IND vs AUS Pink Ball Test Match Live Score: ਭਾਰਤ ਨੇ ਆਸਟ੍ਰੇਲੀਆ ਖਿਲਾਫ ਡੇ-ਨਾਈਟ ਟੈਸਟ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 244 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਪਹਿਲੀ ਪਾਰੀ 191 ਦੌੜਾਂ ‘ਤੇ ਸਿਮਟ ਗਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 53 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 4 ਕੰਗਾਰੂ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਿਸ ਭੇਜਿਆ ਹੈ। ਇਸ ਤੋਂ ਇਲਾਵਾ ਉਮੇਸ਼ ਯਾਦਵ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਹਾਸਿਲ ਕੀਤੀਆਂ ਹਨ।
ਜਦਕਿ ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 74 ਅਤੇ ਚੇਤੇਸ਼ਵਰ ਪੁਜਾਰਾ ਨੇ 43 ਦੌੜਾਂ ਬਣਾਈਆਂ ਸਨ। ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 4 ਕੰਗਾਰੂ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਿਸ ਭੇਜਦਿਆਂ । ਇਸ ਤੋਂ ਇਲਾਵਾ ਉਮੇਸ਼ ਯਾਦਵ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 2 ਵਿਕਟ ਲਏ। ਸ਼ਮੀ ਨੂੰ ਕੋਈ ਵਿਕਟ ਨਹੀਂ ਮਿਲੀ। ਕਪਤਾਨ ਟਿਮ ਪੇਨ ਨੇ ਆਸਟ੍ਰੇਲੀਆ ਲਈ ਅਜੇਤੂ 73 ਦੌੜਾਂ ਬਣਾਈਆਂ ਹਨ। ਪਰ ਹੁਣ ਐਡੀਲੇਡ ਟੈਸਟ ਵਿੱਚ ਟੀਮ ਇੰਡੀਆ ਦਾ ਆਸਟ੍ਰੇਲੀਆ ‘ਤੇ ਪੱਲੜਾ ਭਾਰੀ ਹੈ। ਡੇਅ ਨਾਈਟ ਟੈਸਟ ਦੇ ਦੂਜੇ ਦਿਨ ਸਟੰਪਸ ਤੱਕ, ਭਾਰਤ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 9 ਦੌੜਾਂ ਹੈ। ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ‘ਤੇ 62 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਭਾਰਤ ਵਲੋਂ ਜਸਪ੍ਰੀਤ ਬੁਮਰਾਹ (0 ਦੌੜਾਂ) ਅਤੇ ਮਯੰਕ ਅਗਰਵਾਲ (5 ਦੌੜਾਂ) ਕ੍ਰੀਜ਼ ‘ਤੇ ਹਨ। (ਪੈਟ ਕਮਿੰਸ – 1 ਵਿਕਟ) ਟੀਮ ਇੰਡੀਆ ਦੀਆਂ ਵਿਕਟਾਂ – 1. ਪ੍ਰਿਥਵੀ ਸ਼ਾ – ਬੋਲਡ ਪੈਟ ਕਮਿੰਸ – 4 ਦੌੜਾਂ।
ਇਹ ਵੀ ਦੇਖੋ : ਦੇਖੋ ਕਿਸਾਨਾਂ ਦੀ ਚੜ੍ਹਾਈ ਤੋਂ ਡਰੀ ਦਿੱਲੀ ਨੇ ਸਿੰਘੁ ਬਾਰਡਰ ‘ਤੇ ਕਿਵ਼ੇਂ ਕੀਤੀ ਕਿਲਾਬੰਦੀ