Farmers To Hold Khap Panchayat: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇਸੇ ਵਿਚਾਲੇ ਕਿਸਾਨ ਅੰਦੋਲਨ ਵਿੱਚ ਅੱਜ ਇੱਕ ਨਵਾਂ ਮੋੜ ਆ ਸਕਦਾ ਹੈ । ਕਿਸਾਨ ਨੇਤਾਵਾਂ ਨੇ ਗਾਜ਼ੀਪੁਰ ਸਰਹੱਦ ‘ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਖਾਪਾਂ ਦੀ ਮਹਾਂਪੰਚਾਇਤ ਬੁਲਾਈ ਹੈ । ਲਗਭਗ 150 ਪਿੰਡਾਂ ਤੋਂ ਇੱਥੇ ਵੱਖ-ਵੱਖ ਖਾਪ ਦੇ ਆਗੂ ਪਹੁੰਚਣ ਵਾਲੇ ਹਨ । ਕਿਸਾਨ ਅੰਦੋਲਨ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਅਤੇ ਲੋਕ ਇੱਥੇ ਵੱਖ-ਵੱਖ ਪਿੰਡਾਂ ਤੋਂ ਆ ਕੇ ਇਸ ਅੰਦੋਲਨ ਨੂੰ ਆਪਣਾ ਸਮਰਥਨ ਦੇਣਗੇ।
ਦਰਅਸਲ, ਪੱਛਮੀ ਉੱਤਰ ਪ੍ਰਦੇਸ਼ ਜਾਟਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇੱਥੇ ਸੈਂਕੜੇ ਪਿੰਡ ਅਜਿਹੇ ਹਨ, ਜਿੱਥੇ ਖਾਪ ਪੰਚਾਇਤ ਚੱਲਦੀ ਹੈ । ਇਸ ਮਹਾਂਪੰਚਿਤ ਵਿੱਚ ਬਲਿਆਨ ਖਾਪ ਦੇ 84 ਪਿੰਡ, ਦੇਸ਼ ਖਾਪ ਦੇ 84 ਪਿੰਡ, ਗਠਵਾਲਾ ਖਾਪ ਦੇ ਗਠਵਾਲਾ ਖਾਪ ਦੇ 52ਪਿੰਡ, ਬੱਤੀਸਾ ਖਾਪ ਦੇ 32 ਪਿੰਡ, ਅਹਲਾਵਤ ਖਾਪ ਦੇ 11 ਪਿੰਡ ਅਤੇ ਚੌਗਾਮਾ ਖਾਪ ਦੇ 4 ਪਿੰਡ ਦੇ ਆਗੂ ਸ਼ਾਮਿਲ ਹੋਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਮੇਰਠ ਡਵੀਜ਼ਨ ਦੇ ਉਪ ਪ੍ਰਧਾਨ ਰਵਿੰਦਰ ਧੌਰਾਜੀਆ ਦਾ ਕਹਿਣਾ ਹੈ ਕਿ ਸਰਕਾਰ ਖਾਪ ਦੇ ਨੇਤਾਵਾਂ ਨੂੰ ਆਉਣ ਤੋਂ ਰੋਕ ਰਹੀ ਹੈ । ਕਈ ਥਾਵਾਂ ‘ਤੇ ਹਾਈਵੇ ‘ਤੇ ਪੁਲਿਸ ਫੋਰਸ ਸਾਡੀਆਂ ਟਰੈਕਟਰ-ਟਰਾਲੀਆਂ ਅਤੇ ਕਿਸਾਨਾਂ ਦੀਆਂ ਗੱਡੀਆਂ ਨੂੰ ਰੋਕ ਰਹੀ ਹੈ, ਫਿਰ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਖਾਪ ਨੇਤਾਵਾਂ ਦੇ ਆਉਣ ਦੀ ਉਮੀਦ ਹੈ।
ਦੱਸ ਦੇਈਏ ਕਿ ਖਾਪ ਪੰਚਾਇਤ ਵੀਰਵਾਰ ਨੂੰ ਦੁਪਹਿਰ ਤੋਂ ਬਾਅਦ ਸ਼ੁਰੂ ਹੋਵੇਗੀ, ਜਿਸ ਦੇ ਸ਼ਾਮ ਤੱਕ ਚੱਲਣ ਦੀ ਸੰਭਾਵਨਾ ਹੈ । ਪੱਛਮੀ ਉੱਤਰ ਪ੍ਰਦੇਸ਼ ਤੋਂ ਇਲਾਵਾ ਹਰਿਆਣਾ ਦੀ ਖਾਪ ਪੰਚਾਇਤ ਵਿੱਚ ਵੀ ਅੱਜ ਇੱਕ ਮਹਾਂਪੰਚਾਇਤ ਕਰ ਸਕਦੀ ਹੈ। ਕਿਸਾਨ ਨੇਤਾਵਾਂ ਅਨੁਸਾਰ ਮਹਾਂਪੰਚਾਇਤ ਦੀ ਭੂਮਿਕਾ ਕਿਸਾਨ ਅੰਦੋਲਨ ਨੂੰ ਸਮਰਥਨ ਦੇਣਾ ਹੈ । ਇਸ ਤੋਂ ਅੱਗੇ ਦੀ ਰਣਨੀਤੀ ਸਿਰਫ ਕਿਸਾਨ ਨੇਤਾਵਾਂ ਵੱਲੋਂ ਤੈਅ ਕੀਤੀ ਜਾਵੇਗੀ। ਹਾਲਾਂਕਿ, ਜੇ ਮਹਾਂਪੰਚਾਇਤ ਦੇ ਸੈਂਕੜੇ ਪਿੰਡ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੇ ਹਨ ਤਾਂ ਇਸ ਨਾਲ ਅੰਦੋਲਨ ਦੀ ਤਾਕਤ ਤੇ ਵਧਣ ਦੀ ਉਮੀਦ ਕੀਤੀ ਜਾਂਦੀ ਹੈ।