Warm water benefits: ਸਰਦੀਆਂ ਵਿਚ ਠੰਡ ਤੋਂ ਬਚਣ ਲਈ ਬਹੁਤ ਸਾਰੇ ਲੋਕ ਗਰਮ ਪਾਣੀ ਦਾ ਸੇਵਨ ਕਰਦੇ ਹਨ। ਇਸ ਨਾਲ ਪੇਟ ਸਾਫ਼ ਹੋਣ ਦੇ ਨਾਲ-ਨਾਲ ਸਰੀਰ ਵਿਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਡਾਕਟਰ ਵੀ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਕਿਸੀ ਵੀ ਚੀਜ਼ ਦਾ ਜ਼ਿਆਦਾ ਸੇਵਨ ਕਰਨ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਗਰਮ ਪਾਣੀ ਪੀਣ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਦੱਸਦੇ ਹਾਂ…
ਤਾਂ ਆਓ ਜਾਣਦੇ ਹਾਂ ਜ਼ਿਆਦਾ ਗਰਮ ਪਾਣੀ ਪੀਣ ਦੇ ਫਾਇਦੇ…
- ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿਚ ਮਦਦ ਮਿਲਦੀ ਹੈ। ਨਾਲ ਹੀ ਦਿਨ ਭਰ ਦੀ ਥਕਾਵਟ ਦੂਰ ਹੋਣ ਦੇ ਨਾਲ ਸਰੀਰ ਰਿਲੈਕਸ ਹੁੰਦਾ ਹੈ।
- ਗਰਮ ਪਾਣੀ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਦਾ ਹੈ। ਅਜਿਹੇ ‘ਚ ਭੁੱਖ ਘੱਟ ਲੱਗਣ ਨਾਲ ਭਾਰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ।
- ਗਰਮ ਪਾਣੀ ਸਰੀਰ ‘ਚ ਬਲੱਡ ਸਰਕੂਲੇਸ਼ਨ ਨੂੰ ਵਧੀਆ ਕਰਨ ‘ਚ ਸਹਾਇਤਾ ਕਰਦਾ ਹੈ। ਬਲੱਡ ਸਰਕੂਲੇਸ਼ਨ ਵਧੀਆ ਹੋਣ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
- ਪੀਰੀਅਡਜ ਦੌਰਾਨ ਔਰਤਾਂ ਨੂੰ ਪੇਟ ‘ਚ ਅਸਹਿ ਦਰਦ, ਜਲਣ, ਕੜਵੱਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਗਰਮ ਪਾਣੀ ਪੀਣ ਨਾਲ ਇਨ੍ਹਾਂ ਮੁਸੀਬਤਾਂ ਤੋਂ ਰਾਹਤ ਮਿਲਣ ਦੇ ਨਾਲ ਪੇਟ ਸਾਫ ਹੋਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗਰਮ ਪਾਣੀ ਦਾ ਬੈਗ ਜਾਂ ਬੋਤਲ ਨਾਲ ਪੇਟ ਨੂੰ ਸੇਕ ਦੇਣ ਨਾਲ ਪੀਰੀਅਡ ਦਰਦ ਤੋਂ ਵੀ ਰਾਹਤ ਮਿਲਦੀ ਹੈ।
- ਗਰਮ ਪਾਣੀ ਪੀਣ ਸਰੀਰ ਦੀ ਗੰਦਗੀ ਪਸੀਨੇ ਦੇ ਰੂਪ ‘ਚ ਬਾਹਰ ਨਿਕਲਦੀ ਹੈ। ਇਸ ਨਾਲ ਸਕਿਨ ਪੋਰਸ ਦੀ ਗਹਿਰਾਈ ਤੋਂ ਸਫ਼ਾਈ ਹੋ ਕੇ ਪੋਸ਼ਿਤ ਹੁੰਦੇ ਹਨ। ਅਜਿਹੇ ‘ਚ ਚਿਹਰੇ ‘ਤੇ ਪਏ ਦਾਗ-ਧੱਬੇ, ਪਿੰਪਲਸ, ਫ੍ਰੀਕਲ, ਝੁਰੜੀਆਂ ਦੂਰ ਹੋ ਕੇ ਸਕਿਨ ‘ਤੇ ਨੈਚੁਰਲ ਗਲੋਂ ਆਉਂਦਾ ਹੈ।
ਤਾਂ ਆਓ ਜਾਣਦੇ ਹਾਂ ਜ਼ਿਆਦਾ ਗਰਮ ਪਾਣੀ ਪੀਣ ਦੇ ਨੁਕਸਾਨ…
- ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਮੂੰਹ ‘ਚ ਛਾਲੇ ਹੋ ਸਕਦੇ ਹਨ। ਇਸਦੇ ਨਾਲ ਹੀ ਮੂੰਹ ‘ਚ ਜਲਣ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਗਰਮ ਅਤੇ ਜ਼ਿਆਦਾ ਮਾਤਰਾ ‘ਚ ਗਰਮ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਲੱਗਦਾ ਹੈ। ਅਜਿਹੇ ‘ਚ ਇਸ ਨਾਲ ਅੰਦਰੂਨੀ ਅੰਗਾਂ ਨੂੰ ਭਾਰੀ ਨੁਕਸਾਨ ਸ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਪਾਚਨ ਤੰਤਰ ਵੀ ਖਰਾਬ ਹੋਣ ਲੱਗਦਾ ਹੈ।
- ਕਿਡਨੀ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਪਰ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਇਹ ਕਿਡਨੀ ਨੂੰ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ ਤੋਂ ਰੋਕਦਾ ਹੈ।
- ਗਰਮ ਪਾਣੀ ਦਾ ਜ਼ਿਆਦਾ ਮਾਤਰਾ ‘ਚ ਸੇਵਨ ਦਿਮਾਗ ਦੇ ਸੈੱਲਾਂ ‘ਚ ਸੋਜ਼ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਸਰੀਰ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।