65 New corona cases : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 65 ਨਵੇਂ ਮਾਮਲੇ ਸਾਹਮਣੇ ਆਏ, ਉਥੇ 105 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ 19044 ਮਾਮਲੇ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 18244 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਇਸ ਦੇ 494 ਮਾਮਲੇ ਐਕਟਿਵ ਹਨ। ਉਥੇ ਹੀ 306 ਲੋਕਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆਈ। ਅੱਜ ਕੋਰੋਨਾ ਨਾਲ ਸੈਕਟਰ-44 ਦੇ 57 ਸਾਲਾ ਬਜ਼ੁਰਗ ਨੇ ਕੋਰੋਨਾ ਕਾਰਨ ਜੀਐਮਸੀਐਚ-32 ਵਿੱਚ ਦਮ ਤੋੜਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਪਾਏ ਗਏ ਮਾਮਲੇ ਸੈਕਟਰ-7, ਸੈਕਟਰ-8, ਸੈਕਟਰ-9, ਸੈਕਟਰ-15, ਸੈਕਟਰ-16, ਸੈਕਟਰ-18, ਸੈਕਟਰ-22, ਸੈਕਟਰ-23, ਸੈਕਟਰ-24, ਸੈਕਟਰ-26, ਸੈਕਟਰ-28, ਸੈਕਟਰ-32, ਸੈਕਟਰ-34, ਸੈਕਟਰ-36, ਸੈਕਟਰ-39, ਸੈਕਟਰ-42, ਸੈਕਟਰ-43, ਸੈਕਟਰ-44, ਸੈਕਟਰ-45, ਸੈਕਟਰ-46, ਸੈਕਟਰ-47, ਸੈਕਟਰ-48, ਸੈਕਟਰ-49, ਸੈਕਟਰ-50, ਸੈਕਟਰ-51, ਸੈਕਟਰ-56, ਇੰਡਸਟ੍ਰੀਅਲ ਏਰੀਆ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਨੀ ਮਾਜਰਾ ਤੇ ਰਾਮ ਦਰਬਾਰ ਤੋਂ ਸਾਹਮਣੇ ਆਏ। ਇਨ੍ਹਾਂ ਵਿੱਚ 40 ਮਰਦ ਅਤੇ 25 ਔਰਤਾਂ ਸ਼ਾਮਲ ਹਨ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਯੂਟੀ ’ਚ 1205 ਲੋਕਾਂ ਦੇ ਰੈਪਿਡ ਐਂਟੀਜਨ ਸੈਂਪਲ ਲਏ ਗਏ। ਹੁਣ ਤੱਕ ਸ਼ਹਿਰ ਵਿੱਚੋਂ 167704 ਲੋਕਾਂ ਦੇ ਕੋਵਿਡ-19 ਦੇ ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 147795 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਉਥੇ ਹੀ ਹੁਣ ਤੱਕ ਸ਼ਹਿਰ ਵਿੱਚ 19044 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿੱਚੋਂ 865 ਸੈਂਪਲ ਰਿਜੈਕਟ ਹੋਏ ਹਨ, ਜਦਕਿ 139 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੇ 77785751 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 1683306 ਮੌਤਾਂ ਹੋ ਚੁੱਕੀਆਂ ਹਨ, ਜਦਕਿ ਭਾਰਤ ਵਿੱਚ 10004599 ਪਾਜ਼ੀਟਿਵ ਮਾਮਲੇ ਮਿਲੇ ਹਨ ਤੇ ਹੁਣ ਤੱਕ 145136 ਮੌਤਾਂ ਹੋ ਚੁੱਕੀਆਂ ਹਨ।