Oils belly button: ਬਹੁਤ ਕੁੱਝ ਕਰਨ ਤੋਂ ਬਾਅਦ ਵੀ ਚਿਹਰੇ ਤੋਂ ਪਿੰਪਲਸ ਨਹੀਂ ਜਾਂਦੇ ਅਤੇ ਵਾਲਾਂ ਦੀ ਲੰਬਾਈ ਨਹੀਂ ਵਧ ਪਾਉਦੀ… ਉੱਥੇ ਹੀ ਹਰ ਤੀਜੇ ਦਿਨ ਪੇਟ ਨਾਲ ਜੁੜੀ ਸਮੱਸਿਆ ਸਤਾਉਂਦੀ ਹੈ ਤਾਂ ਚਲੋ ਇਸ ਲਈ ਅੱਜ ਅਸੀਂ ਤੁਹਾਨੂੰ ਇਕ ਸ਼ਾਨਦਾਰ ਨੁਸਖਾ ਦੱਸਦੇ ਹਾਂ ਜੋ ਤੁਹਾਡੀ ਧੁੰਨੀ ਯਾਨੀ ਬੇਲੀ ਬਟਨ ਨਾਲ ਜੁੜਿਆ ਹੋਇਆ ਹੈ ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਜੋ ਤੁਹਾਡੀ ਧੁੰਨੀ ਹੈ ਉਹ ਸਰੀਰ ਦਾ ਕੇਂਦਰੀ ਬਿੰਦੂ ਹੁੰਦਾ ਹੈ ਅਤੇ ਇਸੀ ਨਾਲ ਤੁਹਾਡੇ ਸਰੀਰ ਦਾ ਨਰਵਸ ਸਿਸਟਮ ਜੁੜਿਆ ਹੁੰਦਾ ਹੈ ਇਸ ਲਈ ਜੇ ਤੁਸੀਂ ਕੁਝ ਨੁਸਖ਼ੇ ਇਸ ਨਾਲ ਜੁੜੇ ਅਪਣਾਓਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਛੋਟੀਆਂ ਅਤੇ ਵੱਡੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਵੇਗਾ। ਹਾਲਾਂਕਿ ਇਹ ਨੁਸਖ਼ਾ ਜ਼ਿਆਦਾ ਮਹਿੰਗਾ ਅਤੇ ਮੁਸ਼ਕਲ ਨਹੀਂ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ?
ਕਿਵੇਂ ਪਾਈਏ ਤੇਲ: ਤੁਸੀਂ ਬੱਸ ਆਪਣੀ ਧੁੰਨੀ ‘ਚ ਗੁਣਗੁਣੇ ਤੇਲ ਦੀਆਂ 5 ਤੋਂ 7 ਬੂੰਦਾਂ ਪਾਉਣੀਆਂ ਹਨ ਲਗਭਗ 5 ਤੋਂ 10 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਕੁਝ ਤੇਲ ਧੁੰਨੀ ਦੇ ਅੰਦਰ ਹੀ ਆਬਜਰਵ ਹੋ ਜਾਵੇਗਾ ਫਿਰ ਬਚੇ ਹੋਏ ਤੇਲ ਨੂੰ ਹਲਕੇ ਹੱਥਾਂ ਨਾਲ ਮਾਲਸ਼ ਕਰਕੇ ਧੁੰਨੀ ਦੇ ਚਾਰੇ ਪਾਸੇ ਫੈਲਾ ਲਓ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਤੇਲ ਪਾਉਣ ਨਾਲ ਤੁਹਾਨੂੰ ਕਿਸ ਤਰ੍ਹਾਂ ਦਾ ਫ਼ਾਇਦਾ ਮਿਲੇਗਾ
ਜੇ ਸਕਿਨ ਬਹੁਤ ਹੀ ਖੁਰਦਰੀ ਜਾਂ ਕਠੋਰ ਹੈ ਤਾਂ ਨਹਾਉਣ ਤੋਂ ਬਾਅਦ ਜਾਂ ਸੌਣ ਵੇਲੇ ਧੁੰਨੀ ‘ਚ ਦੇਸੀ ਘਿਓ ਦੀਆਂ 4-5 ਬੂੰਦਾਂ ਲਗਾਓ। ਇਸ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਸਕਿਨ ਨੂੰ ਸੋਫਟ ਕਰਨ ਦੇ ਨਾਲ-ਨਾਲ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਏਗਾ।
ਜੇ ਚਿਹਰੇ ‘ਤੇ ਹਾਰਮੋਨਲ ਪਿੰਪਲਸ ਅਤੇ ਦਾਗ-ਧੱਬੇ ਹਨ ਤਾਂ ਰੋਜ਼ਾਨਾ ਧੁੰਨੀ ‘ਚ ਨਿੰਮ ਦੇ ਤੇਲ ਦੀਆਂ 3-7 ਬੂੰਦਾਂ ਪਾਓ। ਇਸ ਵਿਚ ਐਂਟੀਬੈਕਟੀਰੀਅਲ, ਐਂਟੀਫੰਗਲ, ਵਿਟਾਮਿਨ ਈ, ਫੈਟੀ ਐਸਿਡ ਹੁੰਦੇ ਹਨ ਜਿਸ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਜੇ ਚਿਹਰੇ ‘ਤੇ ਬਹੁਤ ਜ਼ਿਆਦਾ ਦਾਗ-ਧੱਬੇ ਹਨ ਤਾਂ ਤੁਸੀਂ ਧੁੰਨੀ ‘ਚ ਨਿੰਬੂ ਦਾ ਤੇਲ ਵੀ ਪਾ ਸਕਦੇ ਹੋ। ਇਸ ਨਾਲ ਬਦਹਜ਼ਮੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ।
