stealing bag full jewelry delhi: ਹੋਟਲ ‘ਚ ਵਿਆਹ ਸਮਾਰੋਹ ‘ਚ 22 ਲੱਖ ਦੀ ਨਕਦੀ ਅਤੇ ਗਹਿਣਿਆਂ ਦਾ ਬੈਗ ਚੁਰਾਉਣ ਵਾਲੇ ਗਿਰੋਹ ਦੇ 7 ਬਦਮਾਸ਼ਾਂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ।ਇਸ ‘ਚ ਦੋ ਦੋਸ਼ੀਆਂ ਨੇ ਲੁਧਿਆਣਾ ‘ਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।ਦਿੱਲੀ ਦੇ ਡੀਸੀਪੀ ਭੀਸ਼ਮ ਸਿੰਘ ਨੇ ਪ੍ਰੈੱਸ ਨੋਟ ‘ਚ ਦੱਸਿਆ ਕਿ ਸੰਦੀਪ, ਹਰਸ਼ਰਾਜ, ਬਿਸ਼ਾਲ, ਸੰਤ ਕੁਮਾਰ ਅਤੇ ਕ੍ਰਿਸ਼ਣ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ 2 ਨਾਬਾਲਿਗ ਹਨ।ਉਨ੍ਹਾਂ ਨੇ ਦਿੱਲੀ ਸਮੇਤ ਕਈ ਸੂਬਿਆਂ ‘ਚ ਵਾਰਦਾਤਾਂ ਕੀਤੀਆਂ ਹਨ, ਇਸ ‘ਚ ਇੱਕ ਮਾਮਲਾ ਲੁਧਿਆਣਾ ਦਾ ਵੀ ਹੈ।ਥਾਣਾ ਸਰਾਭਾ ਨਗਰ ਦੀ ਐੱਸਐੱਚਓ ਮਧੂਬਾਲਾ ਨੇ ਦੱਸਿਆ ਕਿ ਦਿੱਲੀ ਪੁਲਸ ਨਾਲ ਤਾਲਮੇਲ ਕਾਇਮ ਕਰ ਲਿਆ ਹੈ।ਜਿਨ੍ਹਾਂ ਦੋ ਲੋਕਾਂ ਦੀ ਲੋਕੇਸ਼ਨ ਲੁਧਿਆਣਾ ਦੀ ਸੀ, ਉਨ੍ਹਾਂ ਨੂੰ ਪ੍ਰਾਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ।ਜਾਂਚ ‘ਚ ਪਤਾ ਲੱਗਾ ਕਿ ਦੋਸ਼ੀ ਜਿਸ ਵੀ
ਸ਼ਹਿਰ ‘ਚ ਜਾਂਦੇ, ਪਹਿਲਾਂ ਉਥੋਂ ਦੇ ਆਟੋ ਵਾਲਿਆਂ ਨਾਲ ਸੈਟਿੰਗ ਕਰਦੇ ਸਨ। ਜੋ ਕਿ ਉਨ੍ਹਾਂ ਨੂੰ ਸ਼ਹਿਰ ਦੇ ਵੱਡੇ ਹੋਟਲਾਂ ਅਤੇ ਰੈਸਟੋਰੈਂਟ ਦੇ ਬਾਰੇ ‘ਚ ਦੱਸਦੇ ਸਨ।ਫਿਰ ਉਸ ਨੂੰ ਆਪਣੇ ਗੈਂਗ ‘ਚ ਸ਼ਾਮਲ ਕਰ ਲੈਂਦੇ।ਵਾਰਦਾਤ ਤੋਂ ਬਾਅਦ ਉਸ ਨੂੰ ਵੀ ਹਿੱਸਾ ਦਿੰਦੇ।ਇੱਕ ਵਾਰਦਾਤ ਕਰਨ ਤੋਂ ਬਾਅਦ ਉਹ ਸ਼ਹਿਰ ਛੱਡ ਦਿੰਦੇ ਸਨ ਅਤੇ ਮੱਧ ਪ੍ਰਦੇਸ਼ ਆਪਣੇ ਘਰ ਵਾਪਸ ਆ ਜਾਂਦੇ ਸੀ।ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਦੱਸਿਆ ਕਿ ਪਿੰਡ ‘ਚ 10 ਸਾਲ ਤੋਂ ਵੱਡੇ ਤੇਜਤਰਾਰ ਬੱਚਿਆਂ ਨੂੰ ਲੱਭਦੇ।ਇਸ ਤੋਂ ਬਾਅਦ ਉਨਾਂ੍ਹ ਨੂੰ ਲੈ ਕੇ ਜਿਸ ਸ਼ਹਿਰ ‘ਚ ਜਾਣਾ ਹੁੰਦਾ, ਉਥੇ ਪਹੁੰਚ ਜਾਂਦੇ।ਫਿਰ ਚੋਰੀ ਦੇ ਤਰੀਕੇ ਸਿਖਾਉਂਦੇ।ਵਾਰਦਾਤ ਤੋਂ ਪਹਿਲਾਂ ਉਨ੍ਹਾਂ ਲਈ ਬਿਲਕੁਲ ਉਹੋ ਜੇ ਹੀ ਕੱਪੜੇ ਲੈ ਕੇ ਆਉਂਦੇ ਜਿਵੇਂ ਦੇ ਵੇਟਰ ਪਹਿਨਦੇ ਹਨ।ਜਦੋਂ ਕਿ ਦੋਸ਼ੀ ਦੂਰ ਖੜੇ ਹੋ ਸਿਰਫ ਨਜ਼ਰ ਰੱਖਦੇ।ਲੁਧਿੳਾਣਾ ‘ਚ ਬੈਗ ਚੁਰਾਉਣ ਵਾਲੇ ਬੱਚੇ ਦੀ ਉਮਰ 14 ਸਾਲ ਹੈ।ਫਿਰੋਜ਼ਪੁਰ ਰੋਡ ‘ਤੇ ਨਾਮੀ ਪੰਜ ਸਿਤਾਰਾ ਹੋਟਲ ‘ਚ 28 ਅਕਤੂਬਰ ਨੂੰ ਸ਼ਸ਼ੀ ਕਿਰਨ ਨਾਮ ਦੀ ਔਰਤ ਦੇ ਬੇਟੇ ਦੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ।ਜਿਥੇ ਅਚਾਨਕ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਗਾਇਬ ਹੋ ਗਿਆ ਸੀ।ਇਸ ‘ਚ ਕਰੀਬ 22 ਲੱਖ ਦਾ ਸਮਾਨ ਸੀ।ਜਦੋਂ ਪੁਲਸ ਨੇ ਮੌਕੇ ‘ਤੇ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ‘ਚ ਬੱਚਾ ਬੈਗ ਲੈ ਜਾਂਦਾ ਹੋਇਆ ਨਜ਼ਰ ਆਉਂਦਾ ਹੈ।ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।