Calcium deficiency tips: ਖਾਣ ਪੀਣ ਦੀਆਂ ਆਦਤਾਂ ਬਦਲਣ ਕਾਰਨ ਅਕਸਰ ਔਰਤਾਂ ਨੂੰ ਕਈ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਜਿਨ੍ਹਾਂ ਵਿਚੋਂ ਕੈਲਸ਼ੀਅਮ ਦੀ ਕਮੀ ਵੀ ਇਕ ਹੈ। ਭਾਰਤੀ ਔਰਤਾਂ ਵਿਚ ਵਿਸ਼ੇਸ਼ ਤੌਰ ‘ਤੇ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਹੱਡੀਆਂ, ਕਮਜ਼ੋਰ ਦੰਦ, ਜੋੜਾਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਨਾਲ ਹੀ ਪੀਰੀਅਡਜ਼, ਗਰਭ ਅਵਸਥਾ, ਮੇਨੋਪੌਜ਼ ਦੇ ਦੌਰਾਨ ਸਰੀਰ ਵਿੱਚ ਕੈਲਸ਼ੀਅਮ ਦੀ ਖਪਤ ਵੱਧ ਜਾਂਦੀ ਹੈ ਇਸ ਲਈ ਔਰਤਾਂ ਨੂੰ ਇਸਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਜ਼ਿਆਦਾਤਰ ਭਾਰਤੀ ਔਰਤਾਂ ਇਸ ਨੂੰ ਲੈ ਕੇ ਲਾਪਰਵਾਹ ਰਹਿੰਦੀਆਂ ਹਨ ਜੋ ਬਹੁਤ ਸਾਰੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਨੂੰ ਸੱਦਾ ਦਿੰਦੀਆਂ ਹਨ। ਜੇ ਸਮੱਸਿਆ ਵਧ ਜਾਵੇ ਤਾਂ ਗਠੀਆ, ਓਸਟੀਓਪਰੋਰੋਸਿਸ, ਓਸਟੀਓਪੇਨੀਆ ਅਤੇ ਹਾਈਪੋਕੈਲਸ਼ਿਮੀਆਂ ਦੀਆਂ ਸੰਭਾਵਨਾਵਾਂ ਵੀ ਵਧਦੀਆਂ ਹਨ।
ਹੁਣ ਜਾਣੋ ਇਸ ਦੀ ਕਮੀ ਦੇ ਲੱਛਣ
- ਹੱਡੀਆਂ ‘ਚ ਕਮਜ਼ੋਰੀ ਅਤੇ ਦਰਦ
- ਦੰਦਾਂ ਦਾ ਕਮਜ਼ੋਰ ਹੋਣਾ
- ਵਾਰ-ਵਾਰ ਨਹੁੰ ਟੁੱਟਣਾ
- ਪੀਰੀਅਡਜ ਨਾਲ ਸਬੰਧਤ ਸਮੱਸਿਆਵਾਂ
- ਵਾਲ ਝੜਨਾ
- ਸਰੀਰ ਸੁਸਤ ਅਤੇ ਥਕਾਵਟ ਮਹਿਸੂਸ ਹੋਣਾ
- ਕਮਜ਼ੋਰ ਇਮਿਊਨ ਸਿਸਟਮ
- ਇਸ ਤੋਂ ਇਲਾਵਾ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋਣ ‘ਤੇ ਵੀ ਕੈਲਸ਼ੀਅਮ ਘੱਟ ਹੋ ਜਾਂਦਾ ਹੈ ਕਿਉਂਕਿ ਇਹ ਕੈਲਸ਼ੀਅਮ ਸੋਖਣ ‘ਚ ਸਹਾਇਤਾ ਕਰਦਾ ਹੈ।
ਦਿਨ ਵਿੱਚ ਕਿੰਨਾ ਕੈਲਸ਼ੀਅਮ ਤੁਹਾਡੇ ਲਈ ਹੈ ਜ਼ਰੂਰੀ: ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਜ਼ਿਆਦਾ ਕੈਲਸ਼ੀਅਮ ਲੈਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਭਾਰਤੀ ਲੋਕ ਹਰ ਰੋਜ਼ 400 ਗ੍ਰਾਮ ਤੋਂ ਵੀ ਘੱਟ ਕੈਲਸ਼ੀਅਮ ਲੈਂਦੇ ਹਨ ਜਦੋਂ ਕਿ ਸਰੀਰ ਨੂੰ 1200-1500 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਪਰ ਅੱਜ ਕੱਲ੍ਹ 14 ਤੋਂ 17 ਸਾਲ ਦੀ ਉਮਰ ‘ਚ ਹੀ 20% ਕੁੜੀਆਂ ਕੈਲਸ਼ੀਅਮ ਦੀ ਕਮੀ ਨਾਲ ਜੂਝ ਰਹੀਆਂ ਹਨ। ਜਦੋਂ ਕਿ ਉਸ ਤੋਂ ਜ਼ਿਆਦਾ ਉਮਰ ਵਾਲੀਆਂ ਔਰਤਾਂ ‘ਚ 40-60% ਕੈਲਸ਼ੀਅਮ ਦੀ ਕਮੀ ਦੇਖਣ ਨੂੰ ਮਿਲਦੀ ਹੈ।
