Diabetes control tips: ਡਾਇਬਿਟੀਜ਼ ਯਾਨਿ ਸ਼ੂਗਰ ਅੱਜਕੱਲ ਇਕ ਆਮ ਬਿਮਾਰੀ ਬਣ ਗਈ ਹੈ ਪਰ ਇਸ ਨੂੰ ਹਲਕੇ ‘ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਅਨਕੰਟਰੋਲ ਸ਼ੂਗਰ ਅੱਖਾਂ ਦੀ ਰੋਸ਼ਨੀ ਨੂੰ ਖੋਹ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਕਿਡਨੀ, ਸਰੀਰ ਦੇ ਮਹੱਤਵਪੂਰਨ ਅੰਗਾਂ ਅਤੇ ਦਿਲ ‘ਤੇ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਇਹ ਸਮੱਸਿਆ ਬਹੁਤ ਜ਼ਿਆਦਾ ਮਿੱਠ ਖਾਣ ਨਾਲ ਹੁੰਦੀ ਹੈ ਜਦੋਂ ਕਿ ਅਜਿਹਾ ਨਹੀਂ ਹੈ ਇਸ ਦਾ ਕਾਰਨ ਤਣਾਅ ਅਤੇ ਚਿੰਤਾ ਹੈ ਉੱਥੇ ਹੀ ਜੈਨੇਟਿਕ ਕਾਰਨ ਇਸ ਬਿਮਾਰੀ ਦਾ ਕਾਰਨ ਹੋ ਸਕਦੇ ਹਨ। ਕਿਤੇ ਨਾ ਕਿਤੇ ਵਿਗੜਿਆ ਲਾਈਫਸਟਾਈਲ ਵੀ ਇਸ ਬਿਮਾਰੀ ਨੂੰ ਵਧਾਵਾ ਦੇ ਰਿਹਾ ਹੈ ਇਸ ਲਈ ਤਾਂ ਬੱਚੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਅਤੇ ਟਾਈਪ 2: ਜਿੱਥੇ ਟਾਈਪ 1 ਵਿਚ ਇਨਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ ਜਦੋਂ ਕਿ ਟਾਈਪ 2 ਡਾਇਬਿਟੀਜ਼ ‘ਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਸ ਵਿਚ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਅਕਸਰ ਲੋਕ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣ-ਪੀਣ ਦਾ ਪਰਹੇਜ਼ ਨਹੀਂ ਕਰਦੇ ਜਦਕਿ ਇਸ ਵਿਚ ਖਾਣ-ਪੀਣ ਦਾ ਪਰਹੇਜ਼ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਤੋਂ ਬਾਅਦ ਮਿੱਠੀਆਂ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਰੱਖਣਾ ਪੈਂਦਾ ਹੈ ਕਿਉਂਕਿ ਇਹ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ।
ਸ਼ੂਗਰ ‘ਚ ਕੀ ਖਾਈਏ: ਸ਼ੂਗਰ ਦੇ ਮਰੀਜ਼ ਨੂੰ ਫਾਈਬਰ ਨਾਲ ਭਰਪੂਰ ਭੋਜਨ ਜ਼ਿਆਦਾ ਖਾਣਾ ਚਾਹੀਦਾ ਹੈ। ਸਬਜ਼ੀਆਂ ਵਿੱਚ ਕੈਪਸਿਕਮ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੂਰਾਈ, ਪਰਵਲ ਖਾਓ। ਦਿਨ ਵਿਚ 1 ਵਾਰ ਦਾਲ ਅਤੇ ਦਹੀਂ ਵੀ ਖਾਓ। ਇਸ ਤੋਂ ਇਲਾਵਾ ਫ਼ਲਾਂ ‘ਚ ਜਾਮਣ, ਅਮਰੂਦ, ਪਪੀਤਾ, ਆਂਵਲਾ ਅਤੇ ਸੰਤਰਾ ਵੀ ਖਾ ਸਕਦੇ ਹਨ। ਇਸ ਤੋਂ ਇਲਾਵਾ ਡਾਇਟ ‘ਚ ਸਾਬਤ ਅਨਾਜ, ਰਾਗੀ, ਫਿੱਕਾ ਦੁੱਧ, ਦਲੀਆ, ਬ੍ਰਾਊਨ ਚੌਲ ਆਦਿ ਦਾ ਸੇਵਨ ਕਰੋ।