ਪੇਨਕਿੱਲਰ ਦੇ ਬਜਾਏ ਧੁੰਨੀ ‘ਤੇ ਬ੍ਰਾਂਡੀ ਲਗਾਓ, ਪੀਰੀਅਡ ਦੇ ਦੌਰਾਨ ਦਰਦ ਤੋਂ ਰਾਹਤ ਮਿਲੇਗੀ। ਇਸ ਨਾਲ ਤੁਹਾਨੂੰ ਖਾਂਸੀ ਅਤੇ ਜ਼ੁਕਾਮ ਤੋਂ ਵੀ ਰਾਹਤ ਮਿਲੇਗੀ।
ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਰ੍ਹੋਂ ਦਾ ਤੇਲ ਭੋਜਨ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਡੀਆਂ ਫਟੀਆਂ ਹੋਣ ਜਾਂ ਬੁੱਲ੍ਹ, ਸਕਿਨ ਡ੍ਰਾਇਨੈੱਸ ਦੂਰ ਕਰਨ ਲਈ ਰੋਜ਼ਾਨਾ ਧੁੰਨੀ ‘ਚ ਸਰ੍ਹੋਂ ਦੇ ਤੇਲ ਦੀਆਂ 4-5 ਬੂੰਦਾਂ ਪਾਓ।
ਅੱਖਾਂ ‘ਚ ਸੁੱਕਾਪਨ, ਕਮਜ਼ੋਰੀ ਜਾਂ ਵਾਲਾਂ ਦੇ ਝੜਨ ਜਾਂ ਰੁਖੇਪਣ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਧੁੰਨੀ ‘ਚ ਨਾਰੀਅਲ ਦਾ ਤੇਲ ਪਾਓ। ਉੱਥੇ ਇਸ ਨਾਲ ਔਰਤਾਂ ਦੀ ਜਣਨ ਸ਼ਕਤੀ ਵੀ ਵਧਦੀ ਹੈ।
ਜੇ ਸਰਦੀਆਂ ‘ਚ ਜੋੜਾਂ ਦਾ ਦਰਦ ਹੁੰਦਾ ਹੈ ਤਾਂ ਧੁੰਨੀ ‘ਚ ਆਰੰਡੀ ਦਾ ਤੇਲ ਪਾਓ। ਇਸ ਦੇ ਨਾਲ ਹੀ ਤੁਸੀਂ ਸਰਦੀਆਂ ‘ਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ।
ਜੇ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪੀੜਤ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ‘ਤੇ ਜੈਤੂਨ ਦੇ ਤੇਲ ਲਗਾਕੇ ਮਸਾਜ ਕਰੋ।
ਜੇ ਸਕਿਨ ‘ਤੇ ਕੋਈ ਗਲੋ ਨਹੀਂ ਹੈ ਤਾਂ ਧੁੰਨੀ ‘ਚ ਬਦਾਮ ਦਾ ਤੇਲ ਪਾਓ। ਸਕਿਨ ਗਲੋਇੰਗ ਅਤੇ ਨਰਮ ਹੋਵੇਗੀ। ਇਹ ਤੁਹਾਡੀਆਂ ਅੱਖਾਂ ਅਤੇ ਦਿਮਾਗ ਦੇ ਵਿਕਾਸ ਲਈ ਵੀ ਬਹੁਤ ਵਧੀਆ ਹੈ।
ਯਾਦ ਰੱਖੋ ਕੁਝ ਮਹੱਤਵਪੂਰਣ ਗੱਲਾਂ…
- ਨਾਰੀਅਲ ਅਤੇ ਜੈਤੂਨ ਦੇ ਤੇਲ ਨੂੰ ਧੁੰਨੀ ‘ਤੇ ਲਗਾਉਣ ਨਾਲ ਔਰਤਾਂ ਦੇ ਹਾਰਮੋਨਸ ਸੰਤੁਲਿਤ ਹੁੰਦੇ ਹਨ ਅਤੇ ਗਰਭ ਧਾਰਣ ਦੀ ਸੰਭਾਵਨਾ ਵੀ ਵੱਧਦੀ ਹੈ। ਉੱਥੇ ਹੀ ਮਰਦਾਂ ਦੇ ਸਰੀਰ ‘ਚ ਸ਼ੁਕਰਾਣੂਆਂ ਦਾ ਵਾਧਾ ਹੁੰਦਾ ਹੈ।
- ਧੁੰਨੀ ਦੀ ਨਿਯਮਤ ਰੂਪ ਨਾਲ ਸਫਾਈ ਬਹੁਤ ਜ਼ਰੂਰੀ ਹੈ ਇਸਦੇ ਲਈ ਕੇਸਰ, ਜੋਜੋਬਾ, ਅੰਗੂਰ ਦੇ ਬੀਜ ਜਾਂ ਇਸੀ ਤਰ੍ਹਾਂ ਦੇ ਹੋਰ ਹਲਕੇ ਤੇਲਾਂ ਨੂੰ ਰੂੰ ‘ਚ ਲਗਾ ਕੇ ਧੁੰਨੀ ‘ਤੇ ਲਗਾਓ ਅਤੇ ਗੰਦਗੀ ਨੂੰ ਹੌਲੀ-ਹੌਲੀ ਸਾਫ ਕਰੋ। ਤੁਸੀਂ ਟੀ ਟ੍ਰੀ ਤੇਲ ਦੀ ਵਰਤੋਂ ਕਰ ਸਕਦੇ ਹੋ ਪਰ ਇਸ ਨੂੰ ਕਿਸੇ ਹੋਰ ਤੇਲ ਨਾਲ ਮਿਕਸ ਕਰਕੇ ਲਗਾਓ।