Irregular Periods tips: ਪੀਰੀਅਡਜ਼ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ‘ਚੋਂ ਔਰਤ ਨੂੰ ਹਰ ਮਹੀਨੇ ਲੰਘਣਾ ਪੈਂਦਾ ਹੈ। ਪਰ ਕੁਝ ਔਰਤਾਂ ਨੂੰ ਸਮੇਂ ਸਿਰ ਨਾ ਆਉਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਪੇਟ ‘ਚ ਅਸਹਿ ਦਰਦ ਹੋਣ ਦੇ ਨਾਲ ਅਤੇ ਹੋਰ ਸਮੱਸਿਆਵਾਂ ਹੋਣ ਦਾ ਖ਼ਤਰਾ ਵਧਦਾ ਹੈ। ਇਸ ਦੇ ਲਈ ਬਹੁਤ ਸਾਰੀਆਂ ਔਰਤਾਂ ਦਵਾਈਆਂ ਦਾ ਸੇਵਨ ਕਰਦੀਆਂ ਹਨ। ਪਰ ਇਸ ਨਾਲ ਸਾਈਡ effects ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਦੇ ਹਾਂ ਜਿਨ੍ਹਾਂ ਨੋ ਫੋਲੋ ਕਰਕੇ ਤੁਸੀਂ ਆਪਣੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ…
ਤਣਾਅ ਤੋਂ ਬਚੋ: ਬਹੁਤ ਜ਼ਿਆਦਾ ਤਣਾਅ ਲੈਣ ਦੇ ਕਾਰਨ ਅਨਿਯਮਿਤ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਜਿੰਨਾ ਹੋ ਸਕੇ ਖੁਸ਼ ਰਹੋ। ਦਰਅਸਲ ਜ਼ਿਆਦਾ ਸੋਚਣ ਅਤੇ ਤਣਾਅ ‘ਚ ਰਹਿਣ ਨਾਲ ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੇ ਨਾਲ ਪਾਚਨ ਤੰਤਰ ‘ਤੇ ਵੀ ਅਸਰ ਪੈਂਦਾ ਹੈ। ਅਜਿਹੇ ‘ਚ ਇਹ ਕਮਜ਼ੋਰ ਹੋ ਕੇ ਹੌਲੀ-ਹੌਲੀ ਕੰਮ ਕਰਨ ਲੱਗਦਾ ਹੈ। ਇਸਦੇ ਨਾਲ ਹੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਘੱਟ ਹੋ ਕੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਸਹੀ ਮਾਤਰਾ ‘ਚ ਪਾਣੀ ਪੀਓ: ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਤੰਦਰੁਸਤ ਰਹਿਣ ਵਿਚ ਮਦਦ ਮਿਲਦੀ ਹੈ। ਸਹੀ ਮਾਤਰਾ ‘ਚ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਇਮਿਊਨਿਟੀ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਪੀਰੀਅਡਜ਼ ਨਾਲ ਜੁੜੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ 8-10 ਗਲਾਸ ਪਾਣੀ ਦਾ ਸੇਵਨ ਕਰੋ। ਇਸਦੇ ਨਾਲ ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਿਕਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਡਾਇਟ ‘ਚ ਕਰੋ ਬਦਲਾਅ: ਸਿਹਤਮੰਦ ਰਹਿਣ ਲਈ ਹੈਲਥੀ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਪੀਰੀਅਡਜ਼ ਖੁੱਲ੍ਹ ਕੇ ਆਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਕਦੇ ਵੀ ਕੁਝ ਵੀ ਖਾਣ ਦੀ ਆਦਤ ਨਾਲ ਪੀਰੀਅਡਜ ਅਨਿਯਮਿਤ ਆਉਣ ਦੀ ਸਮੱਸਿਆ ਹੁੰਦੀ ਹੈ। ਇਸ ਦੇ ਲਈ ਭੋਜਨ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਦਲੀਆ, ਓਟਸ, ਡ੍ਰਾਈ ਫਰੂਟਸ, ਤਾਜ਼ੇ ਫਲ, ਚਿਆ ਬੀਜ, ਸੂਰਜਮੁਖੀ ਦੇ ਬੀਜ ਆਦਿ ਨੂੰ ਸ਼ਾਮਲ ਕਰੋ। ਨਾਲ ਹੀ ਪੂਰੇ ਦਿਨ ਪੇਟ ਭਰ ਖਾਣ ਦੀ ਜਗ੍ਹਾ ਛੋਟੇ-ਛੋਟੇ
ਮੀਲ ਲਓ।
ਯੋਗਾ ਅਤੇ ਕਸਰਤ ਵੀ ਜ਼ਰੂਰੀ: ਅਨਿਯਮਿਤ ਪੀਰੀਅਡਜ ਦੀ ਸਮੱਸਿਆ ਤੋਂ ਬਚਣ ਲਈ ਨਿਯਮਿਤ ਰੂਪ ‘ਚ ਯੋਗਾ ਅਤੇ ਕਸਰਤ ਕਰੋ। ਜੇ ਤੁਸੀਂ ਚਾਹੋ ਤਾਂ ਤੁਸੀਂ 10-15 ਮਿੰਟ ਲਈ ਮੈਡੀਟੇਸ਼ਨ ਵੀ ਕਰ ਸਕਦੇ ਹੋ। ਇਸ ਨਾਲ ਤਣਾਅ ਘੱਟ ਹੋਣ ਦੇ ਨਾਲ ਅੰਦਰੋਂ ਖੁਸ਼ੀ ਦਾ ਅਹਿਸਾਸ ਹੋਵੇਗਾ। ਸਰੀਰਕ ਅਤੇ ਮਾਨਸਿਕ ਤੌਰ ‘ਤੇ ਸੰਤੁਲਨ ਬਣਾਉਣ ਵਿਚ ਸਹਾਇਤਾ ਮਿਲੇਗੀ। ਜੇ ਤੁਸੀਂ ਚਾਹੋ ਤਾਂ ਪੀਰੀਅਡਜ਼ ਦੇ ਦੌਰਾਨ ਕੁਝ ਹਲਕੇ ਅਤੇ ਆਰਾਮਦਾਇਕ ਯੋਗਾ ਆਸਣ ਕਰ ਸਕਦੇ ਹੋ।