Indo pak war pm modi: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਰੱਖਿਆ ਮੰਤਰੀ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ PM ਦਾ ਸਵਾਗਤ ਕੀਤਾ। ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਬਿਪਿਨ ਰਾਵਤ ਅਤੇ ਸੈਨਾ ਦੇ ਤਿੰਨਾਂ ਹਿੱਸਿਆਂ ਦੇ ਮੁਖੀ ਵੀ ਉਥੇ ਮੌਜੂਦ ਸਨ। ਸਾਰਿਆਂ ਨੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨਮੰਤਰੀ ਨੇ ਭਾਰਤ-ਪਾਕਿਸਤਾਨ ਜੰਗ ਦੇ 50 ਸਾਲ ਪੂਰੇ ਹੋਣ ਤੇ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਰਾਸ਼ਟਰੀ ਯੁੱਧ ਯਾਦਗਾਰ ਦੀ ਅਮਰ ਜੋਤੀ ਵਿਖੇ “ਗੋਲਡਨ ਵਿਕਟਰੀ ਟਾਰਚ” ਵੀ ਜਗਾਈ।
ਭਾਰਤ ਅਤੇ ਪਾਕਿਸਤਾਨ ਦਰਮਿਆਨ 1971 ਦਾ ਯੁੱਧ ਕਈ ਤਰੀਕਿਆਂ ਨਾਲ ਵਿਸ਼ੇਸ਼ ਰਿਹਾ ਸੀ। ਇਸ ਯੁੱਧ ਨੇ ਪਾਕਿਸਤਾਨ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਅਤੇ ਬੰਗਲਾਦੇਸ਼ ਨਾਮ ਦਾ ਇੱਕ ਨਵਾਂ ਦੇਸ਼ ਪੈਦਾ ਹੋਇਆ। ਪਾਕਿਸਤਾਨ ਨੂੰ ਭਾਰਤ ਦੇ ਅੱਗੇ ਆਤਮ ਸਮਰਪਣ ਕਰਨਾ ਪਿਆ ਅਤੇ ਭਾਰਤੀ ਫੌਜ ਨੇ ਉਨ੍ਹਾਂ ਦੇ ਸਾਹਮਣੇ ਬੇਮਿਸਾਲ ਹਿੰਮਤ ਅਤੇ ਬਹਾਦਰੀ ਦਾ ਲੋਹਾ ਮਨਾਇਆ। 1971 ਵਿੱਚ ਪਾਕਿਸਤਾਨ ਨਾਲ ਹੋਏ 13 ਦਿਨਾਂ ਯੁੱਧ ਤੋਂ ਬਾਅਦ, ਭਾਰਤੀ ਸੈਨਾ ਨੇ ਇਸ ਦਿਨ ਜਿੱਤ ਪ੍ਰਾਪਤ ਕੀਤੀ ਸੀ। ਇਸ ਲੜਾਈ ਵਿੱਚ ਤਕਰੀਬਨ 3843 ਭਾਰਤੀ ਸੈਨਿਕ ਸ਼ਹੀਦ ਹੋਏ ਸੀ। ਇਸ ਯੁੱਧ ਦੀ ਜਿੱਤ ਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨ ਦੇ ਲੱਗਭਗ 90 ਹਜ਼ਾਰ ਸਿਪਾਹੀਆਂ ਨੇ ਆਤਮ ਸਮਰਪਣ ਕੀਤਾ ਅਤੇ ਫਿਰ ਵਿਸ਼ਵ ਨੇ ਇਤਿਹਾਸ ਨੂੰ ਬਣਦਿਆਂ ਵੇਖਿਆ।