IND vs AUS Pink Ball Test : ਵੀਰਵਾਰ ਨੂੰ ਭਾਰਤ ਨੇ ਆਸਟ੍ਰੇਲੀਆ ਖਿਲਾਫ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 233 ਦੌੜਾਂ ਬਣਾਈਆਂ ਸਨ। ਕਪਤਾਨ ਵਿਰਾਟ ਕੋਹਲੀ ਨੇ 74 ਅਤੇ ਚੇਤੇਸ਼ਵਰ ਪੁਜਾਰਾ ਨੇ ਭਾਰਤ ਲਈ 43 ਦੌੜਾਂ ਦਾ ਯੋਗਦਾਨ ਦਿੱਤਾ ਹੈ। ਪਹਿਲੇ ਦਿਨ ਦਾ ਖੇਡ ਖਤਮ ਹੋਣ ‘ਤੇ ਰਿਧੀਮਾਨ ਸਾਹਾ 9 ਅਤੇ ਆਰ ਅਸ਼ਵਿਨ 15 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਭਾਵੇ ਹੀ ਤੀਸਰੇ ਅਤੇ ਆਖਰੀ ਸੈਸ਼ਨ ਵਿੱਚ ਸਭ ਤੋਂ ਵੱਧ 126 ਦੌੜਾਂ ਬਣੀਆਂ ਹੋਣ, ਪਰ ਟੀਮ ਇੰਡੀਆ ਨੇ ਵੀ ਇਨ੍ਹਾਂ 34 ਓਵਰਾਂ ਵਿੱਚ ਤਿੰਨ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ, ਤਿੰਨੋਂ ਝਟਕੇ ਆਖਰੀ 13 ਓਵਰਾਂ ਵਿੱਚ ਲੱਗੇ ਸਨ।
ਬਾਰਡਰ-ਗਾਵਸਕਰ ਟਰਾਫੀ ਲਈ ਲੜੀ ਦੇ ਪਿੰਕ ਟੈਸਟ ਵਿੱਚ ਰਿਧੀਮਾਨ ਸਾਹਾ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਿਥਵੀ ਸ਼ਾਅ ਨੂੰ ਸਲਾਮੀ ਬੱਲੇਬਾਜ਼ ਵਜੋਂ ਸ਼ਾਮਿਲ ਕੀਤਾ ਗਿਆ ਹੈ, ਜਦਕਿ ਕੇਐਲ ਰਾਹੁਲ ਟੀਮ ਤੋਂ ਬਾਹਰ ਹਨ।
ਇਹ ਵੀ ਦੇਖੋ : ਸਲਾਮ ਇਹਨਾਂ ਸਿੱਖਾਂ ਨੂੰ, ਕਿਸਾਨਾਂ ਦੀ ਹਰ ਛੋਟੀ ਤੇ ਵੱਡੀ ਜਰੂਰਤ ਦਾ ਰੱਖ ਰਹੇ ਨੇ ਖਿਆਲ…