BSF kills two intruders : ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਬੀਐਸਐਫ ਨੇ ਬੀਤੀ ਦੇਰ ਰਾਤ ਬੁੱਧਵਾਰ-ਵੀਰਵਾਰ ਲਗਭਗ ਢਾਈ ਵਜੇ ਦੇ ਘੁਸਪੈਠੀਆਂ ਨੂੰ ਮਾਰ ਦਿੱਤਾ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਬੀਐਸਐਫ ਦੇ ਸੂਤਰਾਂ ਦੇ ਅਨੁਸਾਰ, ਫੋਰਸ ਨੂੰ ਭਾਰਤੀ ਖੇਤਰ ਵਿੱਚ ਸਰਹੱਦੀ ਵਾੜ ਦੇ ਨੇੜੇ ਸ਼ੱਕੀ ਗਤੀਵਿਧੀਆਂ ਦੀ ਆਵਾਜ਼ ਆਈ। ਦੋਵੇਂ ਘੁਸਪੈਠੀਆਂ ਨੂੰ ਬੁੱਧਵਾਰ ਦੇਰ ਰਾਤ ਤਕਰੀਬਨ 2.20 ਵਜੇ ਰਾਜਾਤਾਲ ਸਰਹੱਦੀ ਚੌਕੀ ਨੇੜੇ ਗੋਲੀ ਮਾਰ ਦਿੱਤੀ ਗਈ। ਘਟਨਾ ਵਾਲੀ ਥਾਂ ਤੋਂ ਤਲਾਸ਼ੀ ਤੋਂ ਬਾਅਦ ਇੱਕ ਏਕੇ -56 ਰਾਈਫਲ, ਇਕ ਹੋਰ ਅਰਧ-ਆਟੋਮੈਟਿਕ ਰਾਈਫਲ, ਇਕ ਪਿਸਤੌਲ, 90 ਗੋਲੀਆਂ, ਪੰਜ ਮੈਗਜ਼ੀਨਾਂ ਅਤੇ ਦੋ ਪੀਵੀਸੀ ਪਾਈਪਾਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਪਾਈਪਾਂ ਦਾ ਇਸਤੇਮਾਰ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਭੇਜਣ ਲਈ ਕੀਤਾ ਜਾਂਦਾ ਹੈ।.
ਸੰਘਣੀ ਧੁੰਦ ਅਤੇ ਕੜਕਦੀ ਠੰਡ ਦੇ ਵਿਚਾਲੇ, ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਇਕ ਵਾਰ ਫਿਰ ਤੋਂ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ ਹੈ। ਦੱਸਣਯਗ ਹੈ ਕਿ ਕੁਝ ਪਾਕਿਸਤਾਨੀ ਘੁਸਪੈਠੀਏ ਸੋਮਵਾਰ ਦੇਰ ਰਾਤ ਨੂੰ ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰ ਰਾਸ਼ਟਰੀ ਸਰਹੱਦ ‘ਤੇ ਸਥਿਤ ਭਾਰਤੀ ਨਿਗਰਾਨੀ ਚੌਕੀ (ਬੀਓਪੀ) ਰਜਤਾਲਾ ਵਿਖੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ। ਇਸ ਬਾਰੇ ਜਾਣਕਾਰੀ ਬੀਓਪੀ ਵਿੱਚ ਤੈਨਾਤ ਬਾਰਡਰ ਸਿਕਿਓਰਿਟੀ ਫੋਰਸ ਨੂੰ ਉਸ ਵੇਲੇ ਮਿਲੀ ਜਦੋਂ ਮੰਗਲਵਾਰ ਸਵੇਰੇ ਗਸ਼ਤ ਦੇ ਸਮੇਂ ਕੰਡਿਆਲੀ ਤਾਰ ਦੇ ਪਾਰ ਪੈਰਾਂ ਦੇ ਨਿਸ਼ਾਨ ਮਿਲੇ ਸਨ। ਇਸ ਦੇ ਨਾਲ ਹੀ ਪਲਾਸਟਿਕ ਪਾਈਪ ਦੇ ਨਿਸ਼ਾਨ ਵੀ ਮਿਲੇ ਹਨ।
ਸਰਹੱਦ ਦੇ ਨਾਲ ਤਾਇਨਾਤ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਘੁਸਪੈਠੀਏ ਨੇ ਮੱਸਿਆ ਦੀ ਹਨੇਰੀ ਰਾਤ ਨੂੰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਠਿਕਾਣੇ ਲਗਾਈ ਹੈ। ਘੁਸਪੈਠੀਏ ਖੇਪ ਠਿਕਾਨੇ ਲਗਾ ਕੇ ਵਾਪਸ ਆ ਗਏ। ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਸਰਹੱਦ ਦੇ ਤਸਕਰਾਂ ਨੂੰ ਨਸ਼ਿਆਂ ਦੀ ਸੰਭਾਵਤ ਖੇਪ ਪਹੁੰਚਾਈ ਗਈ ਹੈ। ਦਸੰਬਰ ਮਹੀਨੇ ਦੀ ਸ਼ੁਰੂਆਤ ਤਕ ਸੱਤ ਤੋਂ ਵੱਧ ਵਾਰ ਪਾਕਿਸਤਾਨੀ ਡਰੋਨ ਪੰਜਾਬ ਦੇ ਇਲਾਕਿਆਂ ਵਿਚ ਘੁਸਪੈਠ ਕੀਤੇ ਗਏ ਸਨ। ਹਾਲ ਹੀ ਵਿਚ ਭਾਰਤੀ ਸੁਰੱਖਿਆ ਏਜੰਸੀਆਂ ਨੇ ਸੈਟੇਲਾਈਟ ਅਤੇ ਮੋਬਾਈਲ ਸੰਦੇਸ਼ਾਂ ਨੂੰ ਡੀਕੋਡ ਕੀਤਾ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਭਾਰਤੀ ਸਰਹੱਦ ਦੇ ਨਾਲ ਡਰੋਨ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਪਾਕਿਸਤਾਨ ਨੇ ਇਸ ਦਾ ਨਾਮ ਆਪ੍ਰੇਸ਼ਨ ਪਰਿੰਦਾ ਰੱਖਿਆ ਹੈ।