲੁਧਿਆਣਾ ਨਾਲ ਸੰਬੰਧਿਤ ਹਨ।ਦੱਸਣਯੋਗ ਹੈ ਕਿ 9 ਮਰੀਜ਼ ਹੋਰ ਜ਼ਿਲਿਆਂ ਅਤੇ ਸੂਬਿਆਂ ਦੇ ਹਨ।ਦਸੰਬਰ ਦੇ 14 ਦਿਨਾਂ ‘ਚ 30 ਮਰੀਜ਼ਾਂ ਦੀ ਮੌਤ ਹੋਈ ਹੈ।ਇਸ ‘ਚ ਸਭ ਤੋਂ ਵੱਧ ਮੌਤਾਂ 4 ਦਸੰਬਰ ਨੂੰ ਹੋਈਆਂ ਹਨ।4ਦਸੰਬਰ ਨੂੰ ਲੁਧਿਆਣਾ ‘ਚ 5 ਮਰੀਜ਼ਾਂ ਦੀ ਮੌਤ ਹੋਈ ਸੀ।ਸੋਮਵਾਰ ਨੂੰ ਲੁਧਿਆਣਾ ‘ਚ ਦੋ ਮੌਤਾਂ ਹੋੲਆਂ ਸਨ, ਪਰ ਦੋਵੇਂ ਹੀ ਮਰੀਜ਼ ਹੋਰ ਜ਼ਿਲੇ ਨਾਲ ਸੰਬੰਧਿਤ ਸਨ।ਸੋਮਵਾਰ ਨੂੰ 77 ਨਵੇਂ ਮਰੀਜ਼ਾਂ ਨੂੰ ਡਿਸਚਾਰਜ਼ ਕੀਤਾ ਗਿਆ।ਲੁਧਿਆਣਾ ਦੇ ਹੁਣ ਤੱਕ 24007 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।ਇਨ੍ਹਾਂ ‘ਚ 22365 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।938 ਮਰੀਜ਼ਾਂ ਦੀ
ਮੌਤ ਹੋ ਚੁੱਕੀ ਹੈ।ਦੂਜੇ ਪਾਸੇ 705 ਸਰਗਰਮ ਮਾਮਲੇ ਹਨ।ਐਕਟਿਵ ਕੇਸਾਂ ‘ਚ 532 ਹੋਮ ਆਈਸੋਲੇਸ਼ਨ ‘ਚ ਹਨ।20 ਸਿਵਲ ਅਤੇ 88 ਨਿੱਜੀ ਹਸਪਤਾਲ ‘ਚ ਦਾਖਲ ਹਨ।ਲੁਧਿਆਣਾ ਦੇ 6 ਮਰੀਜ਼ ਵੈਂਟੀਲੇਂਟਰ ‘ਤਟ ਹਨ।ਹੋਰ ਜ਼ਿਲਿਆਂ ਅਤੇ ਸੂਬਿਆਂ ਦੇ ਹੁਣ ਤੱਕ 3494ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।ਇਨ੍ਹਾਂ ‘ਚ 78 ਐਕਟਿਵ ਕੇਸ ਹਨ।ਜਦੋਂ ਕਿ 412 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਸੋਮਵਾਰ ਨੂੰ ਪਾਜ਼ੇਟਿਵ ਆਉਣ ਵਾਲੇ ਮਾਮਲਿਆਂ ‘ਚ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ‘ਚ 10 ਮਰੀਜ਼, ਓਪੀਡੀ ਦੇ 21 ਮਰੀਜ਼, ਇਨਫਲ਼ੂਏਂਜਾ ਲਾਈਕ ਇਲਨੈਸ ਦੇ 30 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।38 ਰੈਪਿਡ ਰਿਸਪਾਂਸ ਟੀਮਾਂ ਵਲੋਂ 175 ਮਰੀਜ਼ਾਂ ਦੀ ਜਾਂਚ ਕੀਤੀ ਗਈ।ਇਨ੍ਹਾਂ ‘ਚ 174 ਨੂੰ ਹੋਮ ਕੁਆਰਟਾਈਨ ਕੀਤਾ ਗਿਆ।2562 ਐਕਟਿਵ ਹੋਮ ਕੁਆਰੰਟਾਈਨ ਮਾਮਲੇ ਹਨ।ਹੁਣ ਤੱਕ 53371 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ।
Rajewal ਦੇ ਬਿਆਨ ਤੋਂ ਖੜੇ ਹੋਏ ਬਵਾਲ ‘ਤੇ ਬੋਲੇ ਰੁਲਦੂ ਸਿੰਘ ਮਾਨਸਾ, ਮੁਆਫ਼ੀ ਮੰਗਦੇ ਸੁਣੋ ਕੀ ਕਿਹਾ…