ਕੀ ਨਹੀਂ ਖਾਣਾ ਹੈ: ਕੇਲੇ, ਅੰਗੂਰ, ਅੰਬ, ਲੀਚੀ, ਤਰਬੂਜ ਅਤੇ ਜ਼ਿਆਦਾ ਮਿੱਠੇ ਫਲ ਨਾ ਖਾਓ। ਇਹ ਸ਼ੂਗਰ ਦੇ ਮਰੀਜ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਫਰੂਟ ਜੂਸ, ਕੋਲਡ ਡਰਿੰਕ, ਸੌਗੀ, ਪ੍ਰੋਸੈਸਡ ਭੋਜਨ, ਮਸਾਲੇਦਾਰ ਭੋਜਨ, ਖੰਡ, ਫੈਟ ਮੀਟ, ਚਿੱਟਾ ਪਾਸਤਾ, ਚਿੱਟੇ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸ ਫੈਟ ਅਤੇ ਡੱਬਾਬੰਦ ਭੋਜਨ ਤੋਂ ਵੀ ਪਰਹੇਜ਼ ਕਰੋ।
ਆਓ ਜਾਣਦੇ ਹਾਂ ਕੁੱਝ ਦੇਸੀ ਨੁਸਖ਼ੇ…
- ਅਮਰੂਦ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲੋ ਅਤੇ ਜੇਕਰ ਤੁਸੀਂ ਇਸ ਪਾਣੀ ਦਾ ਦਿਨ ‘ਚ ਦੋ ਵਾਰ ਸੇਵਨ ਕਰੋਗੇ ਤਾਂ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ।
- ਜਾਮਣ ਦੀ ਗੁਠਲੀ ਦਾ ਪਾਊਡਰ ਬਣਾਕੇ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ਨਾਲ ਸੇਵਨ ਕਰੋ। ਇਹ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਵਿਚ ਸਹਾਇਤਾ ਕਰੇਗਾ।
- ਦਾਲਚੀਨੀ ਪਾਊਡਰ ਨੂੰ ਗੁਣਗੁਣੇ ਪਾਣੀ ਦੇ ਨਾਲ ਲਓ। ਇਸ ਨਾਲ ਸ਼ੂਗਰ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।
- ਸਵੇਰੇ ਖ਼ਾਲੀ ਪੇਟ 2-3 ਤੁਲਸੀ ਦੇ ਪੱਤੇ ਚਬਾਓ। ਤੁਸੀਂ ਚਾਹੋ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ।
- ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।
ਸ਼ੂਗਰ ਰੋਗ ਲਈ ਯੋਗਾ: ਇਸ ਤੋਂ ਇਲਾਵਾ ਸ਼ੂਗਰ ਨੂੰ ਯੋਗਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਯੋਗਾ ਕਰਨ ਨਾਲ ਇਸ ‘ਚ ਫ਼ਾਇਦਾ ਮਿਲੇਗਾ। ਇਸ ਦੇ ਲਈ ਤੁਸੀਂ ਪ੍ਰਾਣਾਯਾਮ, ਸੇਠੁਬੰਧਸਾਨਾ, ਬਾਲਸਾਨਾ, ਵਜਰਾਸਣ ਅਤੇ ਧਨੁਰਾਸਨਾ ਕਰ ਸਕਦੇ ਹੋ।
ਕੁਝ ਜ਼ਰੂਰੀ ਗੱਲਾਂ
- ਬਹੁਤ ਸਾਰਾ ਪਾਣੀ ਪੀਓ
- ਹੈਲਥੀ ਖਾਓ
- ਭਾਰ ਨੂੰ ਕੰਟਰੋਲ ‘ਚ ਰੱਖੋ
- ਤਣਾਅ ਤੋਂ ਦੂਰ ਰਹੋ
- ਸਰੀਰਕ ਗਤੀਵਿਧੀ ਜ਼ਰੂਰ ਕਰੋ।
- ਸਿਗਰੇਟਨੋਸ਼ੀ, ਤੰਬਾਕੂ ਆਦਿ ਦਾ ਸੇਵਨ ਨਾ ਕਰੋ।