ਕਿਹੜੀਆਂ ਔਰਤਾਂ ਨੂੰ ਹੁੰਦੀ ਹੈ ਜ਼ਿਆਦਾ ਸਮੱਸਿਆ
- ਪੀਰੀਅਡਜ਼, ਪ੍ਰੈਗਨੈਂਸੀ, ਮੇਨੋਪੌਜ਼ ਦੇ ਦੌਰਾਨ ਕੈਲਸ਼ੀਅਮ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ
- ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜ਼ਿਆਦਾ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ
ਆਓ ਹੁਣ ਜਾਣਦੇ ਹਾਂ ਕਿ ਕੈਲਸ਼ੀਅਮ ਦੀ ਕਮੀ ਦੇ ਕਾਰਨ
- ਸਭ ਤੋਂ ਵੱਡਾ ਕਾਰਨ ਸਹੀ ਡਾਇਟ ਨਾ ਲੈਣਾ ਹੈ
- ਵੈਜਾਇਨਾ ਡਿਸਚਾਰਜ ਦੇ ਕਾਰਨ ਵੀ ਔਰਤਾਂ ਦੇ ਸਰੀਰ ਵਿਚ ਕੈਲਸ਼ੀਅਮ ਦੇ ਨਾਲ ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵੀ ਨਿਕਲ ਜਾਂਦਾ ਹੈ।
- ਪੀਰੀਅਡਜ਼ ਅਤੇ ਮੇਨੋਪੋਜ਼ ਦੇ ਦੌਰਾਨ
- ਸਰੀਰ ਵਿਚ ਐਸਟ੍ਰੋਜਨ ਹਾਰਮੋਨ ਦਾ ਲੈਵਲ ਘੱਟ ਹੋਣਾ
ਕੈਲਸ਼ੀਅਮ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾਵੇ
- ਕੈਲਸ਼ੀਅਮ ਦੇ ਲਈ ਮਾਰਕੀਟ ‘ਚ ਬਹੁਤ ਸਾਰੇ ਸਪਲੀਮੈਂਟਸ ਮਿਲ ਜਾਂਦੇ ਹਨ ਪਰ ਹੈਲਥੀ ਡਾਇਟ ਸਭ ਤੋਂ ਵਧੀਆ ਆਪਸ਼ਨ ਹੈ। ਇਸ ਦੇ ਲਈ ਤੁਸੀਂ ਦੁੱਧ, ਦਹੀਂ, ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਬੀਨਜ਼, ਕੇਲ, ਪੁਦੀਨਾ ਅਤੇ ਬ੍ਰੋਕਲੀ, ਦਾਲਾਂ, ਸੁੱਕੇ ਮੇਵੇ, ਬਦਾਮ, ਸੌਗੀ, ਸੁੱਕੀ ਖੁਰਮਾਨੀ, ਖਜੂਰ ਆਦਿ ਖਾਓ।
- ਇਸ ਤੋਂ ਇਲਾਵਾ ਫਲਾਂ ਵਿਚ ਸੰਤਰੇ, ਕਿਨੂੰ, ਬੇਰੀਜ਼, ਬਲੈਕਬੇਰੀ, ਸਟ੍ਰਾਬੇਰੀ, ਬੀਜ, ਫਲੈਕਸਸੀਡ, ਤਿਲ, ਕੋਨੋਆ ਖਾ ਸਕਦੇ ਹਨ। ਜੇ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਆਂਡਾ, ਮੀਟ ਅਤੇ ਸੀ-ਫ਼ੂਡ ਖਾ ਕੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
- ਧੂਪ ਲੈਣਾ ਵੀ ਨਾ ਭੁੱਲੋ ਕਿਉਂਕਿ ਵਿਟਾਮਿਨ ਡੀ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਦਾ ਹੈ ਇਸ ਲਈ ਸਵੇਰ ਦੀ ਹਲਕੀ ਧੁੱਪ 5 ਤੋਂ 20 ਮਿੰਟ ਲਈ ਸੇਕੋ।