Winter drinking water: ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਦੇ ਨਾਲ-ਨਾਲ ਸਹੀ ਮਾਤਰਾ ਵਿਚ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਸਾਰਾ ਦਿਨ ਕੰਮ ਕਰਨ ਦੀ ਸ਼ਕਤੀ ਮਿਲਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਪਰ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਡ ਦੇ ਚਲਦੇ ਜਾਂ ਕਾਰਨ ਲੋਕ ਪਾਣੀ ਨੂੰ ਘੱਟ ਮਾਤਰਾ ‘ਚ ਪੀਂਦੇ ਹਨ। ਪਰ ਇਸ ਨਾਲ ਪਾਚਨ ਤੰਤਰ ਖ਼ਰਾਬ ਹੋਣ ਦੇ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਸਰੀਰ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ…
ਮੋਬਾਈਲ ਐਪਸ ਦੀ ਵਰਤੋਂ ਕਰੋ: ਅੱਜ ਕੱਲ੍ਹ ਮੋਬਾਈਲ ਵਿਚ ਬਹੁਤ ਸਾਰੇ ਐਪਸ ਆ ਗਏ ਹਨ। ਇਸ ‘ਚੋਂ ਹੀ ਇੱਕ ਐਪ ‘ਚ ਤੁਸੀਂ ਆਪਣੇ ਪਾਣੀ ਪੀਣ ਦੀ ਮਾਤਰਾ ਨੂੰ ਗਿਣ ਸਕਦੇ ਹੋ। ਇਸਦੇ ਨਾਲ ਤੁਸੀਂ ਦਿਨ ਭਰ ਕਿੰਨਾ ਪਾਣੀ ਪੀਤਾ ਹੈ। ਨਾਲ ਹੀ ਕਿੰਨੇ ਪਾਣੀ ਪੀਣ ਦੀ ਜ਼ਰੂਰਤ ਹੈ। ਤੁਹਾਨੂੰ ਸਭ ਕੁਝ ਅਸਾਨੀ ਨਾਲ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਐਪ ‘ਚ ਆਪਣੇ ਅਨੁਸਾਰ ਰਿਮਾਈਂਡਰ ਵੀ ਸੈੱਟ ਕਰ ਸਕਦੇ ਹੋ। ਅਜਿਹੇ ‘ਚ ਇਹ ਤੁਹਾਨੂੰ ਦਿਨ ਭਰ ਪਾਣੀ ਪੀਣ ਬਾਰੇ ਯਾਦ ਦਿਵਾਉਂਦਾ ਰਹੇਗਾ। ਇਸ ਤਰ੍ਹਾਂ ਤੁਸੀਂ ਸਹੀ ਮਾਤਰਾ ‘ਚ ਪਾਣੀ ਪੀ ਕੇ ਆਸਾਨੀ ਨਾਲ ਇਸ ਕਮੀ ਨੂੰ ਦੂਰ ਕਰ ਸਕਦੇ ਹੋ।
ਹਮੇਸ਼ਾਂ ਪਾਣੀ ਦੀ ਬੋਤਲ ਨਾਲ ਰੱਖੋ: ਜੇ ਤੁਸੀਂ ਚਾਹੋ ਤਾਂ ਤੁਸੀਂ ਦਿਨ ਭਰ ਪਾਣੀ ਦੀ ਇੱਕ ਬੋਤਲ ਆਪਣੇ ਕੋਲ ਰੱਖ ਸਕਦੇ ਹੋ। ਅਜਿਹੇ ‘ਚ ਤੁਸੀਂ ਸਮੇਂ-ਸਮੇਂ ‘ਤੇ ਆਸਾਨੀ ਨਾਲ ਪਾਣੀ ਪੀ ਸਕਦੇ ਹੋ। ਜੇ ਤੁਸੀਂ ਘਰ ਵਿੱਚ ਹੋ ਤਾਂ ਵੀ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ। ਪਾਣੀ ਪੀਣ ਦਾ ਇੱਕ ਸਮਾਂ ਸੈੱਟ ਕਰੋ। ਅਜਿਹੇ ‘ਚ ਪਿਆਸ ਲੱਗੇ ਜਾਂ ਨਾ ਪਰ ਸਮੇਂ ਦੇ ਅਨੁਸਾਰ ਇਸ ਨੂੰ ਪੀਓ। ਇਸ ਤੋਂ ਇਲਾਵਾ ਤੁਹਾਨੂੰ ਆਸਾਨੀ ਨਾਲ ਮਾਰਕੀਟ ਤੋਂ ਵਾਟਰ ਮਾਰਕ ਵਾਲੀ ਬੋਤਲ ਮਿਲ ਜਾਵੇਗੀ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿੰਨਾ ਪਾਣੀ ਪੀ ਰਹੇ ਹੋ।
ਇੱਕ ਨਿਯਮ ਬਣਾਓ: ਜੇ ਤੁਸੀਂ ਚਾਹੋ ਤਾਂ ਸਾਰਾ ਦਿਨ ਪਾਣੀ ਪੀਣ ਲਈ ਇੱਕ ਨਿਯਮ ਤਿਆਰ ਕਰੋ। ਉਦਾਹਰਣ ਵਜੋਂ ਸਵੇਰੇ ਉੱਠ ਕੇ 1-2 ਗਲਾਸ ਪਾਣੀ ਪੀਓ। ਦੁਪਹਿਰ ਦੇ ਖਾਣੇ ਤੋਂ 1 ਘੰਟੇ ਪਹਿਲਾਂ ਅਤੇ ਬਾਅਦ ਵਿਚ 1-1 ਗਲਾਸ ਪਾਣੀ ਪੀਓ। ਫਿਰ ਸ਼ਾਮ ਤੋਂ ਲੈ ਕੇ ਸੌਣ ਤੋਂ ਪਹਿਲਾਂ ਆਪਣੇ ਅਨੁਸਾਰ 1-1 ਘੰਟੇ ਦੇ ਹਿਸਾਬ ਨਾਲ ਪਾਣੀ ਪੀਓ। ਇਸ ਤਰੀਕੇ ਨਾਲ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਭੋਜਨ ‘ਚ ਪਾਣੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ: ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਤੁਸੀਂ ਭੋਜਨ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ ਜਿਹੜੀਆਂ ਪਾਣੀ ਨਾਲ ਭਰੀਪੂਰ ਹੋਣ। ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਣ ਦੇ ਨਾਲ ਪਾਣੀ ਦੀ ਕਮੀ ਪੂਰੀ ਹੋਵੇਗੀ। ਇਸਦੇ ਲਈ ਤੁਸੀਂ ਫਲ ਅਤੇ ਸਬਜ਼ੀਆਂ ਦਾ ਸਲਾਦ, ਸੂਪ, ਜੂਸ ਖਾ ਸਕਦੇ ਹੋ।